ਸਾਡਾ ‘ਜਤਨ’ ਤਾਂ ਸਤਿਗੁਰੂ ਦੀ ਹਜੂਰੀ ਵਿਚ ਪੂਰਨ ਸ਼ਰਧਾ ਭਾਵਨੀ ਤੋ ਪਿਆਰ ਨਾਲ ਅਪਣੇ ਆਪ ਨੂੰ ‘ਪੇਸ਼ ਕਰਨਾ’ ਯਾ ‘ਚਰਨ-ਸ਼ਰਣ’ ਜਾਣਾ ਹੈ।
ਦੂਜੇ ਪਾਸੇ ਸਤਿਗੁਰੂ ਆਪਣੀ ਅਪਾਰ ਬਖਖਿਸ਼ ਦੁਆਰਾ ਬੇਅੰਤ ਤੇ ਅਮਿੱਤ ਇਲਾਹੀ ਦਾਤਾਂ ਦੀ ਝੜੀ ਸਦਾ ਹੀ ਲਾਈ ਰਖਦੇ ਹਨ।
ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ॥
ਮਨੁ ਪੀਵੈ ਸੁਨਿ ਸਬਦੁ ਬੀਚਾਰਾ॥(ਪੰਨਾ-102)
ਮਨੁ ਪੀਵੈ ਸੁਨਿ ਸਬਦੁ ਬੀਚਾਰਾ॥(ਪੰਨਾ-102)
ਤੂੰ ਸਚਾ ਦਾਤਾਰੁ ਨਿਤ ਦੇਵਹਿ ਚੜਹਿ ਸਵਾਇਆ॥(ਪੰਨਾ-150)
ਅਣਮੰਗਿਆ ਦਾਨੁ ਦੀਜੈ ਦਾਤੇ
ਤੇਰੀ ਭਗਤਿ ਭਰੇ ਭੰਡਾਰਾ॥(ਪੰਨਾ-437)
ਤੇਰੀ ਭਗਤਿ ਭਰੇ ਭੰਡਾਰਾ॥(ਪੰਨਾ-437)
ਤੂੰ ਦਾਤਾ ਦਇਆਲੁ ਸਭੈ ਸਿਰਿ
ਅਹਿਨਿਸਿ ਦਾਤਿ ਸਮਾਰਿ ਕਰੇ॥(ਪੰਨਾ-1014)
ਅਹਿਨਿਸਿ ਦਾਤਿ ਸਮਾਰਿ ਕਰੇ॥(ਪੰਨਾ-1014)
ਸਤਿਗੁਰੁ ਮੇਰਾ ਸਦਾ ਹੈ ਦਾਤਾ ਜੋ ਇਛੈ ਸੋ ਫਲੁ ਪਾਏ॥(ਪੰਨਾ-1333)
ਪ੍ਰੀਤ-ਪ੍ਰੇਮ-ਪਿਆਰ ਅਕਾਲ ਪੁਰਖ ਦਾ ‘ਪ੍ਰਕਾਸ਼-ਰੂਪ’ ਹੈ। ਜਿਸ ਤਰ੍ਹਾਂ, ‘ਧੁਪ’ ਸੂਰਜ ਦੀ ਪ੍ਰਕਾਸ਼-ਰੂਪ ਹੈ। ਏਸੇ ਕਰਕੇ ਪਰਮੇਸ਼ਰ ਨੂੰ ‘ਅਤਿ ਪੀ੍ਰਤਮ’, ‘ਪ੍ਰੇਮ ਪੁਰਖ’, ‘ਪ੍ਰਿਅ’ ਆਦਿ ਲਫ਼ਜ਼ਾਂ ਨਾਲ ਬਾਣੀ ਵਿਚ ਸੰਬੋਧਨ ਕੀਤਾ ਗਿਆ ਹੈ।
ਅਤਿ ਪ੍ਰੀਤਮ ਮਨ ਮੋਹਨਾ
ਘਟ ਸੋਹਨਾ ਪ੍ਰਾਨ ਅਧਾਰਾ ਰਾਮ॥(ਪੰਨਾ-542)
ਘਟ ਸੋਹਨਾ ਪ੍ਰਾਨ ਅਧਾਰਾ ਰਾਮ॥(ਪੰਨਾ-542)
ਪ੍ਰਿਅ ਪੀ੍ਰਤਿ ਪਿਆਰੋ ਮੋਰੋ॥(ਪੰਨਾ-1306)
ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ॥(ਪੰਨਾ-1364)
ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਅਸੀਂ ‘ਜੀਵ’ ਪਰਮੇਸ਼ਰ ਦੀ ਅੰਸ਼ ਹਾਂ ਤੇ ਸਾਡੇ ਵਿਚ ਇਲਾਹੀ ਪ੍ਰੀਤ, ਪ੍ਰੇਮ, ਪਿਆਰ ਦੀ ‘ਚਿਣਗ’ ਜਾਂ ਕਿਰਨ ਪ੍ਰਵਿਰਤ ਹੈ।
Upcoming Samagams:Close