ਗੁਰ ਗੋਵਿੰਦੁ ਗੁਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ ॥(ਪੰਨਾ-442)
ਇਹ ਆਤਮ-ਪ੍ਰਕਾਸ਼ਮਈ ‘ਤੱਤ-ਗਿਆਨ’ ਜਾਂ ‘ਆਤਮਿਕ ਧਰਮ’ ਦਾ ਪ੍ਰਕਾਸ਼ ਧੁਰ ਅੰਦਰ ਬਿਰਤੀਆਂ ਨੂੰ ਸ਼ਬਦ-ਸੁਰਤ ਵਿਚ ਲਾ ਕੇ, ਅਟੁੱਟ ਸਿਮਰਨ ਦੁਆਰਾ ਹੀ ਅਨੁਭਵ ਕੀਤਾ, ਬੁਝਿਆ, ਸੀਝਿਆ, ਪਹਿਚਾਣਿਆ, ਪ੍ਰਗਟਾਇਆ ਜਾ ਸਕਦਾ ਹੈ।
ਅਕਾਲ ਪੁਰਖ ਨੂੰ ਪਤਾ ਸੀ ਕਿ ਜੀਵ - ਹਉਮੈ ਦੇ ਭਰਮ ਭੁਲਾਵੇ ਵਿਚ, ਮਾਇਆ ਦੇ ਚਿਲਕਵੇਂ ਚਮਤਕਾਰਾਂ ਵਿਚ ਫਸ ਸਕਦਾ ਹੈ, ਤੇ ‘ਕਰਮ-ਬਧ’ ਹੋ ਕੇ ਆਵਾ-ਗਵਨ ਦੇ ਚੱਕਰ ਵਿਚ ਪੈ ਕੇ, ਮੋਹ ਮਾਇਆ ਵਿਚ ਗਲਤਾਨ ਹੋ ਕੇ, ਆਪਣੇ ਇਲਾਹੀ ‘ਮਾਤਾ-ਪਿਤਾ’ ਨੂੰ ਭੁੱਲ ਸਕਦਾ ਹੈ । ਇਸੇ ਕਰਕੇ ਜੀਵਾਂ ਨੂੰ ਮੋਹ-ਮਾਇਆ ਦੇ ਭਰਮ ਭੁਲਾਵੇਂ ਵਿਚੋਂ ਕੱਢਣ ਲਈ, ਅਕਾਲ ਪੁਰਖ ਨੇ ਆਦਿ ਤੋਂ ਹੀ ਗੁਰੂ, ਅਵਤਾਰ, ਪੈਗੰਬਰ (prophets) ਦੁਨੀਆਂ ’ਚ ਪਠਾਏ । ਇਨ੍ਹਾਂ ਗੁਰੂਆਂ, ਅਵਤਾਰਾਂ ਨੇ ਆਪੋ ਆਪਣੇ ਸਮੇਂ ਦੀ ਲੋੜ ਅਨੁਸਾਰ ਭਿੰਨ ਭਿੰਨ ‘ਧਰਮ’ ਰਚ ਕੇ, ਜੀਵਾਂ ਨੂੰ ਆਤਮਿਕ ਜੀਵਨ ਦੀ ਸੇਧ ਦਿਤੀ, ਨਾਲ ਹੀ ਆਪੋ ਆਪਣੀਆਂ ਭਾਸ਼ਾਵਾਂ ਵਿਚ ਬਾਣੀਆਂ ਰੱਚ ਕੇ ਸਦੀਵ ਲਈ ਛਡ ਗਏ, ਤਾਂ ਕਿ ਜੀਵ ਇਨ੍ਹਾਂ ਤੋਂ ਆਤਮਿਕ ਜੀਵਨ ਲਈ ਹਮੇਸ਼ਾਂ ਪ੍ਰੇਰਨਾ ਤੇ ਸੇਧ ਲੈ ਸਕਣ ।
ਇਨ੍ਹਾਂ ਗੁਰੂਆਂ, ਅਵਤਾਰਾਂ ਦੇ ਜੋਤੀ ਜੋਤਿ ਸਮਾਉਣ ਤੋਂ ਮਗਰੋਂ, ਸਮਾਂ ਪਾ ਕੇ ਸਹਿਜੇ ਸਹਿਜੇ ਮਾਇਆ ਦੇ ‘ਭਰਮ-ਭੁਲਾਵੇ’ ਦੇ ਅਸਰ ਹੇਠ, ਜਨਤਾ ਮੁੜ ਮੋਹ ਮਾਇਆ ਵਿਚ ਗਲਤਾਨ ਹੁੰਦੀ ਹੋਈ, ਆਪਣੇ ਕਰਤੇ ਨੂੰ ਭੁਲਦੀ ਗਈ । ਇਸ ਤਰ੍ਹਾਂ, ਜੀਵ ਆਪਣੇ ਇਲਾਹੀ ਮਾਤਾ-ਪਿਤਾ ਦੀ ਨਿੱਘੀ ਗੋਦ ਦੀ ਸੁਖਦਾਈ ਛਤਰ-ਛਾਇਆ ਤੋਂ ਵਾਂਝੇ ਹੋ ਗਏ ।
ਕਿੰਚਤ ਪ੍ਰੀਤਿ ਨ ਉਪਜੈ ਜਨ ਕਉ ਜਨ ਕਹਾ ਕਰਹਿ ਬੇਚਾਰੇ ॥(ਪੰਨਾ-857)
ਇਸ ਵੇਲੇ ਭੀ, ਖਲਕਤ ਦੀ ਮਾਨਸਿਕ ਹਾਲਤ, ਇਸੇ ਤਰ੍ਹਾਂ ਦੀ ਹੈ । ਹਉਮੈਂ ਦੇ ਭਰਮ ਭੁਲਾਵੇ ਵਿਚ, ਜੀਵ ਕੁਦਰਤੀ ਤੌਰ ਤੇ ਖੁਦਗਰਜ਼ ਜਾਂ ਸਵਾਰਥੀ ਹੈ । ਮਾਇਕੀ ਸਵਾਰਥ ਦੀ ਸੌਖੀ ਤੇ ਤਤਕਾਲ ਪੂਰਤੀ ਲਈ, ਇਨਸਾਨ ਕਿਸੇ ਅਣਡਿਠੀ ਸ਼ਕਤੀ ਦੀ ਭਾਲ ਵਿਚ ਲਗਾ ਰਹਿੰਦਾ ਹੈ, ਤਾਂ ਕਿ ਕਰਾਮਾਤਾਂ, ਰਿੱਧੀਆਂ-ਸਿੱਧੀਆਂ ਦੁਆਰਾ ਆਪਣੇ ਦੁਖ ਕਲੇਸ਼, ਸ਼ੀਘਰ ਦੂਰ ਕਰ ਸਕੇ, ਜਾਂ ਆਪਣੇ ਮਾਇਕੀ ਸੁਆਰਥ ਪੂਰੇ ਕਰ ਸਕੇ। Demand and supply ਦੇ ਅਸੂਲ ਅਨੁਸਾਰ, ਇਨਸਾਨ ਦੀਆਂ ਮਾਇਕੀ ਗਰਜ਼ਾਂ ਦੀ ਪੂਰਤੀ ਲਈ ਅਨੇ ਕਾਂ ਅਖਾਉਤੀ ਸਾਧ, ਫਕੀਰ, ਔਲੀਏ ਪ੍ਰਗਟ ਹੋ ਜਾਂਦੇ ਹਨ । ਇਸ ਮਾਇਕੀ ‘ਸੌਦੇ-ਬਾਜੀ’ ਨੂੰ ਹੀ ਅਸੀਂ ‘ਧਰਮ’ ਜਾਂ ‘ਪ੍ਰਮਾਰਥ’ ਸਮਝੀ ਬੈਠੇ ਹਾਂ। ਇਹ ਧਾਰਮਿਕ ਬੀਮਾਰੀ ਸਿੱਖ ਜਗਤ
11 May - 12 May - (India)
Jabalpur, MP
Gurudwara Sri Guru Singh Sabha, Prem Nagar, MadanMahal
11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715