ਮੁੜ ਅਪਣੇ ‘ਨਿਜ ਘਰ’ ਵਲ ਪ੍ਰੇਰਨ ਲਈ ਸਮੇਂ-ਸਮੇਂ ਸਿਰ, ਗੁਰੂ, ਅਵਤਾਰ, ਸਾਧ, ਸੰਤੁ, ਹਰਿਜਨ, ਗੁਰਮੁਖ ਪਿਆਰੇ ਜਗ ਵਿਚ ਭੇਜੇ, ਜਿਨ੍ਹਾਂ ਨੇ ਸਮੇਂ- ਸਮੇਂ ਅਨੁਸਾਰ ਭਿੰਨ-ਭਿੰਨ ਧਰਮ, ਮਜ਼ਹਬ ਚਲਾਏ ਅਤੇ ਆਪੇ-ਆਪਣੀਆਂ ਬਾਣੀਆਂ, ਸਾਡੀ ਪ੍ਰੇਰਨਾ ਤੇ ਅਗਵਾਈ ਲਈ ਛੱਡ ਗਏ।
ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ
ਗੁਰੂ ਸਤਿਗੁਰੁ ਪਰਉਪਕਾਰੀਆ ਜੀਉ॥(ਪੰਨਾ-96)
ਗੁਰੂ ਸਤਿਗੁਰੁ ਪਰਉਪਕਾਰੀਆ ਜੀਉ॥(ਪੰਨਾ-96)
ਤੁਮ ਘਰਿ ਆਵਹੁ ਮੇਰੇ ਮੀਤ॥
ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ॥(ਪੰਨਾ-678)
ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ॥(ਪੰਨਾ-678)
ਜਗਤੁ ਉਧਾਰਨ ਸੰਤ ਤੁਮਾਰੇ ਦਰਸਨੁ ਪੇਖਤ ਰਹੇ ਅਘਾਇ॥(ਪੰਨਾ-373)
ਜਗਤ ਉਧਾਰਨ ਸਾਧ ਪ੍ਰਭ ਤਿਨ੍ਹ ਲਾਗਹੁ ਪਾਲ॥(ਪੰਨਾ-811)
ਜੇਕਰ ਭੁੱਲੇ ਹੋਏ ‘ਜੀਵ’, ਅਥਵਾ ਜਗਿਆਸੂਆਂ ਨੂੰ ਆਪਣੇ ਸੁਖਦਾਈ ਆਤਮਿਕ ‘ਨਿਜਘਰ’ ਵਲ ਰੁਖ ਕਰਨ ਵਿਚ ਸਹਾਈ ਹੋਵੇ ਤਾਂ ਉਸ ਸਹਾਇਕ ਗੁਰਮੁਖ ਪਿਆਰੇ ਉਤੇ ਭੀ ਸਤਿਗੁਰੂ ਦੀ ਬਖਸ਼ਿਸ ਹੁੰਦੀ ਹੈ।
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ
ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥(ਪੰਨਾ-306)
ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥(ਪੰਨਾ-306)
ਹਉ ਸਦਕੇ ਤਿਨ੍ਹਾਂ ਗੁਰਸਿਖਾਂ
ਗੁਰ ਸਿਖ ਦੇ ਗੁਰਸਿਖ ਮਿਲਾਇਆ।(ਵਾ.ਭਾ.ਗੁ. 12/3)
ਗੁਰ ਸਿਖ ਦੇ ਗੁਰਸਿਖ ਮਿਲਾਇਆ।(ਵਾ.ਭਾ.ਗੁ. 12/3)
ਗੁਰੂ ਨਾਨਕ ਦੇਵ ਜੀ ਨੇ ਗੁਰਸਿਖਾ ਦੇ ਕਲਿਆਣ ਲਈ 10 ਜਾਮੇ ਧਾਰਨ ਕੀਤੇ ਅਤੇ ਅਪਣੀ ਬਖਸ਼ਿਸ਼ ਦੁਆਰਾ ਸਾਨੂੰ ‘ਗੁਰਬਾਣੀ’ ਦੇ ਲੜ ਲਾਇਆ। ਇਹ ਜੇ ਗੁਰਬਾਣੀ ਦਾ ਪਾਠ, ਕੀਰਤਨ ਅਤੇ ਕਥਾ ਦੁਆਰਾ ਪ੍ਰਚਾਰ ਹੋ ਰਿਹਾ ਹੈ, ਇਹ ਸਭ ਭੁਲੇ ਹੋਏ ਅਥਵਾ ਬੇਮੁਖ ਹੋਏ ਜੀਵਾਂ ਦੇ ਕਲਿਆਣ ਹਿਤ ਸਤਿਗੁਰੂ ਦੀ ਮਿਹਰ, ਬਖਸ਼ਿਸ਼ (grace) ਹੈ। ਅੱਜ ਦੇ ਵਿਗਿਆਨਕ (scientific) ਜ਼ਮਾਨੇ ਵਿਚ ਇਹ ਗੁਰਬਾਣੀ ਦੀ ਦਾਤ ਰੇਡੀਓ
Upcoming Samagams:Close