‘ਕਵਾਉ’ ਦੁਆਰਾ ਰਚਿਆ, ਤਾਂ ਉਸਦੇ ਨਾਲ ਹੀ ਸੰਸਾਰ ਦੇ ਜੀਵਾਂ ਦੀ ਭਲਾਈ, ਪਾਲਣ ਪੋਸ਼ਣ ਤੇ ਪ੍ਰਫੁਲਤਾ ਲਈ ਪੂਰਨ, ਮੁਕੰਮਲ, ਅਭੁੱਲ ਤੇ ਸਦੀਵੀ ਇਲਾਹੀ ‘ਹੁਕਮ’ ਜਾਰੀ ਕਰ ਦਿਤਾ।
ਇਹੋ ਜਿਹੇ ਸੁਖਦਾਈ ਅਤੇ ਕਲਿਆਣਕਾਰੀ ‘ਇਲਾਹੀ ਹੁਕਮ’ ਵਿਚ ਸਿਵਾਏ ਇਨਸਾਨੀ ਜੂਨ ਦੇ, ਬਾਕੀ ਸਾਰੀਆਂ ਜੂਨਾਂ ਅਣਜਾਣੇ, ਅਭੋਲ, ਸਹਿਜ-ਸੁਭਾਇ ਹੀ ਵਿਚਰ ਰਹੀਆਂ ਹਨ।
ਅਕਾਲ ਪੁਰਖ ਨੇ ਇਨਸਾਨੀ ਜੂਨ ਨੂੰ ਆਪਣੇ ‘ਸਰੂਪ’ (Own image) ਵਿਚ ਘੜਿਆ ਹੈ, ਤੇ ਇਸ ਨੂੰ ਸਵੈ ਚਿੰਤਨ (Freedom of thoughts) ਦੀ ਸ਼ਕਤੀ ਬਖਸ਼ੀ ਹੈ ਤੇ ਤੀਖਣ ਬੁੱਧੀ (profound intelligence) ਪ੍ਰਦਾਨ ਕੀਤੀ ਹੈ।
‘ਹਉਮੈ ਵੇੜ੍ਹਿਆ’ ਇਨਸਾਨ, ਮਾਇਆ ਦੇ ਮਨਮੋਹਣੇ ਚਮਤਕਾਰਿਆਂ ਵਿਚ ਗਲਤਾਨ ਹੋ ਕੇ ਪਰਮੇਸ਼ਰ ਦੀਆਂ ਇਨ੍ਹਾਂ ਵਡਮੁੱਲੀਆਂ ਦਾਤਾਂ ‘ਸਵੈ ਚਿੰਤਨ’ ਤੇ ‘ਤੀਖਣ ਬੁਧੀ’ ਦੀਆਂ ਸ਼ਕਤੀਆਂ ਦੀ ਗਲਤ ਤੇ ਉਲਟ ਵਰਤੋਂ (mis-use) ਕਰਕੇ, ਅਕਾਲ ਪੁਰਖ ਦੇ ਸੁਖਦਾਈ ਹੁਕਮ ਤੇ ‘ਨਿੱਘੀ ਗੋਦ’ ਤੇ ਆਪਣੇ ਆਪ ਨੂੰ ਵਾਂਝੇ ਰਖਦਾ ਹੈ ਤੇ ਉਹ “ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ” ਅਨੁਸਾਰ ਦੁਖ ਭੋਗ ਰਿਹਾ ਹੈ।
ਜਦ ਕਿਸੇ ਦਾ ਬੱਚਾ ਗਵਾਚ ਜਾਏ ਤਾਂ ਮਾਂ-ਬਾਪ ਬੱਚੇ ਲਈ ਮੋਹ-ਮਮਤਾ ਵਿਚ ਦੁਖੀ ਹੋ ਕੇ ਤੜਪਦੇ ਹਨ ਤੇ ਬੱਚੇ ਦੀ ਖੋਜ ਲਈ ਅਖ਼ਬਾਰਾਂ ਤੇ ਰੇਡੀਓ (Radio) ਵਿਚ ਐਲਾਨ ਕਰਦੇ ਹਨ ਕਿ ਜੋ ਕੋਈ ਉਹਨਾਂ ਦੇ ਬੱਚੇ ਦੀ ਖ਼ਬਰ ਦੇਵੇ ਯਾ ਲੱਭ ਦੇਵੇ ਤਾਂ ਉਸ ਨੂੰ ਸ਼ੁਕਰਾਨਾ ਦਿਤਾ ਜਾਵੇਗਾ।
ਇਸੇ ਤਰ੍ਹਾਂ ਜਦ ਕੋਈ ‘ਜੀਵ’ ਮਾਇਆ ਦੇ ਭਰਮ ਕਾਰਣ, ਆਪਣੇ ਕਰਤਾ ਅਕਾਲ-ਪੁਰਖ ਨੂੰ ‘ਭੁਲ’ ਕੇ ਬੇਮੁਖ ਹੋ ਜਾਵੇ, ਤਾਂ ‘ਸਦ ਬਖਸ਼ਿੰਦ ਸਦਾ ਮਿਹਰਵਾਨਾ’ ਅਕਾਲ ਪੁਰਖ ਨੂੰ ਅਪਣੇ ਭੁੱਲੇ ਹੋਇ ਬੱਚਿਆਂ (prodigal sons) ਲਈ ਦੁਖ ਹੁੰਦਾ ਹੈ। ਇਸੇ ਲਈ ਐਸੇ ਬੇਅੰਤ ਮਾਇਆ ਵਿਚ ਗਵਾਚੇ ਜੀਵਾਂ ਨੂੰ ਮਾਇਕੀ ‘ਭਉਜਲ ਬਿਖਮ ਅਸਗਾਹੁ’ ਵਿਚੋਂ ਕੱਢ ਕੇ