(Radio), ਟੈਲੀਵੀਜ਼ਨ (T.V.), ਟੇਪ ਰਿਕਾਰਡਰ (tape recorder) ਅਤੇ ਸਪੀਕਰ (speaker) ਦੁਆਰਾ ਘਰ ਬੈਠਿਆਂ, ਤੁਰਦਿਆਂ-ਫਿਰਦਿਆਂ ਅਤੇ ਸੁਤਿਆਂ ਵੀ ਸਹਿਜੇ ਹੀ ਵੰਡੀ ਜਾ ਰਹੀ ਹੈ।
ਪਰ, ਬਾਵਜੂਦ ਇਨ੍ਹੀਆਂ ਸਹੂਲਤਾਂ ਦੇ ਅਸੀਂ ਇਹਨਾਂ ਇਲਾਹੀ ਬਖਸ਼ਿਸ਼ਾ ਦਾ ਪੂਰਾ ਲਾਭ ਨਹੀਂ ਲੈ ਰਹੇ ਬਲਕਿ ਅਣਗਹਿਲੀ, ਅਗਿਆਨਤਾ ਅਥਵਾ ਮਾਇਕੀ ਭਰਮ ਵਿਚ ਗਲਤ ਵਰਤੋਂ (mis-use) ਕਰਦੇ ਹਾਂ। ਜਿਸ ਕਾਰਣ ਸਾਡਾ ਜੀਵਨ ਹੋਰ ਭੀ ਨਿੱਘਰਦਾ ਜਾਂਦਾ ਹੈ। ਇਸ ਦਾ ਕਾਰਣ ਸਪਸ਼ਟ ਹੈ ਕਿ ਪਰਮਾਰਥ ਜਾਂ ਧਰਮ ਵਲ ਰੁਚੀ ਜਾਂ ਸਾਡਾ ਜਤਨ (approach) -
ਗਲਤ (misguided)
ਓਪਰਾ (superfluous)
ਅਪੂਰਨ (imperfect)
ਓਪਰਾ (superfluous)
ਅਪੂਰਨ (imperfect)
ਹੈ।
ਦੂਜੇ ਲਫ਼ਜ਼ਾਂ ਵਿਚ ਪਰਮਾਰਥ ਦੇ ਰਾਹ ਵਿਚ ਜੇ ਕੋਈ ਨੁਕਸ-ਢਿੱਲ-ਦੋਸ਼ ਹੁੰਦਾ ਹੈ ਤਾਂ ਉਸ ਵਿਚ ਸਤਿਗੁਰੂ ਦੇ ਹੁਕਮ ‘ਕਰਹੁ ਜਤਨ’ ਦੀ ਕਮਾਈ ਯਾ ਘਾਲਣਾ ਵਿਚ ਹੀ ‘ਕਮੀ’ ਹੋ ਸਕਦੀ ਹੈ। ਸਤਿਗੁਰੂ ਦੀ ਬਖਖਿਸ਼ ਤਾਂ, ਧੁੱਪ ਦੀ ਤਰ੍ਹਾਂ, ਸਦ ਬਖਸਿੰਦ, ਸਦਾ ਮਿਹਰਵਾਨ, ਅਭੁੱਲ, ਅਮਿਤ, ਸਦੀਵੀ ਅਤੇ ਇਕਸਾਰ ਵਰਤ ਰਹੀ ਹੈ।
ਸਦਾ ਸਦਾ ਸਦਾ ਦਇਆਲ॥(ਪੰਨਾ-275)
ਸਾਚਾ ਸਾਹਿਬੁ ਸਦ ਮਿਹਰਵਾਣ॥(ਪੰਨਾ-619)
ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੀ॥(ਪੰਨਾ-713)
ਗੁਰੁ ਦਇਆਲੁ ਸਦਾ ਬਖਸਿੰਦਾ॥(ਪੰਨਾ-1074)
ਨਾਨਕ ਪ੍ਰੀਤਮ ਕ੍ਰਿਪਾਲ ਸਦਹੂੰ ਕਿਨੈ ਕੋਟਿ ਮਧੇ ਜਾਤੇ॥(ਪੰਨਾ-1278)
Upcoming Samagams:Close