ਪ੍ਰੇਮ-ਪਿਆਰ ਦੇ ਪ੍ਰਗਟਾਵੇ ਅਥਵਾ ਵਰਤੋਂ ਦੁਆਰਾ ਹੀ ਪਿਆਰ ਦੀ ਪੂਰਨਤਾ (fulfilment) ਹੁੰਦੀ ਹੈ।
ਏਸੇ ਲਈ ਪਰਮੇਸ਼ਰ ਨੇ ਆਪਣੇ ਅਥਾਹ ਪਿਆਰ ਦੀ ਪੂਰਨਤਾ ਲਈ ਇਹ ਸਾਰੀ ਰਚਨਾ ਰਚੀ ਹੈ ਤੇ ਉਸ ਵਿਚ ਅਪਣੇ ਇਲਾਹੀ ਪਿਆਰ ਦੀ ‘ਚਿਣਗ’ ਜਾਂ ‘ਕਣੀ’ ਰਖੀ ਹੈ, ਤਾਂ ਕਿ ਪਰਮੇਸ਼ਰ ਅਪਣੀ ਅੰਸ਼-ਜੀਵਾਂ ਨਾਲ ਪਿਆਰ ਕਰ ਸਕੇ, ਤੇ ਉਸਦੀ ‘ਅੰਸ਼’ ਆਪਣੀ ‘ਇਲਾਹੀ ਮਾਂ’ ਦੇ ਇਲਾਹੀ ਪਿਆਰ ਦਾ ਜਵਾਬ (response) ਦੇ ਸਕੇ ਤੇ ਇਸ ਤਰ੍ਹਾਂ ਇਲਾਹੀ ਪੀ੍ਰਤ, ਪ੍ਰੇਮ, ਪਿਆਰ ਦੀ ਪੂਰਨਤਾ ਨੂੰ ਛੋਹ ਸਕੇ।
ਇਹੋ ਪਿਆਰ ਦੀ ਦੈਵੀ ਖਿੱਚ (Cosmic attraction) ਹੀ ਇਲਾਹੀ ਪ੍ਰੀਤ, ਪ੍ਰੇਮ, ਪਿਆਰ ਹੈ, ਜਿਸ ਨਾਲ ਕਾਇਨਾਤ ਦਾ ਜ਼ੱਰਾ-ਜ਼ੱਰਾ ਇਕ ਦੂਜੇ ਵਲ ਤੇ ਉਸ ਦੀ ਅੰਸ਼ ਆਪਣੀ ‘ਇਲਾਹੀ ਮਾਂ’ ਦੇ ਇਲਾਹੀ ਪਿਆਰ ਦੇ ਜਵਾਬ ਵਜੋਂ ਪਰਮੇਸ਼ਰ ਵਲ, ਕਿਸੇ ਸੂਖਮ, ਸਹਿਜ, ਅਦ੍ਰਿਸ਼ਟ, ਅਭੁੱਲ ‘ਹੁਕਮ ਦੀ ਤਾਰ’ (Divine pull) ਨਾਲ ਅਵੱਸ਼ ਤੇ ਸਹਿਜੇ ਖਿੱਚੀਂਦਾ ਜਾ ਰਿਹਾ ਹੈ, ਜਿਸ ਦੇ ਆਸਰੇ ਸਾਰੀ ਕਾਇਨਾਤ ਜੁਗਾਂ-ਜੁਗਾਂਤਰਾਂ ਤੋਂ ‘ਬੱਝੀ’ ਹੋਈ ਹੈ ਤੇ ਇਲਾਹੀ ਰਵਾਨਗੀ ਵਿਚ ਚਲਦੀ ਜਾ ਰਹੀ ਹੈ।
ਇਸੇ ਇਲਾਹੀ ਖਿੱਚ (Divine pull) ਦੀ ‘ਪ੍ਰੀਤ ਤਾਰ’ ਨੂੰ ਹੀ ‘ਨਾਮ’ ਜਾਂ ‘ਸਬਦ’ ਕਿਹਾ ਗਿਆ ਹੈ ਤੇ ਇਸ ਦੀ ‘ਆਪ-ਮੁਹਾਰੇ’, ‘ਸਹਿਜ ਚਾਲ’ ਨੂੰ ਹੀ ਹੁਕਮ ਕਿਹਾ ਗਿਆ ਹੈ, ਜੋ ਕਾਇਨਾਤ ਦੇ ਜ਼ੱਰੇ-ਜ਼ੱਰੇ ਵਿਚ ਜੀਵਨ-ਰੌਂ ਰੂਪ ਵਿਚ ਸਦੀਵੀ ਵਗ ਰਿਹਾ ਹੈ ਤੇ ਇਸ ਕਾਇਨਾਤ ਨੂੰ ਕਾਇਮ-ਦਾਇਮ ਰਖਦਾ ਹੈ। ਇਹ ‘ਪ੍ਰੀਤ ਤਾਰ’, ‘ਪ੍ਰੇਮ ਛੋਹ’ ਯਾ ਨਾਮ ਦੀ ‘ਪ੍ਰੇਮ-ਟੁੰਬਣੀ’ ਹੀ ਗੁਰਪ੍ਰਸਾਦਿ ਅਥਵਾ ਹੋਇ ਮਿਹਰਵਾਨਾ (grace) ਹੈ।
ਪਰ ਸਾਡਾ ਹਉਮੈ ਵੇੜ੍ਹਿਆ ਮਨ ਪਰਮੇਸ਼ਰ ਦੀ ਬਖਸ਼ੀ ਹੋਈ ਬੁੱਧੀ ਨਾਲ ਉਕਤੀਆਂ, ਜੁਗਤੀਆਂ, ਸਿਆਣਪਾਂ ਆਦਿ ਘੱਟ-ਘੱਟ ਕੇ ਆਪਣੇ ਹੀ