ਐਸੇ ਉਤਮ ਜਗਿਆਸੂ ਦੀ ਸੱਚੀ-ਸੁੱਚੀ ਆਤਮਿਕ ਲਗਨ ਦਾ ਸਦਕਾ, ਸਤਿਗੁਰੂ ਦੀ ਕ੍ਰਿਪਾ ਦ੍ਰਿਸ਼ਟੀ ਹੁੰਦੀ ਹੈ, ਤੇ ਉਸ ਨੂੰ ਸਤਿਗੁਰੂ ਕਿਸੇ ਗੁਰਮੁਖ ਪਿਆਰੇ ਇਲਾਹੀ ਜੀਵਨ ਵਾਲੇ, ‘ਤੱਤ-ਜੋਗ-ਕੇ-ਬੇਤੇ’, ਮਹਾਂ ਪੁਰਖ ਨਾਲ ਮੇਲ ਕਰਾ ਦਿੰਦਾ ਹੈ ਤੇ ਸਾਧ-ਸੰਗਤ ਦੁਆਰਾ, ਉਨ੍ਹਾਂ ਜਗਿਆਸੂਆਂ ਨੂੰ ਅੰਤਰਮੁਖੀ ਅਨੁਭਵੀ ਗਿਆਨ ਦੀ ‘ਦਾਤ’ ਬਖਸ਼ਿਸ਼ ਹੁੰਦੀ ਹੈ । ਇਸ ਤਰ੍ਹਾਂ ਇਨ੍ਹਾਂ ਉਤਮ ਜਗਿਆਸੂਆਂ ਦਾ ਜੀਵਨ ਬਦਲ ਕੇ ਆਤਮ ਪਰਾਇਨ ਹੋ ਜਾਂਦਾ ਹੈ । ਐਸੇ ਬਖਸ਼ੇ ਹੋਏ ਗੁਰਮੁਖ ਪਿਆਰੇ, ਅਗਾਹਾਂ ਹੋਰ ਉਤਮ ਜਗਿਆਸੂਆਂ ਨੂੰ, ਗੁਰੂ ਦੀ ਬਖਸ਼ਿਸ਼ ਦੁਆਰਾ, ਅਗਵਾਈ ਤੇ ਸਹਾਇਤਾ ਕਰਦੇ ਹਨ ।
ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੰਗੁ ॥(ਪੰਨਾ-71)
ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ॥(ਪੰ.-204)
ਪੜ੍ਹਿਆ-ਪੜ੍ਹਾਇਆ, ਸੁਣਿਆ-ਸੁਣਾਇਆ, ਸਿਖਿਆ-ਸਿਖਾਇਆ, ਸਮਝਿਆ- ਸਮਝਾਇਆ ਬਾਹਰਮੁਖੀ ਦਿਮਾਗੀ ਗਿਆਨ, ਬੁੱਧੀ ਦੀ ‘ਪ੍ਰਾਪਤੀ’ ਹੈ ਅਤੇ ਇਸ ਦੇ ਪ੍ਰਚਾਰ ਦਾ ਸਿਲਸਿਲਾ ਭੀ, ਸਰੀਰਕ ਤੇ ਦਿਮਾਗੀ ‘ਕਰਤਵ’ ਹੈ । ਗੁਰੂਆਂ, ਅਵਤਾਰਾਂ ਦੇ ਦਰਸਾਏ ਹੋਏ ਅੰਤਰ-ਆਤਮੇ ‘ਤੱਤ-ਗਿਆਨ’ ਦੇ ਪ੍ਰਕਾਸ਼ ਰੂਪ ‘ਸਬਦ’ ‘ਨਾਮ’ ਦੇ ਗੁਝੇ ਭੇਦਾਂ ਨੂੰ, ਬੁੱਧੀ ਮੰਡਲ ਦੀ ਫਿਲੌਸਫੀ (philosophy) ਅਨੁਭਵ ਨਹੀਂ ਕਰ ਸਕਦੀ, ਕਿਉਂਕਿ ਇਹ ‘ਆਤਮਿਕ-ਖੇਡ’ ਬੁਧੀ ਦੀ ਪਕੜ ਤੋਂ ਪਰੇ ਹੈ ।
ਉਦਾਹਰਣ ਦੇ ਤੌਰ ਤੇ ਬਿਜਲੀ ਬਾਬਤ ਕਿਤਾਬੀ ਗਿਆਨ ਪੜ੍ਹਨਾ-ਪੜ੍ਹਾਉਣਾ ਹੋਰ ਗੱਲ ਹੈ (Personal experience of electric shock is quite different from the bookish intellectual knowledge about electricity) । ਇਸੇ ਤਰ੍ਹਾਂ ਆਤਮਿਕ ਮੰਡਲ ਦੇ ‘ਜੀਵਨ ਰੌਂ’, ‘ਸਬਦ’ ‘ਨਾਮ’ ਦੇ ‘ਪਰਗਟਿ ਪਾਹਾਰੇ ਜਾਪਦਾ’ ਜਾਂ ‘ਪ੍ਰਕਾਸ਼’ ਦੇ ‘ਅਨੰਦ’ ਰੰਗੁ ਰਸ ਨੂੰ ਅੰਤਰ-ਆਤਮੇ, ਨਿੱਜੀ ਤਜ਼ਰਬੇ ਦੁਆਰਾ ‘ਮਾਨਣਾ’ ਹੋਰ ਗੱਲ ਹੈ ਤੇ ਇਸ ਆਤਮਿਕ ਮੰਡਲ ਦੇ ‘ਤੱਤ-ਗਿਆਨ’ ਦੇ ਭੇਦ ਦੀ ਬਾਬਤ ਨਿਰਾ ਪੁਰਾ ਦਿਮਾਗੀ ਗਿਆਨ ਘੋਟਣਾ ਬਿਲਕੁਲ ਹੋਰ ਗੱਲ ਹੈ ।
ਗੁਰਬਾਣੀ ਵਿਚ ਇਸੇ ਅੰਤਰਮੁਖੀ ਆਤਮਿਕ ‘ਤੱਤ-ਗਿਆਨ’ ਦਾ ਬਿਆਨ, ਉਪਦੇਸ਼ ਅਤੇ ਅਨੁਭਵ ਦੁਆਰਾ ਪ੍ਰਾਪਤੀ ਦੀ ਜੁਗਤੀ ਭਰਪੂਰ ਹੈ । ਫਿਰ ਭੀ ਅਸੀਂ ਇਸ ਆਤਮਿਕ ਮੰਡਲ ਦੀ ਇਲਾਹੀ ਅਮੋਲਕ ‘ਦਾਤ’, ‘ਅਨੂਪ ਵਸਤੂ’ ਦੇ ਅਨੰਦ, ਰੰਗ, ਰਸ, ਸੁਖ, ਸੁਆਦ ਤੋਂ ਆਪ ਭੀ ਵਾਂਝੇ ਰਹਿ ਰਹੇ ਹਾਂ ਤੇ ਜਗਤ ਨੂੰ ਭੀ ਵਾਂਝਿਆ ਕਰ ਰਖਿਆ ਹੈ ।
30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335
07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715