ਵਿਦਵਾਨ ਕਰ ਸਕਦੇ ਹਨ, ਪਰ ਚੌਥੇ ਪਦ ਦੇ ਆਤਮਿਕ ਮੰਡਲ ਵਿਚ ਇਨ੍ਹਾਂ ਦੇ ਦਿਮਾਗੀ ਗਿਆਨ ਦੀ ਪਹੁੰਚ ਨਹੀਂ । ਇਸ ਲਈ ਜਦ ਗੁਰਬਾਣੀ ਵਿਚ ਆਤਮਿਕ ਮੰਡਲ ਦੇ ਸ਼ਬਦ ਆਉਂਦੇ ਹਨ, ਤਾਂ ਅਸੀਂ ਉਹਨਾਂ ਦਾ ਓਪਰਾ ਜਿਹਾ ਦਿਮਾਗੀ ਗਿਆਨ ਦੁਆਰਾ ਟਾਲਮ-ਟੋਲਾ ਹੀ ਕਰ ਛੱਡਦੇ ਹਾਂ ।
ਆਤਮਿਕ-ਮੰਡਲ ਦੇ ‘ਤੱਤ-ਗਿਆਨ’ ਦੀ ਵਿਆਖਿਆ ਸਿਰਫ਼ ਬਿਬੇਕ ਬੁੱਧੀ ਵਾਲੇ, ‘ਤੱਤ-ਜੋਗ-ਕੇ-ਬੇਤੇ’, ਬਖਸ਼ੇ ਹੋਇ, ਵਿਰਲੇ ਅਨੁਭਵੀ ਗੁਰਮੁਖ-ਜਨ ਹੀ ਕਰ ਸਕਦੇ ਹਨ ।
ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥(ਪੰਨਾ-935)
ਅਨੇਕਾਂ ਧਰਮਾਂ ਦੇ ਅੱਡ ਅੱਡ ਨਿਸ਼ਚਿਆਂ ਤੇ ਅਧਾਰਤ, ਬਾਹਰਮੁਖੀ ਕਰਮ-ਕ੍ਰਿਆ, ਰਵਾਇਤਾਂ, ਮਰਿਆਦਾ ਵਿਚ, ਫਰਕ, ਵਿਤਕਰਾ ਹੋਣਾ ਲਾਜ਼ਮੀ ਹੈ, ਜਿਸ ਤੋਂ ਵਾਦ-ਵਿਵਾਦ, ਲੜਾਈਆਂ, ਝਗੜੇ, ਈਰਖਾ, ਦਵੈਤ ਉਪਜਦੇ ਹਨ ਤੇ ਧਾਰਮਿਕ ਮਤਾਂ ਵਿਚ ਮੱਤ-ਭੇਦ ਕਾਰਣ, ਕਈ ਹੋਰ ਨਵੇਂ ਫਿਰਕੇ ਬਣਦੇ ਜਾਂਦੇ ਹਨ ।
ਇਹ ਗੁਰਬਾਣੀ ਵਿਚ ਦਰਸਾਏ ‘ਸਗਲ ਸੰਗਿ ਹਮ ਕਉ ਬਨਿ ਆਈ’ ਦੇ ਆਸ਼ੇ ਦੇ ਐਨ ਉਲਟ ਹੈ ।
ਗੁਰੂ ਅਵਤਾਰਾਂ ਦੀਆਂ ਬਾਣੀਆਂ ਵਿਚ ਦਰਸਾਏ ਸਾਂਝੇ ਅੰਤਰਮੁਖੀ ਆਤਮਿਕ ‘ਨੁਕਤੇ’, ‘ਭੇਦ’ ਜਾਂ ‘ਤੱਤ’ ਦੇ ਆਤਮਿਕ ਗਿਆਨ ਤੋਂ ਅਸੀਂ ਬੇ-ਖਬਰ, ਅਨਜਾਣ ਜਾਂ ਅਵੇਸਲੇ ਹੋ ਗਏ ਹਾਂ, ਜਾਂ ਜਾਣ-ਬੁਝ ਕੇ ਮੱਚਲੇ ਹੋਏ ਬੈਠੇ ਹਾਂ ।
ਪਿਛਲੇ ਜਨਮਾਂ ਦੀ ਧਾਰਮਿਕ ਕਮਾਈ ਸਦਕਾ, ਟਾਂਵੀਆਂ ਰੂਹਾਂ, ਬਾਹਰਮੁਖੀ ਤ੍ਰੈਗੁਣੀ ਮੰਡਲ ਦੇ ਧਰਮ ਦੇ ਕਰਮ-ਕਿਰਿਆ ਨਾਲ ਸੰਤੁਸ਼ਟ ਨਹੀਂ ਹੁੰਦੀਆਂ । ਉਨ੍ਹਾਂ ਦੇ ਹਿਰਦੇ ਦੇ ਧੁਰ ਕੰਦਰਾਂ ਵਿਚ, ਕਿਸੇ ਉਚੇਰੇ ਆਤਮਿਕ ਮੰਡਲ ਦੇ ਅੰਤਰਮੁਖੀ ਸੂਖਮ ਅਨੁਭਵੀ ਧਰਮ ਦੀ ਸੂਖਮ ਕਾਂਖੀ ਜਾਂ ਭੁਖ ਅਨਜਾਣੇ ਹੀ ਲਗੀ ਰਹਿੰਦੀ ਹੈ ।
ਇਹ ਸੂਖਮ ਆਤਮਿਕ ‘ਕਾਂਖੀ’ ਜਾਂ ਗੁਝੀ ‘ਧੁਖ-ਧੁਖੀ’ ਜੀਵ ਦੇ ਅੰਤਰ ਆਤਮੇ, ਕੁਦਰਤੀ ਤੌਰ ਤੇ, ਆਪਣੇ ਸੋਮੇ, ਅਕਾਲ ਪੁਰਖ ਵਲ ਅਨਜਾਣੇ ਹੀ ‘ਖਿੱਚ’ ਬਣੀ ਰਹਿੰਦੀ ਹੈ । ਭਾਵੇਂ ਇਹ ਸੂਖਮ ਆਤਮਿਕ ‘ਖਿੱਚ’, ਮਾਇਆ ਦੇ ਕਾਲੇ-ਬੋਲੇ ਬਦਲਾਂ ਹੇਠ ਮਧਮ ਪੈ ਜਾਂਦੀ ਹੈ, ਪਰ ਫੇਰ ਵੀ ਕਿਸੇ ਨਾ ਕਿਸੇ ਸ਼ਕਲ ਵਿਚ, ਇਹ ਗੁਝੀ ਸੂਖਮ ਭੁੱਖ, ਜੀਵ ਨੂੰ ਅਨਜਾਣੇ ਹੀ, ਆਤਮਿਕ ਮੰਡਲ ਦੇ ‘ਇਲਾਹੀ ਧਰਮ’ ਦੇ ਪ੍ਰਕਾਸ਼ ‘ਸਬਦ’ ‘ਨਾਮ’ ਵਲ ਉਕਸਾਉਂਦੀ, ਪ੍ਰੇਰਦੀ ਤੇ ਖੋਜ ਕਰਾਉਂਦੀ ਰਹਿੰਦੀ ਹੈ।
11 Apr - 13 Apr - (India)
Doraha, PB
Gurudwara Sahib BrahmBunga Doraha, Dakhini Bypass Doraha
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715