ਜੀਵ - ਅਕਾਲ ਪੁਰਖ ਦੀ ਜੋਤ-ਸਰੂਪੀ ‘ਪ੍ਰਕਾਸ਼’ ਦੀ ‘ਚਿਣਗ’ ਜਾਂ ‘ਜੋਤ’ ਹੋਣ ਕਾਰਣ, ਇਸ ਦੀ ਸਾਜਨਾ ਦੇ ਨਾਲ ਹੀ ਇਸ ਦੇ ਪਾਲਣ-ਪੋਸਣ ਅਤੇ ਵਿਕਾਸ ਦਾ ਸੰਪੂਰਨ ਅਤੇ ਅਭੁਲ ਪ੍ਰਬੰਧ ਅਕਾਲ ਪੁਰਖ ਨੇ ਆਪਣੇ ‘ਹੁਕਮ’ ਦੁਆਰਾ ਕਰ ਛਡਿਆ ਹੈ ।

ਜੀਵ ਦੇ ਸਰੀਰਕ, ਮਾਨਸਿਕ ਅਤੇ ਆਤਮਿਕ ਵਿਕਾਸ ਨੂੰ ਕਿਸੇ ਬਾਹਰਲੀ ਸ਼ਕਤੀ ਦੇ ਆਸਰੇ ਨਹੀਂ ਛਡਿਆ । ਬਾਹਰਲੀ ਸ਼ਕਤੀ ਦੇ ਕਾਨੂੰਨ ਅਧੂਰੇ ਤੇ ਗਲਤ ਹੋ ਸਕਦੇ ਹਨ ਤੇ ਬਦਲ ਸਕਦੇ ਹਨ । ਪਰ ਇਲਾਹੀ ‘ਹੁਕਮ’ ਸੰਪੂਰਨ, ਅਭੁੱਲ, ਅਟੱਲ, ਧੁਰਾਂ ਤੋਂ ਇਕਸਾਰ ਵਰਤਦਾ ਆਇਆ ਹੈ ਤੇ ਇਸ ਤਰ੍ਹਾਂ ਸਦੀਵੀ ਚਲਦਾ ਰਹੇਗਾ ।

ਦੁਨਿਆਵੀ ‘ਮਾਂ’ ਆਪਣੇ ਬੱਚੇ ਦੀ ਸਦਾ ਸ਼ੁਭ-ਚਿੰਤਕ ਹੈ, ਤੇ ਉਸ ਦਾ ਭਲਾ ਲੋਚਦੀ ਹੈ, ਅਤੇ ਪਿਆਰ ਕਰਦੀ ਹੈ ।

ਦੁਨਿਆਵੀ ‘ਮਾਂ’ ਦੇ ਹਿਰਦੇ ਵਿਚ ਆਪਣੀ ‘ਅੰਸ਼’ - ਬੱਚੇ ਲਈ, ਇਹ ਅਮਿੱਟ ਪਿਆਰ ਤੇ ਸ਼ੁਭ-ਕਾਮਨਾਵਾਂ, ਇਲਾਹੀ ‘ਮਾਂ’, ਪਰਮਾਤਮਾ ਦਾ ਆਪਣੀ ‘ਅੰਸ਼’, ਜੀਵਾਂ ਲਈ, ਬੇਅੰਤ ਆਤਮਿਕ ਪਿਆਰ ਤੇ ਸ਼ੁਭ ਭਾਵਨਾਵਾਂ ਦਾ ਹੀ ‘ਅਕਸ’ ਜਾਂ ‘ਪ੍ਰਤੀਕ’ ਹੈ ।

ਗੁਰਬਾਣੀ ਵਿਚ ਇਸ ਇਲਾਹੀ ਪਿਆਰ ਨੂੰ ਇਉਂ ਦਰਸਾਇਆ ਗਿਆ ਹੈ : -

ਜੀਅ ਜੰਤ ਸਭਿ ਪਾਛੈ ਕਰਿਆ ਪ੍ਰਥਮੇ ਰਿਜਕੁ ਸਮਾਹਾ ॥(ਪੰਨਾ-1235)
ਅਪੁਨੇ ਜੀਅ ਜੰਤ ਪ੍ਰਤਿਪਾਰੇ ॥ ਜਿਉ ਬਾਰਿਕ ਮਾਤਾ ਸੰਮਾਰੇ ॥(ਪੰਨਾ-105)
ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ ॥
ਨਾਨਕ ਓਇ ਪਰਮੇਸੁਰ ਕੇ ਪਿਆਰੇ ॥(ਪੰਨਾ-276)
ਪ੍ਰਤਿਪਾਲੈ ਜੀਅਨ ਬਹੁ ਭਾਤਿ ॥ ਜੋ ਜੋ ਰਚਿਓ ਸੁ ਤਿਸਹਿ ਧਿਆਤਿ ॥(ਪੰਨਾ-292)
ਸਰਬ ਜੀਆ ਪ੍ਰਤਿਪਾਲਦਾ ਮੇਰੀ ਜਿੰਦੁੜੀਏ
ਜਿਉ ਬਾਲਕ ਪਿਤ ਮਾਤਾ ਰਾਮ ॥(ਪੰਨਾ-541)
ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥
ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥(ਪੰਨਾ-612)
ਸਾਰਿ ਸਮਾਲੈ ਨਿਤਿ ਪ੍ਰਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ ॥(ਪੰਨਾ-617)
ਮੇਰਾ ਮਾਤ ਪਿਤਾ ਹਰਿ ਰਾਇਆ ॥
ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰੀ ਤੇਰਾ ਕਰਾਇਆ ॥(ਪੰਨਾ-626)
Upcoming Samagams:Close

11 May - 12 May - (India)
Jabalpur, MP
Gurudwara Sri Guru Singh Sabha, Prem Nagar, MadanMahal

11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe