ਚਰਣ ਕਵਲ ਵਿਚਿ ਭਵਰੁ ਹੋਇ ਸੁਖ ਰੈਣਿ ਵਿਹਾਵੈ ।
ਗੁਰ ਉਪਦੇਸ ਨ ਵਿਸਰੈ ਬਾਬੀਹਾ ਧਿਆਵੈ ।
ਪੀਰ ਮੁਰੀਦਾਂ ਪਿਰਹੜੀ ਦੁਬਿਧਾ ਨਾ ਸੁਖਾਵੈ ।(ਭਾਈ ਗੁਰਦਾਸ ਜੀ ਦੀ ਵਾਰ 27/14)
ਖਣਕ ਦੀਨ, ਖਣਕ ਦੁਨੀਆਂ, ਇਕ ਮੁਲ ਦੀਆਂ ਚੀਜ਼ਾਂ ਹਨ, ਪਰ ਖਣਕ ਦੀਨ ਜਾਂ ਖਣਕ ਦੁਨੀਆਂ ਦੇ ‘ਸਾਮਾਨਾਂ’ ਵਿਚ, ਇਸ ਠੰਡ ਦਾ ਜਾਤੀ ਤਜ਼ਰਬਾ, ਇਨਸਾਨ ਦੀ ਉਮੈਦ ਨੂੰ ਪ੍ਰਾਣ ਬਖਸ਼ਦਾ ਹੈ । ਹਾਂ, ‘ਕੁਛ ਹੈ’, ਏਹ ਆਪ ਨੂੰ ਪਰਤੀਤ ਹੁੰਦੀ ਹੈ, ਅੰਦਰ ਘਟਦਾ ਹੈ, ਪੁੰਹਦਾ ਹੈ, ਜਿਵਾਲਦਾ ਹੈ, ਚਿਤ ਕਰਦਾ ਹੈ ਕਿ ਬਾਹਰਮੁਖੀ, ‘ਆਪਾ-ਧਾਪੀ ਬਿਕਰਾਲ’, ‘ਦੁਬਿਧਾ-ਬਿਕਰਾਲ’, ‘ਹੰਕਾਰ ਤੇ ਦਵੈਤ ਬਿਕਰਾਲ’, ਕਿਰਪਣਤ-ਕੰਗਾਲਤਾ ਬਿਕਰਾਲ, ‘ਖੁਦਗਰਜ਼ੀ-ਮੋਹ-ਨੀਚਤਾ ਬਿਕਰਾਲ’, ਹਿੰਸਾ, ਦਿਲ-ਦੁਖਾਉਣਾ, ਦੁਖ ਦੇਣਾ ਆਦਿ, ਅਨਾਤਮ ਧੰਧਿਆਂ ਵਿਚ ਰੱਬ ਵਲ ਮੂੰਹ ਕਰ ਟੁਰੀਏ, ਪਰ ਕਲਜੁਗ, ਚੜ੍ਹੇ ਦਰਿਆ ਵਾਂਗ ਠਾਠਾਂ ਮਾਰ ਰਿਹਾ ਹੈ । ਸਭ ਕੋਈ ਹਿਠਾਹਾਂ ਨੂੰ ਹੀ ਵਹੀ ਜਾਂਦਾ ਹੈ, ਕੋਈ ਸੂਰਮਾ ਹੀ ਉਪਰ ਨੂੰ ਟੁਰੇ ਤਾਂ ਟੁਰੇ । ਦਰਿਆ ਦੇ ਰੋੜ ਦੇ ਬਰਖਿਲਾਫ ਆਪਣੀਆਂ ਬਾਹਾਂ ਮਾਰੇ, ਸੱਚੀ ਸੂਰਮਤਾਈ ਇਸੇ ਵਿਚ ਹੈ । ਰਸਾਤਲ ਨੂੰ ਵਗੇ ਤਾਂ ਸਾਰੇ ਹੀ ਜਾਂਦੇ ਹਨ।
ਇਹ ਗੱਲ ਸੌਖੀ ਨਹੀਂ, ਸੁਰਤ ਨੂੰ, ਰੂਹ ਨੂੰ, ਰੱਬ ਵਿਚ ਜੋੜੀ ਰਖਣਾ, ਲਗਾਤਾਰ ਉਸ ਵਿਚ ‘ਸਾਹ ਲੈਣਾ’, ਜਦ ਜ਼ਰਾ ਠੰਡ ਨਾਲ ਦਿਲ ਤੇ ਜੁੱਸਾ ਲਗਦਾ ਹੈ, ਤਦ ਦਿਲ ਕਰਦਾ ਹੈ, ਕਿ ਕਿਸੀ ਨੂੰ ਨਾ ਮਿਲੀਏ, ਇਸ ਠੰਡ ਨੂੰ ‘ਘੁਟ’ ਦਿਲ ਵਿਚ ਰਖੀਏ, ਛੁਪਾ ਲਈਏ, ਕਿਸੀ ਨੂੰ ਨਾ ਦਸੀਏ, ਤੇ ਜੰਗਲਾਂ ਨੂੰ ਨਸ ਟੁਰੀਏ । ਏਹ ਇਸਤਰੀ, ਪੁਤਰ, ਮਿੱਤਰ, ਭਾਈ ਸਭ ਮੇਰੇ ਵੈਰੀ ਹਨ, ਮੈਨੂੰ ਤਪਾ ਦਿੰਦੇ ਹਨ, ਮੇਰੀ ‘ਠੰਢ’ ਹਰ ਲੈਂਦੇ ਹਨ, ਇਉਂ ਕਰਮ-ਸੁਰਤਿ ਨੂੰ ਮੁੜ ਤਪਾਣ ਲਗਦੇ ਹਨ, ਤੇ ਦੂਜੇ ਪਾਸੇ ਦਿਲ ਮਿਠਾ ਹੋ ਜਾਣ ਕਰਕੇ, ਸਭ ਕੁਟੰਬ ਚੰਗਾ ਲੱਗਣ ਲਗ ਜਾਂਦਾ ਹੈ, ਹੋਰ ਮਿੱਠਾ ਹੁੰਦਾ ਹੈ ਤੇ ਫਿਰ ਮਿਠਾਸ ਆਪਣੇ ਮਿੱਠੇਪਣ ਵਿਚੋਂ ਸੱਟ ਮਾਰਦੀ ਹੈ : -
ਲੱਖਾਂ ਮੰਜਲਾਂ ਤੋਂ ਆਏ, ਅਗੇ ਹੈ ਰਾਹ ਸਵਾਯਾ ॥
ਗੁਰਬਾਣੀ ਇਸ ਬਾਰੇ ਇਵੇਂ ਚਾਨਣ ਪਾਉਂਦੀ ਹੈ :-
ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ ॥ ੧ ॥
ਗ੍ਰਿਹਿ ਰਾਜ ਮਹਿ ਨਰਕੁ ਉਦਾਸ ਕਰੋਧਾ ॥
15 Aug - 17 Aug - (India)
Dehradun, UK
Gurudwara Govind Nagar, Racecourse, Dehradun
23 Feb - (UK)
London
Gurdwara Guru Nanak Darbar, 65-75 King St, Southall, UB2 4DQ
Every Friday
Naam Simran, Gurbani Vichar, Gurbani Kirtan
07440184623, 07866559715