| ਬਿਸਮਾਦੀ ‘ਖੇਲ’ ਹੈ । | ਦਿਮਾਗੀ ਖੇਲ ਹੈ । | |
| ਏਕਤਾ ਹੈ | ਦਵੈਤ ਹੈ । | |
| ਨਿਮਰਤਾ ਹੈ । | ਹਉਂਮੈ ਦਾ ਬੋਲ-ਬਾਲਾ ਹੈ । | |
| ਪਿਆਰ ਹੈ । | ਘਿਰਨਾ ਹੈ । | |
| ਏਕ ਚਿੰਤਨ ਹੈ । | ਅਨੇਕ ਚਿੰਤਨ ਹਨ । | |
| ਘਰਿ ਮਹਿ ਸਭ ਕਿਛੁ ਹੈ । | ਬਾਹਰ ਢੂੰਡਣਾ ਹੈ । | |
| ‘ਪ੍ਰਿਮ-ਖੇਲ’ ਹੈ । | ਮੁਰਦੇ ਸਾਧਨ ਹਨ । | |
| ਅੰਤਰ ਵਿਰੋਲਣਾ ਹੈ । | ਸਰੀਰਕ ਕਰਮ ਕਿਰਿਆ ਹੈ । |
ਕਿਸੇ ਮਹਾਂ ਪੁਰਖ ਨੇ ਇਸ ਵਿਸ਼ੇ ਤੇ ਇਸ ਤਰ੍ਹਾਂ ਚਾਨਣ ਪਾਇਆ ਹੈ -
ਸੰਸਾਰ ਸੜ ਰਿਹਾ ਹੈ, ਅੱਗ ਦੇ ਸ਼ੋਅਲੇ ਉਠ ਰਹੇ ਹਨ। ਜਿਨ੍ਹਾਂ ਨੂੰ ਸਾਈਂ ਵਲੋਂ ਸੁੱਖ ਬਖਸ਼ਿਆ ਹੈ, ਉਹ ਈਰਖਾ, ਦਵੈਤ, ਗਿਣਤੀ, ਹਿਸਾਬ, ਸ਼ੰਕੇ ਆਦਿ, ਅੰਦਰ ਦੇ ਭਾਂਬੜਾਂ ਨਾਲ, ਜਲ ਰਹੇ ਹਨ । ਬੇ-ਯਕੀਨੀ, ਬੇ-ਸਿਦਕੀ, ਦੀ ਪਾਮਰਤਾ ਰੂਹ ਨੂੰ ਚਿਮਟੀ ਹੋਈ ਹੈ, ਜੜ੍ਹਾਂ ਜ਼ਮੀਨ ਵਿਚੋਂ ਉਖੜ ਕੇ ਬਾਹਰ ਆ, ਸੁੱਕ ਗਈਆਂ ਹਨ ਤੇ ਬਾਲਣ ਬਣ ਚੁੱਕੇ ਹਨ । ਰੇਸ਼ਮ ਤਨ ਤੇ ਖੜਕਦੇ ਹਨ, ਪਰ ਇਹ ਖੜਾਕ ਸੁੱਕੇ ਪੱਤਰਾਂ ਦਾ ਹੈ । ਤੇ ਜਿਹੜੇ - ਅੰਨ, ਬਸਤਰ ਦੇ ਦੁਖਾਂ ਵਿਚ ਹਨ, ਉਨ੍ਹਾਂ ਨੂੰ ਭੁੱਖ, ਤ੍ਰੇਹ, ਨੰਗਾਪਨ, ਦਲਿਦਰਤਾ, ਰੋਗ, ਕਸ਼ਟ ਆਦਿ ਸਤਾ ਰਹੇ ਹਨ । ਗਰੀਬੀ ਦੀਆਂ ਮਾਰਾਂ ਨੇ ਲੱਕ ਤੋੜ ਸੁਟੇ ਹਨ, ਮਨ ਟੁਟੇ ਪਏ ਹਨ, ਸੰਸਾਰ ਤੱਤਾ, ਜਿਸਮ ਤੱਤਾ, ਜੀਵਨ-ਖੇਤਰ ਤੱਤਾ, ਬਾਹਰਮੁਖੀ, ਮਨਮੁਖੀ ਬਿਰਤੀਆਂ ਤੱਤੀਆਂ, ਕਾਮ ਤੱਤੀ ਅੱਗ, ਕ੍ਰੋਧ ਤੱਤੀ ਅੱਗ, ਲੋਭ ਤੱਤੀ ਅੱਗ, ਮੋਹ ਤੱਤੀ ਅੱਗ, ਤ੍ਰਿਸ਼ਨਾ ਤੱਤੀ ਅੱਗ, ਭੁੱਖ ਤੱਤੀ ਅੱਗ, ਅਮੀਰੀ ਨਿਰਾ-ਭਾਂਬੜ, ਗਰੀਬੀ ਤੱਤੀ, ਮਨ ਤੱਤਾ, ਚਿੱਤ ਤੱਤਾ, ਮਨਮੁਖ, ਟੁੱਟਿਆਂ, ਸੁਕਿਆਂ ਦਾ ਪਿਆਰ ਤੱਤਾ, ਹਾਇ । ਹਰ ਪਾਸੇ ਅੱਗ ਹੀ ਅੱਗ, ਅੰਦਰ ਭੀ ਅੱਗ, ਬਾਹਰ ਭੀ ਅੱਗ, ਦੀਨ ਭੀ ਅੱਗ, ਦੁਨੀਆਂ ਭੀ ਅੱਗ, ਇਸ ਵਿਚ ਬੈਠਾ, ਰੱਬ ਦਾ ਧਿਆਨ ਧਰੀ ਪ੍ਰਹਿਲਾਦ, ਮਨ ਠੰਢਾ, ਚਿੱਤ ਠੰਢਾ, ਜੀਭ ਠੰਢੀ, ਦਿਲ ਠੰਢਾ, ਤ੍ਰਿਸ਼ਨਾ ਰਹਿਤ ਦਿਲ ਹਰਾ ਭਰਾ, ਜੜ੍ਹਾਂ ਰੱਬ ਵਿਚ ਗੱਡੀਆਂ, ਸਹਿਜ-ਸੁਭਾ ਗੱਡੀਆਂ, ਬੇਮਲੂਮ ਗੱਡੀਆਂ, ਸੁਰਤ, ਇਕ ਥਾਂ ਇਕਠੀ ਹੋਈ, ਲੂੰਆਂ ਵਿਚੋਂ ਅੰਮ੍ਰਿਤ ਵਗ ਰਿਹਾ ਹੈ, ਅੱਗ ਭੀ ਪ੍ਰਨਾਮ ਕਰ ਰਹੀ ਹੈ, ਰੱਬ ਦਾ ਭਗਤ ਬੈਠਾ ਹੈ, ਬਸ ਕੇਵਲ ਰੱਬ ਦਾ ਪਿਆਰ ਠੰਢਾ ਹੈ । ਰੱਬ ਦਾ ਪਿਆਰ ਖੁਨਕ ਹੈ, ‘ਖੁਨਕ ਨਾਮ ਖੁਦਾਇਆ’, ਉਸ ਨਾਲ ਲੱਗ ਕੇ ਆਦਮੀ ਦਾ ਬੱਚਾ ਠੰਢ ਪਾਂਦਾ ਹੈ । ਸੱਚਾ ਸੁਖ ਪਾਂਦਾ ਹੈ, ਰੂਹ ਠੰਢਾ ਹੁੰਦਾ ਹੈ । ਚਿੱਤ ਭਟਕਨ ਥੀਂ ਛੁਟ, ਠੰਢਾ ਹੁੰਦਾ ਹੈ, ਰੱਬ ਦੀ ਮਿਹਰ ਬਚਾਉਂਦੀ ਹੈ । ‘ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ।’
ਮਖਲੂਕ ਇਸ ਠੰਢ ਨੂੰ ਟੋਲ ਰਹੀ ਹੈ, ਕੁਦਰਤ ਟੋਲ ਰਹੀ ਹੈ, ਤਦ ਹੀ ਤਾਂ ਮਨੁਖ
11 Apr - 13 Apr - (India)
Doraha, PB
Gurudwara Sahib BrahmBunga Doraha, Dakhini Bypass Doraha
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715