ਲਖ ਗਿਆਨ ਵਖਾਣਿ ਕਰ ਸਬਦ ਸੁਰਤਿ ਉਡਾਰੀ ਥਕੈ ।
ਬੁਧਿ ਬਲ ਬਚਨ ਬਿਬੇਕ ਲਖ ਢਹਿਢਹਿ ਪਵਨਿ ਪਿਰਮਦਰਿ ਧਕੈ ।
ਜੋਗ ਭੋਗ ਬੈਰਾਗ ਲਖ ਸਹਿ ਨ ਸਕਹਿ ਗੁਣ ਵਾਸੁ ਮਹਕੈ ।
ਲਖ ਅਚਰਜ ਅਚਰਜ ਹੋਇ ਅਬਿਗਤਿ ਗਤਿ ਅਬਿਗਤਿ ਵਿਚਿਅਕੈ ।
ਵਿਸਮਾਦੀ ਵਿਸਮਾਦੁ ਲਖ ਅਕਥ ਕਥਾ ਵਿਚਿ ਸਹਮਿ ਸਹਕੈ ।
ਗੁਰਸਿਖੀ ਦੈ ਅਖਿ ਫਰਕੈ ॥(ਭਾਈ ਗੁਰਦਾਸ ਜੀ ਵਾਰ 28/22)

ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ‘ਮੈਲ’ ਕਿਹਾ ਹੈ । ‘ਹਮ ਮੈਲੇ ਤੁਮ ਊਜਲ ਕਰਤੇ’, ਇਹ ਅੰਦਰ ਦੀ ਆਪ ਬਾਲੀ ਅੱਗ ਹੈ, ਜਿਹੜੀ ਸੁਰਤ ਨੂੰ ਖਿੰਡਾਉ ਵਿਚ ਲੈ ਜਾਂਦੀ ਹੈ । ਠੰਢੀ ਸੁਰਤ - ਸਦਾ ਇਕੱਠੀ ਹੁੰਦੀ ਹੈ, ਠੰਢਾ ਰੂਹ - ਰੱਬ ਦੇ ਨਾਲ ਮਿਲਿਆ ਹੁੰਦਾ ਹੈ, ਰੱਬ ਉਹਦੇ ਵਿਚ ਹੁੰਦਾ ਹੈ । ਤਪੀ ਸੁਰਤ ਪਾਪ ਹੈ, ਠੰਢੀ ਸੁਰਤ ਪੁੰਨ ਹੈ, ਮੈਲ ਇਸੀ ਅੱਗ ਦਾ ‘ਲਾਂਬਾ’ ਹੈ, ਜਿਹੜਾ ਲਗ ਜਾਂਦਾ ਹੈ, ਤੇ ਰੂਹ ਸੜ ਜਾਂਦੀ ਹੈ । ਆਪਣੇ ਕਰਮ ਨਾਲ ਮੈਲੇ ਹੋ ਜਾਈਦਾ ਹੈ, ਕਦੀ ਕਿਸੀ ਹੋਰ ਦੇ ਕਰਮ ਵੀ ਮਾਰ ਦਿੰਦੇ ਹਨ, ‘ਛੂ’ ਹੈ ਨਾਂ ! ਲਗ ਜਾਂਦੀ ਹੈ, ਚੰਗੀ ਵੀ, ਮੰਦੀ ਵੀ । ਇਨਸਾਨ ਇਕ ਹੈ, ਇਸ ਕਰਕੇ ਮਖਲੂਕ ਦੇ ਕਰਮਾਂ ਦਾ ਅਸਰ, ਇਕ ਇਕ ਸਖਸ਼ ਤੇ ਪੈਂਦਾ ਹੈ ਤੇ ਇਕ ਸਖਸ਼ ਦੇ ਕਰਮ ਦਾ ਅਸਰ, ਮਖਲੂਕਤਿ ਤੇ । ਸਭ ਦੁਨੀਆਂ ਦੇ ਕਰਮ, ਇਉਂ ਮੇਰੇ ਹੀ ਕਰਮ ਹਨ । ਮੈਨੂੰ ‘ਮੈਂ’ ਹੀ ਮੈਲ ਲਾਉਂਦੀ ਹੈ । ਇਸ ਵਿਚ ਕੋਈ ‘ਹਰਿਆ ਬੂਟ ਰਹਿਉ ਰੀ’ । ਬਸ, ਸਭ ਕੁਝ ਉਹੋ ਹੀ ਰੱਬ ਹੈ । ਜੇ ਸੁਰਤ ਤਪੀ ਹੈ, ਖਿੰਡੀ ਹੈ, ਮੈਲੀ ਹੈ, ਭਾਰੀ ਹੈ, ਉਹੋ ਪੰਜ ਜਵਾਨ ਸੇਵਾ ਕਰਨ ਵਾਲੇ ਹਨ, ਉਹੋ ਪੰਜ ਵੈਰੀ ਹਨ । ਉਹੋ ਕੁਦਰਤ ਹਰਿ ‘ਰੂਪ’ ਹੈ, ਉਹੋ ਕੁਦਰਤ ਖਾਣ ਨੂੰ ਆਉਂਦੀ ਹੈ । ਉਹੋ ਸਭ ਮਜ਼੍ਹਬ, ਸਭ ਦੁਨੀਆਂ ਉਹਦੀ ਰਜ਼ਾ ਹੈ, ਤੇ ਸੋਹਣੇ ਹੈਨ, ਤੇ ਉਹੋ ਰੰਗ ਹੈ ਤੇ ਮਹਾਂ ਰੰਗ ਹੈਨ, ਜਿਥੇ ਜੀਵਨ ਸੁਖ ਰੂਪ ਹੈ । ਇਕ ਨੁਕਤਾ ਹੈ, ਪਰ ਕੋਈ ਵਿਰਲਾ ਬਖਸ਼ਿਆ ਹੋਇਆ ਪਹਿਚਾਨਦਾ ਹੈ । ਜਿਸ ਨੂੰ ਇਹ ਦਾਉ ਆ ਗਿਆ, ਉਹ ਆਪਣੀ ਸੁਰਤ ਦੇ ਲਹਾਉ, ਚੜ੍ਹਾਉ, ਤਤਾ-ਪਨ, ਠੰਡਾ-ਪਨ, ਮੈਲਾ-ਪਨ ਤੇ ਉਜਲਤਾ, ਨਿਰਮਲਤਾ, ਸਰਲਤਾ, ਹਲਕਾਪਨ, ਭਾਰਾਪਨ ਆਦਿ, ਪਹਿਚਾਨਣ ਲੱਗ ਗਿਆ । ‘ਆਪ’ ਵਿਚ ਜੋਖਦਾ ਹੈ । ਢਹਿਣਾ ਉਠਣਾ ਤਾਂ ਹੈ ਹੀ, ਪਰ ‘ਰੂਹਾਨੀ ਹਾਲਤ’ ਆਰੰਭ ਹੋ ਗਈ । ਬੇਹੋਸ਼ੀ ਥੀਂ ਹੋਸ਼ ਆਈ, ਮੌਤ ਥੀਂ ਮੋੜਾ ਪਿਆ । ਗਫਲਤ, ‘ਮੁਰਦਾ-ਸੰਤੁਸ਼ਟੀਆਂ’ ਦਾ ਰੰਗ ਛੁੱਟਾ, ਜੀਵਨ ਹਿਲਿਆ, ਧੜਕਿਆ, ਪਿਆਰ ਦੀਆਂ ਪੀੜਾਂ ਛਿੜੀਆਂ, ਪੀੜ, ਦੁਖ ਪਰਤੀਤ ਹੋਣ ਲਗ ਪਏ, ਦਰਦ ਉਠਣ ਲਗ ਪਈ, ‘ਹਾਏ’ ‘ਹਾਏ’ ਹੋਣ ਲੱਗ ਪਈ । ‘ਜੀ ਪਿਆ’, ਜ਼ਹਿਰ ਝੜਨ ਲਗ ਪਿਆ । ਪਰ ਇਹ ਬੜੀ ਉਚੀ ਹਾਲਤ ਦੀ ਖੇਡ ਹੈ , ਕੋਈ ਵਿਰਲਾ ਹੈ, ਜਿਸ ਨੂੰ ਇਸ ‘ਨੁਕਤੇ’ ਦਾ ਪਤਾ ਲਗਦਾ ਹੈ । ਭਾਈ ਗੁਰਦਾਸ ਜੀ ਫੁਰਮਾਉਂਦੇ ਹਨ : -

ਦਰਸਨੁ ਦੇਖਿ ਪਤੰਗ ਜਿਉ ਜੋਤੀ ਜੋਤਿ ਸਮਾਵੈ ।
ਸਬਦ ਸੁਰਤਿ ਲਿਵ ਮਿਰਗ ਜਿਉ ਅਨਹਦ ਲਿਵ ਲਾਵੈ ।
Upcoming Samagams:Close

25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)

15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe