‘ਹੁਕਮ ਰਜਾਈ ਚਲਣਾ’ ਦੀ ਬਜਾਏ ‘ਜੀਵ’ ਅਪਣੀ ਤੀਖਣ ਬੁੱਧੀ ਤੇ ‘ਮਾਨਸਿਕ ਆਜ਼ਾਦੀ’ ਦੀ Êਲਤ ਅਤੇ ਨਾਜਾਇਜ਼ ਵਰਤੋਂ ਕਰ ਰਿਹਾ ਹੈ, ਜਿਸ ਕਾਰਣ ਇਹ ਜੀਵ ਤ੍ਰੈ-ਗੁਣਾਂ ਦੇ ਕਾਨੂੰਨ ‘ਜੋ ਮੈ ਕੀਆ ਸੋ ਮੈ ਪਾਇਆ’ (Law of Karma) ਅਨੁਸਾਰ ਆਪਣਾ ਕੀਤਾ ਆਪ ਭੁਗਤਦਾ ਰਹਿੰਦਾ ਹੈ ਅਤੇ ਇਸਦਾ ਦੋਸ਼ ‘ਰੱਬ’ ਜਾਂ ਦੂਜਿਆਂ ਤੇ ਲਾਉਂਦਾ ਹੈ। ਇਸ ਤਰ੍ਹਾਂ ਉਹ ਅਪਣੇ ਆਪ ਨੂੰ ਧੋਖਾ ਦਿੰਦਾ ਹੈ ਤੇ ਰਸਾਤਲ ਵਲ ਰੁੜ੍ਹਿਆ ਜਾਂਦਾ ਹੈ।
ਇਨਸਾਨ ਆਪਣੇ ‘ਪਰਮੇਸ਼ਰ’ ਨੂੰ ਭੁੱਲ ਗਏ ਹਨ ਤੇ ਉਸ ਦੇ ਸੁਖਦਾਈ ‘ਨਾਲ ਲਿਖੇ’ ‘ਹੁਕਮ’ ਤੋਂ ਬੇਖ਼ਬਰ ਤੇ ਬੇਮੁਖ ਹੋ ਗਏ ਹਨ ਜਿਸ ਕਾਰਣ ਉਹਨਾਂ ਦੀ ‘ਵਿਛੁੜਿ ਚੋਟਾਂ ਖਾਵੈ’ ਵਾਲੀ ਦੁਰਗਤੀ ਹੋ ਰਹੀ ਹੈ।
ਇਸੇ ਲਈ ਸਿਰਫ਼ ਇਨਸਾਨ ਦੀ ਜੂਨੀ ਨੂੰ ਹੀ -
ਲੋੜ ਅਨੁਸਾਰ ਸਮੇਂ-ਸਮੇਂ ਸਿਰ, ਭਿੰਨ-ਭਿੰਨ ਧਰਮ ਅਥਵਾ ਮਜਹਬ ਹੋਂਦ ਵਿਚ ਆਏ।
ਇਸ ਤਰ੍ਹਾਂ ਅਕਾਲ ਪੁਰਖ ਨੇ ਆਦਿ ਤੋਂ ਹੀ ਸਮੇਂ-ਸਮੇਂ ਸਿਰ ਗੁਰੂ, ਅਵਤਾਰ, ਸਾਧ, ਸੰਤ, ਮਹਾਂਪੁਰਖ, ਗੁਰਮੁਖ-ਪਿਆਰੇ ਦੁਨੀਆ ਉਤੇ ਪ੍ਰਗਟ ਕੀਤੇ ਜਿਨ੍ਹਾਂ ਨੇ ਸਮੇਂ ਅਨੁਸਾਰ ਆਪੇ-ਆਪਣੇ ਧਰਮ ਚਲਾਏ ਤੇ ਮਾਨਵਤਾ ਨੂੰ ‘ਧਾਰਮਿਕ ਜੀਵਨ’ ਦੀ ਸੇਧ ਦਿੱਤੀ। ਇਹ ਸਾਰੀ ਇਲਾਹੀ ਖੇਲ (Divine Scheme) ਵਿਚ ਅਕਾਲ ਪੁਰਖ ਦਾ, ਅਪਣੀ ‘ਅੰਸ’ ‘ਜੀਵਾਂ’ ਲਈ ਸ਼ੁਭ ਭਾਵਨਾ ਤੇ ਅਥਾਹ ਪਿਆਰ ਦਾ ਪ੍ਰਗਟਾਵਾ ਹੀ ਹੈ।