ਰਿਜਕੁ ਸੰਬਾਹੇ ਸਾਸਿ ਸਾਸਿ ਭਾਈ ਗੂੜਾ ਜਾਕਾ ਨਾਉ ॥(ਪੰਨਾ-640)
ਰਕਤ ਕਿਰਮ ਮਹਿ ਨਹੀ ਸੰਘਾਰਿਆ ॥(ਪੰਨਾ-1084)
ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ॥
ਸਹਜੇ ਸਹਜਿ ਖਿਲਾਇਦਾ ਨਹੀ ਕਰਦਾ ਆਲਕ ॥
ਅਉਗਣੁ ਕੋ ਨ ਚਿਤਾਰਦਾ ਗਲ ਸੇਤੀ ਲਾਇਕ ॥(ਪੰਨਾ-1101)
ਪ੍ਰਤਿਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ ॥(ਪੰਨਾ-1213)
ਜਦ ਕਿ ਜੀਵਾਂ ਦੀ ਸਰੀਰਕ ਅਤੇ ਮਾਨਸਿਕ ਸੰਭਾਲ ਤੇ ਵਿਕਾਸ ਲਈ ਅਕਾਲ ਪੁਰਖ ਨੇ ਆਪਣੇ ‘ਹੁਕਮ’ ਦੁਆਰਾ ਕੁਦਰਤ ਦੀ ਰਚਨਾ ਦੇ ਨਾਲ ਹੀ ਸੰਪੂਰਨ ਤੇ ਅਟਲ ਪ੍ਰਬੰਧ ਕਰ ਦਿਤਾ ਹੈ, ਤਾਂ ਸਾਡੇ ‘ਮਾਨਸਿਕ ਵਿਕਾਸ’ ਲਈ ਭੀ ਧੁਰਾਂ ਤੋਂ ਹੀ ਸੰਪੂਰਨ, ਅਭੁੱਲ, ਅਟਲ ਸਾਧਨ ਜਾਂ ‘ਧਰਮ’ ਸਾਡੇ ਅੰਤਰ-ਆਤਮੇ ਨਾਲ ਹੀ ਲਿਖ ਦਿਤਾ ਹੈ । ਤਾਂ ਕਿ ਉਸ ਦੀ ਪਿਆਰੀ ‘ਅੰਸ਼-ਰੂਪ’ ਜੀਵ ਨੂੰ, ਆਤਮਿਕ ਜੀਵਨ ਦੀ ਸਹੀ ਅਗਵਾਈ ਲਈ, ਕਿਸੇ ਬਾਹਰਲੇ ਦਿਮਾਗੀ ਗਿਆਨ ਦਾ ਆਸਰਾ ਨਾ ਲੈਣਾ ਪਵੇ । ਕਿਉਂਕਿ ਬਾਹਰਮੁਖੀ ਦਿਮਾਗੀ ਗਿਆਨ ‘ਹਉਮੈ’ ਦੇ ਭਰਮ ਭੁਲਾਵੇ ਵਿਚੋਂ ਉਪਜਦਾ ਹੈ । ਇਸ ਲਈ ਬਾਹਰਲਾ ਦਿਮਾਗੀ ਗਿਆਨ ਬਹੁ-ਰੰਗਾ, ਬਦਲਵਾਂ, ਅਧੂਰਾ ਤੇ ਗਲਤ ਹੋ ਸਕਦਾ ਹੈ ।
ਜੀਵਨ ਦਾ ਸਭ ਤੋਂ ਉੱਚਾ ਸੁੱਚਾ, ਵਿਸ਼ੇਸ਼ ਤੇ ਜ਼ਰੂਰੀ ‘ਪੱਖ’ ‘ਆਤਮਿਕ ਜੀਵਨ’ ਹੈ । ਜਦ ਕਿ ਅਕਾਲ ਪੁਰਖ ਨੇ ਆਪਣੀ ਅੰਸ਼ ਰੂਪੀ ਜੀਵਾਂ ਦੇ ਸਰੀਰਕ ਤੇ ਮਾਨਸਿਕ ਜੀਵਨ ਦਾ ਪ੍ਰਬੰਧ ਕਿਸੇ ਬਾਹਰਲੀ ਸ਼ਕਤੀ ਤੇ ਨਹੀਂ ਛਡਿਆ, ਤਾਂ ਜੀਵ ਦੇ ਜ਼ਰੂਰੀ ‘ਆਤਮਿਕ ਪੱਖ’ ਦੇ ਵਿਕਾਸ ਦਾ ਪ੍ਰਬੰਧ ਕਿਸੇ ਬਾਹਰਮੁਖੀ, ਸੀਮਤ, ਭਰਮ ਭੁਲਾਵੇ ਵਾਲੇ, ਦਿਮਾਗੀ ਗਿਆਨ ਜਾਂ ‘ਧਰਮ’ ਤੇ ਕਿਵੇਂ ਛਡਿਆ ਜਾ ਸਕਦਾ ਹੈ ? ਦੂਜੇ ਸ਼ਬਦਾਂ ਵਿਚ ਜੀਵ ਦੇ ‘ਆਤਮਿਕ ਜੀਵਨ’ ਦੇ ਵਿਕਾਸ ਲਈ ਭੀ, ‘ਅੰਤਰ- ਆਤਮੇ’ ਹੀ ਅਨੁਭਵੀ ‘ਤੱਤ-ਗਿਆਨ’ ਗੁਝੇ ਰੂਪ ਵਿਚ ਬਜਸ਼ ਦਿਤਾ ਹੈ, ਜਿਸ ਨੂੰ ਅਸੀਂ ਅਗਿਆਨਤਾ ਵਿਚ ਬੌਧਿਕ ਗਿਆਨ ਨਾਲ ਬਾਹਰੋਂ ਲਭਦੇ ਫਿਰਦੇ ਹਾਂ -
ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥(ਪੰਨਾ-102)
15 Aug - 17 Aug - (India)
Dehradun, UK
Gurudwara Govind Nagar, Racecourse, Dehradun
23 Feb - (UK)
London
Gurdwara Guru Nanak Darbar, 65-75 King St, Southall, UB2 4DQ
Every Friday
Naam Simran, Gurbani Vichar, Gurbani Kirtan
07440184623, 07866559715