ਧਰਮ ਪ੍ਰਚਾਰ
ਭਾਗ-5

ਅਧਿਆਤਮਿਕ ਪੱਖ

ਅਕਾਲ ਪੁਰਖ ਨੇ ‘ਦੇਖਨ ਕਉ ਪ੍ਰਪੰਚ ਕੀਆ’ ਅਨੁਸਾਰ ਆਪਣੀ ਮੌਜ ਵਿਚ ਇਹ ਕਾਇਨਾਤ ਸਾਜੀ ਹੈ । ਚੁਰਾਸੀ ਲੱਖ ਜੂਨਾਂ ਤੇ ਹੋਰ ਬੇਅੰਤ ‘ਤਤ’ ਸਾਜ ਕੇ, ਇਨ੍ਹਾਂ ਵਿਚ ਅਦ੍ਰਿਸ਼ਟ, ਸੂਖਮ, ਸਰੂਪ ਵਿਚ, ਆਪ ਹੀ ਗੁਪਤ ਵਰਤ ਰਿਹਾ ਹੈ। ਇਸ ਇਲਾਹੀ ‘ਜੋਤ’, ‘ਉਦਾਲੇ’, ‘ਹਉਮੈ’ ਦੇ ਭਰਮ-ਭੁਲਾਵੇ ਦਾ ‘ਛੌੜ’ ਚੜ੍ਹਨ ਕਾਰਣ, ਇਹ ਅੱਡ-ਅੱਡ ‘ਹਸਤੀਆਂ’ ਬਣੀਆਂ ਹੋਈਆਂ ਹਨ, ਜਿਨ੍ਹਾਂ ਨੂੰ ‘ਜੀਵ’ ਕਿਹਾ ਜਾਂਦਾ ਹੈ । ਇਨ੍ਹਾਂ ਜੀਵਾਂ ਦੇ ਜਨਮ, ਵਧਣ-ਫੁੱਲਣ, ਪ੍ਰਤਿਪਾਲਨਾ, ਵਿਕਾਸ ਤੇ ‘ਲੈ’ ਹੋਣ ਲਈ, ਆਪਣੇ ਇਲਾਹੀ ‘ਹੁਕਮ’ ਦੁਆਰਾ ‘ਕੁਦਰਤ’ ਬਣਾ ਦਿਤੀ । ਇਹ ਕੁਦਰਤ, ਕੋਈ ਬਾਹਰਲੀ ਅੱਡਰੀ ‘ਹਸਤੀ’ ਨਹੀਂ ਚਲਾ ਰਹੀ । ਇਸ ਕੁਦਰਤ ਵਿਚ, ਹਰ ਇਕ ਸ਼ੈ ਜਾਂ ਜੀਵ, ਉਸ ਦੇ ਅੰਤਰ ‘ਨਾਲ ਲਿਖੇ’ ਇਲਾਹੀ ‘ਹੁਕਮ’ ਦੁਆਰਾ, ਜੀਵਨ ਵਿਚ ਵਿਚਰ ਰਿਹਾ ਹੈ ।

‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ’ ॥(ਜਪੁਜੀ ਸਾਹਿਬ)

ਇਹ ‘ਹੁਕਮ’ ਕਿਤਾਬਾਂ ਵਿਚ ਨਹੀਂ ਲਿਖਿਆ ਹੋਇਆ । ਇਹ ਤਾਂ ਹਰ ਜੀਵ ਦੇ ਨਾਲ, ਉਸ ਦੀ ਸਾਜਨਾ ਵੇਲੇ, ਧੁਰੋਂ ਹੀ ਅੰਤਰ-ਆਤਮੇ ਲਿਖਿਆ ਆਉਂਦਾ ਹੈ (inherent and inlaid with every soul) । ਕਿਤਾਬਾਂ ਵਿਚ ਲਿਖੇ ਕਾਨੂੰਨ ਤਾਂ ਮਿੱਟ ਸਕਦੇ ਹਨ, ਜਾਂ ਬਦਲ ਸਕਦੇ ਹਨ । ਪਰ ਇਹ ਇਲਾਹੀ ਹੁਕਮ, ਜੀਵ ਦੇ ਅੰਤਰ-ਆਤਮੇ ‘ਨਾਲ’ ਲਿਖਿਆ ਹੋਣ ਕਰਕੇ, ਅਭੁੱਲ, ਅਟੱਲ, ਸਦੀਵੀ, ਇਕ ਸਾਰ ਵਰਤ ਰਿਹਾ ਹੈ । ਇਲਾਹੀ ‘ਹੁਕਮ’ ਭਿੰਨ ਭਿੰਨ ਜੂਨਾਂ ਦੇ ਅੱਡ-ਅੱਡ ਜੀਵਾਂ ਵਿਚ ਓਤ-ਪੋਤ ਲਿਪਟ ਕੇ ਗੁਪਤ ਰੂਪ ਵਿਚ ਵਰਤ ਰਿਹਾ ਹੈ ।

ਜਦੋਂ ਤਕ ਜੀਵ ਇਸ ਇਲਾਹੀ ‘ਹੁਕਮ’ ਨੂੰ ਬੁਝ ਕੇ ਇਸ ਦੀ ਰਜ਼ਾ ਵਿਚ ਚਲਦਾ ਹੈ, ਉਦੋਂ ਤਾਈਂ ਜੀਵ ਆਤਮਿਕ, ‘ਜੀਵਨ-ਰੌਂ’ ਵਿਚ ਸਹਿਜੇ ਹੀ ਰੁੜ੍ਹਦਾ ਹੋਇਆ, ਆਪਣੇ ‘ਹੁਕਮੀ’ ਅਕਾਲ ਪੁਰਖ ਵਲ ‘ਖਿਚੀਂਦਾ’ ਜਾਂਦਾ ਹੈ ।

ਪਰ ਜਦ ਜੀਵ, ਆਪਣੀ ‘ਹਉਮੈ’ ਦੇ ਭਰਮ-ਭੁਲਾਵੇ ਵਿਚ, ਆਪਣੀ ਸਿਆਣਪ ਤੇ ਚਤੁਰਾਈ ਘੋਟਦਾ ਹੈ ਅਤੇ ਇਲਾਹੀ ‘ਜੀਵਨ-ਰੌਂ’ ਦੀ ਰਵਾਨਗੀ ਵਿਚ ਵਿਘਨ ਪਾ ਦਿੰਦਾ ਹੈ, ਤਾਂ ਉਹ ਇਲਾਹੀ ‘ਹੁਕਮ’ ਤੋਂ ਬੇਮੁਖ ਹੋ ਕੇ, ਤ੍ਰੈਗੁਣੀ ਮਾਇਕੀ ਅਸੂਲ ‘ਜੋ ਮੈ ਕੀਆ ਸੋ ਮੈ ਪਾਇਆ, (karmic law) ਦੇ ਅਧੀਨ ਜੀਵਨ ਭੋਗਦਾ ਹੈ ।

Upcoming Samagams:Close

30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335

07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe