ਬਾਹਰ ਨਿਕਲ ਖਲੋਂਦੀ ਹੈ | ਮੈਨੂੰ ਸਿਮਰਨ ਵਾਲੇ ਦੀ ਪਹਿਲੀ ਉਡਾਰੀ, ਵੈਸੇ ਹੀ ਸੋਹਣੀ ਤੇ ਚੰਗੀ ਲਗਦੀ ਹੈ, ਜੈਸੀ ਕਿ ਨਿੱਕੇ ਜਿਹੇ ਚਿੜੀ ਦੇ ਬੋਟ ਦੀ ਪਹਿਲੀ ਉਡਾਰੀ |

ਹਾਂ ਜੀ! ਸਿਖਫ਼ਕੀਰ, ਬਿਹੰਗਮੀ ਮਾਰਗ ਚਲਣ ਵਾਲੇ ਲੋਕ ਹਨ | ਜਦ (ਨਾਮ ਦੇ) ਖੰਭ ਨਿਕਲ ਪੈਂਦੇ ਹਨ, ਤਦ ਇਹ ਉਨ੍ਹਾਂ ਆਕਾਸ਼ਾਂ ਵਿਚ ‘ਉਡਦੇ’ ਹਨ - ਜਿਨ੍ਹਾਂ ਦੇ ‘ਚਾਨਣ’ ਨਾਲ - ‘ਕਵੀ’ ਹੋਰਾਂ ਦੇ (ਅਕਲ ਦੇ) ‘ਪਰ’ ਸੜਨ ਲਗਦੇ ਹਨ |

ਹਾਂ ਜੀ! ‘ਸਿਮਰਨ ਦਾ ਜੀਵਨ’ - ‘ ਖਮੀਰ ਦਾ ਜੀਵਨ’ ਹੈ | ਇਹ ਖਮੀਰ ਗੁਰਸਿੱਖਾਂ ਪਾਸੋਂ ਮਿਲਦਾ ਹੈ | ਤਦੇ ‘ਆਇ ਮਿਲੁ ਗੁਰਸਿਖ ਆਇ ਮਿਲੁ’ ਦੀ ਪ੍ਰਾਰਥਨਾ ਸਤਿਗੁਰਾਂ ਨੇ ਸਿਖਾਈ ਹੈ |

ਬਿਨਾਂ ਗੁਰਸਿਖਾਂ, ਗੁਰਮੁਖਾਂ ਦੇ ਖਮੀਰ ਦਿੱਤੇ ਸਿੱਖੀ ਨਹੀਂ ਮਿਲ ਸਕਦੀ | ‘ ਅੰਮ੍ਰਿਤ ਛਕਾਉਣਾ’ ਇਸੇ ‘ਗੁੱਝੇ ਖਮੀਰ’ ਦੀ ‘ਰਾਸ’ ਦੇਣੀ ਹੈ, ਤੇ ਹਾਂ ਜੀ | ਸਿਖਾਂ ਦੀ ਪਹਿਲੀ ਲੋੜ ‘ਸਿਮਰਨ ਦੇ ਖਮੀਰ ਦਾ ਜੀਵਨ’ ਹੈ |

‘ਧਿਆਨ’ ਸਿਖਫ਼ਕੀਰ ਦਾ ਸੌਖਾ ਹੈ -

ਬੈ ਖਰੀਦੁ ਕਿਆ ਕਰੇ ਚਤੁਰਾਈ ਇਹੁ ਜੀਉ ਪਿੰਡੁ ਸਭੁ ਥਾਰੇ ||(ਪੰਨਾ-738)

ਹਾਂ ਜੀ | ਸਿਖਾਂ ਦਾ ‘ਧਿਆਨ’ - ‘ਪ੍ਰੀਤ-ਨਿਰੰਕਾਰੀ’ ਵਿਚ ‘ਨਸ਼ਟ’ ਹੋਣ ਦਾ ਨਾਮ ਹੈ |

‘ਹੱਡੀ, ਮਾਸ, ਚਮੜਾ, ਲਹੂ, ਮਿੱਝ, ਮਨ, ਬੁੱਧ, ਅਹੰਕਾਰ ਤੇ ਕਾਮ, ਕ੍ਰੋਧ, ਲੋਭ, ਮੋਹ, ਇਨ੍ਹਾਂ ਸਭਨਾਂ ਨੂੰ ਮੋੜ-ਮੋੜ ਸਤਿਗੁਰ ਦੀ ਪ੍ਰੀਤ ਦੇ ਰੰਗਾਂ ਵਿਚ ਰੰਗਣ ਚਾੜ੍ਹਨੀ, ਇਹ ਸਿੱਖਾਂ ਦਾ ‘ਧਿਆਨ’ ਹੈ -

‘ਜੀਉਂਦੇ-ਮੋਏ’ ਹੋਏ ਦਾ ਨਾਮ - ‘ਸਿੱਖ’ ਹੈ |

ਸਤਿਗੁਰਾਂ ਦਾ ਬੈ-ਖਰੀਦੁ ਗੋਲਾ ਬਣਨ ਦਾ ਨਾਮ ‘ਸਿੱਖ’ ਹੈ | ਭਾਈ ਮੰਝ ਜੀ ਦੀ ਸਾਖੀ ਯਾਦ ਕਰੋ |

ਸਿੱਖੀ ‘ਧਿਆਨ’-ਸਤਿਗੁਰਾਂ ਦਾ ‘ਹੋ ਰਹਿਣ’ ਦਾ ਨਾਮ ਹੈ | ਤੇ ਅਖੰਡਾਕਾਰ ਪ੍ਰੀਤਮ, ਸਤਿਗੁਰਾਂ ਤੋਂ ਨਾ ਵਿਛੜਨਾ ਹੀ - ‘ਧਿਆਨ’ ਹੈ |

Upcoming Samagams:Close

30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335

07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe