ਵਿਚ ਵੀ ਪ੍ਰਚਲਤ ਹੈ । ਜਦ ਕਿ ਗੁਰਬਾਣੀ ਸਾਨੂੰ ਇਸ ਸੌਦੇ-ਬਾਜੀ ਦੇ ਐਨ ਉਲਟ, ਨਿਰੋਲ, ਉਚੇਰੀ-ਸੁਚੇਰੀ ‘ਆਤਮਿਕ- ਜੀਵਨ-ਸੇਧ’ ਦੇ ਰਹੀ ਹੈ, ਤੇ ਅੰਤਰੀਵ ਆਤਮਿਕ ‘ਤੱਤ-ਗਿਆਨ’ ਵਾਲੇ ਅਨੁਭਵੀ ਆਤਮਿਕ ਮੰਡਲ ਦਾ ਉਪਦੇਸ਼ ਦਿੰਦੀ ਹੈ।
ਇਥੇ ਹੀ ਬਸ ਨਹੀਂ ਇਸ ਉਚੀ ਸੁੱਚੀ ਇਲਾਹੀ ਗੁਰਬਾਣੀ ਨੂੰ ਭੀ, ਆਪਣੇ ਨਿੱਜੀ ਮਾਇਕੀ ਸੁਆਰਥ ਲਈ ਵਰਤ ਕੇ, ਇਸ ਰੱਬੀ ਆਤਮਿਕ ‘ਦਾਤ’ ਦਾ ਨਿਰਾਦਰ ਕਰ ਰਹੇ ਹਾਂ ।
‘ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ’ ਦੇ ਅਟੱਲ ਅਸੂਲ ਅਨੁਸਾਰ ਸਾਡੇ ਮਨ ਚੰਗੀ-ਮਾੜੀ ਸੰਗਤ ਦਾ ਅਸਰ ਲੈਂਦੇ ਤੇ ਦਿੰਦੇ ਰਹਿੰਦੇ ਹਨ । ਜਦ ‘ਠੋਸ’ ਤੇ ‘ਜੜ੍ਹ’ ਚੀਜ਼ਾਂ ਵੀ ਬਾਹਰਲੇ ਅਸਰ ਦੁਆਰਾ ‘ਤਾਤਾ-ਸੀਰਾ’ ਹੋ ਸਕਦੀਆਂ ਹਨ, ਤਾਂ ਸਾਡੇ ਸੂਖਮ ਮਨ, ਇਕ ਦੂਜੇ ਦੀ ਸੰਗਤ ਦੇ ਅਸਰ ਤੋਂ ਕਿਸ ਤਰ੍ਹਾਂ ਬਚ ਸਕਦੇ ਹਨ ?
ਦੂਜੇ ਸ਼ਬਦਾਂ ਵਿਚ, ਸੰਗਤ ਜਾਂ ਇਕ ਦੂਜੇ ਨਾਲ ਮੇਲ-ਮਿਲਾਪ ਹੀ, ਇਕ-ਦੂਜੇ ਤੇ ਅਸਰ ਪਾਉਣ ਜਾਂ ‘ਪ੍ਰਚਾਰ’ ਦਾ ਸੌਖਾ ਤੇ ਯਕੀਨੀ ਸਾਧਨ ਹੈ । ਇਸੇ ਲਈ ਗੁਰਬਾਣੀ ਵਿਚ ‘ਸਾਧ ਸੰਗਤ’ ਦੀ ਤਾਕੀਦੀ ਪ੍ਰੇਰਨਾ ਹੈ -
ਜੋ ਹਮ ਕਉ ਹਰਿ ਨਾਮੁ ਚਿਤਾਰੇ ॥(ਪੰਨਾ-739)
ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ ॥(ਪੰਨਾ-1201)
ਜਿਸ ਤਰ੍ਹਾਂ ਵਿਦਿਅਕ ਪ੍ਰਣਾਲੀ ਵਿਚ ਕਈ ਸ਼੍ਰੇਣੀਆਂ ਹਨ, ਤੇ ਇਨ੍ਹਾਂ ਦੇ ਅਧਿਆਪਕਾਂ ਦੀਆਂ ਯੋਗਤਾਵਾਂ (qualifications) ਭੀ ਅੱਡ ਅੱਡ ਹੁੰਦੀਆਂ ਹਨ ਤੇ ਵਿਦਿਆਰਥੀਆਂ ਦੀਆਂ ਦਿਮਾਗੀ ਯੋਗਤਾਵਾਂ ਅਨੁਸਾਰ, ਅੱਡ ਅੱਡ ਕਲਾਸਾਂ ਵਿਚ ਪੜ੍ਹਾਈ ਹੁੰਦੀ ਹੈ । ਇਸੇ ਤਰ੍ਹਾਂ ਧਾਰਮਿਕ ਪ੍ਰਚਾਰ ਵੀ ਜਗਿਆਸੂਆਂ ਦੀ ਮਾਨਸਿਕ ਗ੍ਰਹਿਣ-ਸ਼ਕਤੀ ਤੇ ਧਾਰਮਿਕ ਰੁੱਚੀ ਅਤੇ ਪ੍ਰਚਾਰਕ ਦੀਆਂ ਯੋਗਤਾਵਾਂ ਤੇ ਅਧਾਰਤ ਹੈ ।
ਪਰ ਯਾਦ ਰੱਖਣ ਵਾਲਾ ਜ਼ਰੂਰੀ ਨੁਕਤਾ ਇਹ ਹੈ ਕਿ ਇਹ ਭਿੰਨ ਭਿੰਨ ਧਰਮਾਂ ਦੇ ਪ੍ਰਚਾਰ ਦੀ ਪ੍ਰਣਾਲੀ, ਸਿਰਫ਼ ਬੁੱਧੀ ਮੰਡਲ ਤਾਈਂ ਹੀ ਸੀਮਿਤ ਹੈ ।
ਤ੍ਰੈਗੁਣੀ ਮਾਇਕੀ-ਮੰਡਲ ਅੰਦਰ - ਧਾਰਮਿਕ-ਪ੍ਰਚਾਰ, ਦਿਮਾਗੀ-ਗਿਆਨੀ ਜਾਂ
11 Apr - 13 Apr - (India)
Doraha, PB
Gurudwara Sahib BrahmBunga Doraha, Dakhini Bypass Doraha
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715