ਇਸ ਤਰ੍ਹਾਂ ਅਸੀਂ ਆਪਣਾ ਜੀਵਨ : -
‘ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ’ ॥(ਪੰਨਾ-133)
ਵਾਲਾ ਬਣਾ ਰਖਿਆ ਹੈ ।
ਬਖਸ਼ੇ ਹੋਏ ਗੁਰਮੁਖ ਪਿਆਰੇ, ਮਹਾਂ ਪੁਰਖਾਂ ਦੇ ਰਾਹੀਂ, ਗੁਰੂਆਂ ਅਵਤਾਰਾਂ ਦੇ ਦਰਸਾਏ ਹੋਏ ਆਤਮ-ਪ੍ਰਕਾਸ਼, ਜਾਂ ‘ਤਤ ਗਿਆਨ’ ਦੀ ਬਖਸ਼ਿਸ਼, ਸੀਨਾਂ-ਬਸੀਨਾਂ, ਜੋਤਿ-ਨਾਲ-ਜੋਤਿ ਜਗਾਉਣ ਦਾ ਅਟੁੱਟ ਅਤੇ ਅਭੁੱਲ ਸਿਲਸਿਲਾ, ਲਗਾਤਾਰ ਚਲਿਆ ਆਉਂਦਾ ਹੈ ।
ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦ ॥
ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰਮੰਤੁ ॥(ਪੰਨਾ-1429)
ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰਮੰਤੁ ॥(ਪੰਨਾ-1429)
ਪਰ ਇਹ ਆਤਮਿਕ ਮੰਡਲ ਦੀ, ਨਿਰਾਲੀ, ਗੁਝੀ ਤੇ ਵਿਰਲੀ ‘ਖੇਲ’ ਹੈ । ਕਿਸੇ ਵਿਰਲੇ, ‘ਕੋਟਨ-ਮਹਿ-ਕੋਇ’, ਭਾਗਾਂ ਵਾਲੇ ਗੁਰਮੁਖ ਪਿਆਰਿਆਂ ਤੇ ਵਰਤਦੀ ਹੈ । ਇਨ੍ਹਾਂ ਦੇ ਜੀਵਨ ਦੀਆਂ ਆਤਮਿਕ ਕਿਰਨਾਂ (Divine vibrations) ਦੁਆਰਾ ਕਲਜੁਗ ਵਿਚ, ਅੰਤਰ-ਮੁਖੀ ਆਤਮਿਕ ਧਰਮ ਦਾ ਇਲਾਹੀ ਪ੍ਰਕਾਸ਼, ਕਿਤੇ ਕਿਤੇ ਟਹਿਕਦਾ-ਮਹਿਕਦਾ ਦਿਖਾਈ ਦਿੰਦਾ ਹੈ ।
ਐਸੇ ਜਨ ਵਿਰਲੇ ਸੰਸਾਰੇ ॥ ਗੁਰ ਸਬਦੁ ਵੀਚਾਰਹਿ ਰਹਹਿ ਨਿਰਾਰੇ ॥(ਪੰ.-1039)
ਇਨ੍ਹਾਂ ਦੋਹਾਂ ਮੰਡਲਾਂ ਦੇ ਧਰਮਾਂ ਨੂੰ ਚੰਗੀ ਤਰ੍ਹਾਂ ਸਪਸ਼ਟ ਕਰਨ ਲਈ ਹੇਠਾਂ ਨਿਖੇਰਵਾਂ ਨਿਰਨਾਂ ਕੀਤਾ ਜਾਦਾ ਹੈ -
| ਆਤਮਿਕ ਮੰਡਲ ਦਾ ਅੰਤਰ-ਮੁਖੀ ਧਰਮ | ਤ੍ਰੈਗੁਣੀ ਮੰਡਲ ਦੇ ਬਾਹਰਮੁਖੀ ਧਰਮ | |
| ਅਨੁਭਵ ਦੀ ਖੇਲ ਹੈ । | ਦਿਮਾਗੀ ਵਿਸ਼ਾ ਹੈ । | |
| ‘ਬੋਲੀ’ ਹੀਨ ਹੈ । | ਬੋਲੀ ਵਾਲਾ ਹੈ । | |
| ‘ਅੱਖਰ’ ਹੀਨ ਹੈ । | ਅੱਖਰਾਂ ਵਾਲਾ ਹੈ । | |
| ਅੰਤਰ-ਆਤਮਿਕ ‘ਛੋਹ’ ਹੈ । | ਬਾਹਰੋਂ ਪ੍ਰਾਪਤ ਕੀਤਾ ਜਾਂਦਾ ਹੈ । | |
| ਅਨੁਭਵੀ ‘ਸੋਝੀ’ ਹੈ । | ਸਿਖਿਆ-ਸਿਖਾਇਆ ਜਾਂਦਾ ਹੈ । | |
| ਆਤਮ ਪ੍ਰਕਾਸ਼ ਹੈ । | ਦਿਮਾਗੀ ਗਿਆਨ ਹੈ । | |
| ਜ਼ਾਹਰਾ-ਜ਼ਹੂਰ ਹੈ । | ਭਰਮ-ਭੁਲਾਵਾ ਹੈ । | |
| ਇਕੋ-ਇਕ ‘ਨਾਮ’ ਹੈ । | ਅਨੇਕ ਵੇਸ ਹਨ । | |
| ਇਕੋ ਰੰਗ ਹੈ । | ਅਨੇਕ ਰੰਗ ਹਨ । |
Upcoming Samagams:Close
11 Apr - 13 Apr - (India)
Doraha, PB
Gurudwara Sahib BrahmBunga Doraha, Dakhini Bypass Doraha
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715
11 Apr - 13 Apr - (India)
Doraha, PB
Gurudwara Sahib BrahmBunga Doraha, Dakhini Bypass Doraha
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715