ਦਾ ਜਾਮਾ ਘੜ ਰਹੀ ਹੈ । ‘ਮਾਂ’ ਜਦ ਵਿਛੜੇ ਬੱਚੇ ਨੂੰ ਮਿਲਦੀ ਹੈ, ਜਾਂ ਗੱਲਵਕੜੀ ਪਾਂਦੀ ਹੈ, ਤਦ ਛਿਨ ਦੇ ਛਿਨ ਲਈ ਇਸ ਅੰਮ੍ਰਿਤ ਠੰਢ ਦਾ ਝਲਕਾ ਵਜਦਾ ਹੈ । ਜਦ ਆਦਮੀ ਦੀ ਇੱਛਾ, ਤੀਬਰ ਇੱਛਾ - ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਸ ਆਈ, ਫਲਦੀ ਹੈ, ਤਦ ਫਲੀਭੂਤ ਹੋਣ ਤੇ, ਉਸ ਛਿਨ ਲਈ, ਇਸ ਦੀ ਠੰਢ ਦਾ ਝਲਕਾ ਵਜਦਾ ਹੈ । ਭੁੱਖੇ ਨੂੰ ਜਦ ਰੋਟੀ ਦਾ ਟੁਕੜਾ ਮਿਲਦਾ ਹੈ, ਤਾਂ ਨੈਣਾਂ ਵਿਚ ਇਕ ਸੁੱਖ ਆਉਂਦਾ ਹੈ, ਉਹ ਇਸੀ ਸੁੱਖ ਦਾ ਪ੍ਰਤੀਬਿੰਬ ਹੈ । ਤ੍ਰਿਖਾਵੰਤ ਨੂੰ ਜਲ ਮਿਲੇ, ਤਦ ਇਸੀ ਹਾਲਤ ਦਾ ਬਿਜਲਈ ਲਿਸ਼ਕਾਰਾ ਹੁੰਦਾ ਹੈ । ਦੀਨ ਔਰ ਦੁਨੀਆਂ, ਇਸ ਆਤਮ ਠੰਢ ਨੂੰ ਟੋਲਦੇ ਹਨ, ਇਹ ਨਾਮ-ਖੁਨਕੀ ਦੀ ਅਮਰ, ਅਮਿਟ, ਅਟੱਲ ਲਾਲਸਾ ਵਿਚ ਹਨ । ਏਹ ਲਾਲਸਾ ਸ੍ਰਿਸ਼ਟੀ ਦੀ ਬਨਾਵਟ ਵਿਚ ਹੈ, ਮਿਟ ਨਹੀਂ ਸਕਦੀ, ਠੰਢ ਕਿਸ ਤਰ੍ਹਾਂ ਪਵੇ ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਦ ਤਕ ਮਨ, ਚਿੱਤ, ਬੁੱਧੀ, ਅੰਦਰ ਦੀ ਬਿਰਤੀ, ਰੂਹ ਵਿਚ ਵਸਦੇ ਹੋਣ, ਏਹ ਆਦਮੀ ਦੇ ਦੁਸ਼ਮਣ ਹਨ ।
ਰੂਹ ਠੰਢਾ ਹੋ ਜਾਵੇ, ਸੁਰਤ ਦੀਆਂ ਨਿਕੀਆਂ ਨਿਕੀਆਂ, ਵਾਲੋਂ ਬਰੀਕ, ਕਿਰਨਾਂ ਵਾਂਗ ਪਤਲੀਆਂ ਸੂਖਮ ਜੜ੍ਹਾਂ, ਨਿਰੰਕਾਰ, ਕਰਤਾਰ, ਅਕਾਲ ਪੁਰਖ ਵਿਚ ਕਿਵੇਂ ਗਡੀਜ ਜਾਣ, ਤਾਂ ਏਹੋ ‘ਮਨੁਖਤਾ’ ਦੇ ਸੋਹਣੇ ਗਹਣੇ ਹਨ, ਬਸਤਰ ਹਨ, ਹਥਿਆਰ ਹਨ, ਚਾਕਰ ਹਨ, ਨਹੀਂ ਤਾਂ ਅੱਗ ਦੀਆਂ ਲਾਟਾਂ ਹਨ । ਆਦਮੀ ਦੇ ਅੰਦਰਲੇ ਸਾਰੇ ਰੰਗ, ਦੁਖ ਦੀ ਅੱਗ, ਇਨ੍ਹਾਂ ਪੰਜਾਂ ਨੇ ਬਾਲੀ ਹੋਈ ਹੈ, ਬਹੁਤ ਕਰਕੇ ਸੰਸਾਰ ਦੇ ਦੁਖ, ਇਨ੍ਹਾਂ ਦਾ ਮਚਾਇਆ ਭੜਥੂ ਹੈ, ਇਨ੍ਹਾਂ ਦੀ ਚਾਕਰੀ ਵਿਚ ਤੇ ਉਹ ਸੁਖ ਹੈ ਨਹੀਂ, ਜੋ ਸ਼ਾਹ ਬਹਿਲੋਲ ਜੈਸੇ ਸਿਮਰਨ ਵਾਲੇ ਸਾਧੂ ਦੇ ਹੱਥ ਦੀ ‘ਛੋਹ’ ਵਿਚ ਹੈ, ਉਹ ਠੰਢ ਪੈਂਦੀ ਨਹੀਂ, ਜਿਸ ਨੂੰ ਛਾਤੀ ਵਿਚ ਰੱਖ ਕੇ ਪ੍ਰਹਿਲਾਦ ਅੱਗ ਵਿਚ ਬਹਿ ਸਕਦਾ ਸੀ ਤੇ ਤੱਤੇ ਥੰਮ ਨੂੰ ਜਫੀ ਪਾ ਸਕਦਾ ਸੀ, ਠੰਢ ਵਿਚ ਸਿਦਕ ਆਉਂਦਾ ਹੈ, ਅੱਗ ਵਿਚ, ਕੀ ਸਿਦਕ ! ਕੀ ਈਮਾਨ ! ਸੋ ਸੰਸਾਰ ਜਲੰਦਾ, ਆਪਣੀ ਬਾਲੀ ਅੱਗ ਬੁਝਾਣ ਨੂੰ ਦੀਨਾਂ ਮਜ਼ਬਾਂ ਵਲ ਦੌੜਿਆ, ਇਹ ਉਥੇ ਵੀ ਜਾ ਸੜਦੇ ਹਨ, ਮਜ਼ਬਾਂ ਨੂੰ ਭੀ ਏਨ੍ਹਾਂ ਅੱਗ ਲਾ ਦਿਤੀ, ਉਹ ਅੰਦਰ ਜੋ ਅੱਗ ਲੱਗੀ ਸੀ, ਜਿਥੇ ਗਿਆ, ਉਥੇ ਹੋਰ ਵੱਧੀ, ਸਾੜ ਬੁਝੀ ਨਾ, ਠੰਢ ਪਈ ਨਾ, ਉਹ ਠੰਢ ਕਿਥੇ ਹੈ ? ਭਰਮਾਂ, ਵਹਿਮਾਂ, ਮਜ਼੍ਹਬਾਂ ਦੇ ਫਸਾਦਾਂ, ਜੰਗਾਂ, ਧੜੇ-ਬਾਜੀਆਂ, ਅਹੰਕਾਰ ਦੇ ਵਲਵਲਿਆਂ, ਮਨ ਸੰਤੁਸ਼ਟੀਆਂ, ਮਨ ਘੜੇ ਅਸੂਲ, ਮਨ ਪਰਚਾਵਿਆਂ, ਆਦਿ ਦੇ ਜਾਲਾਂ ਵਿਚ ਤਾਂ ਇੰਨਾ ਜ਼ਹਿਰ ਚੜ੍ਹਦਾ ਹੈ ਕਿ ਭੰਗੀਆਂ ਪੋਸਤੀਆਂ ਵਾਂਗ, ਲੋਕੀ ਮਜ਼੍ਹਬ ਦੇ ਅਸੂਲਾਂ ਤੇ ਸ਼ਰੀਅਤਾਂ ਵਿਚ ਪੈ ਕੇ ਮਰ ਜਾਂਦੇ ਹਨ, ਪਤਾ ਨਹੀਂ ਇਉਂ ਸੰਸਾਰ ਕਿਉਂ ਜਲ ਰਿਹਾ ਹੈ । ਅੱਗਾਂ, ਦਿਲਾਂ, ਸ਼ਹਿਰਾਂ, ਮੁਲਕਾਂ ਨੂੰ ਲੱਗੀਆਂ ਹੋਈਆਂ ਹਨ, ਆਪਾ-ਧਾਪੀ ਪਈ ਹੋਈ ਹੈ, ਸ਼ੋਰ, ਤ੍ਰਿਸ਼ਨਾ, ਕੂੜ, ਮਾਰ ਰਿਹਾ ਹੈ, ਇਹ ਆਪਣੇ ਹੱਥੀਂ ਲਾਈਆਂ ਹੋਈਆਂ ਅੱਗਾਂ ਹਨ । ਇਸ ਅੱਗ ਵਿਚ ਕੋਈ ਰੱਬ ਦਾ ਬੰਦਾ, ਕੋਟਨ ਮੈ ਕੋਉ, ਠੰਢਾ ਹੈ, ਉਹ ਅੱਗ ਵਿਚ ਬੈਠਾ ਠੰਢਾ ਹੈ, ਅੱਗ ਉਸ ਨੂੰ ਕੁਝ ਨਹੀਂ ਕਹਿੰਦੀ, ਉਹਦੇ ਸਿਰ ਤੇ ਲਾਲ ਸ਼ੁਆਲਿਆ ਦਾ ਤਾਜ ਬਣਾ, ਅੱਗ ਕੁਰਬਾਨ ਹੁੰਦੀ ਹੈ ।
15 Aug - 17 Aug - (India)
Dehradun, UK
Gurudwara Govind Nagar, Racecourse, Dehradun
23 Feb - (UK)
London
Gurdwara Guru Nanak Darbar, 65-75 King St, Southall, UB2 4DQ
Every Friday
Naam Simran, Gurbani Vichar, Gurbani Kirtan
07440184623, 07866559715