ਗੁਰਮਤਿ ਚਲਦੇ ਵਿਰਲੇ ਬੰਦੇ।(ਵਾ.ਭਾ.ਗੁ. 28/20)
ਧਾਰਮਿਕ ਰੁਚੀ ਵਾਲੇ ਜੋ ਉਦਮ ਯਾ ਜਤਨ ਕਰਦੇ ਹਨ, ਉਹ ਭੀ ਓਪਰੇ ਜਿਹੇ, ਅਧੂਰੇ, ਗਲਤ, ਫੋਕੇ ਅਥਵਾ ਕਰਮ-ਕਾਂਡ ਹੀ ਬਣ ਕੇ ਰਹਿ ਜਾਂਦੇ ਹਨ।
ਕਰਮ ਧਰਮ ਸਭਿ ਬੰਧਨਾ ਪਾਪ ਪੁੰਨ ਸਨਬੰਧੁ॥(ਪੰਨਾ-551)
ਕਰਮ ਧਰਮ ਪਾਖੰਡ ਜੋ ਦੀਸਹਿ
ਤਿਨ ਜਮੁ ਜਾਗਾਤੀ ਲੂਟੈ॥(ਪੰਨਾ-747)
ਤਿਨ ਜਮੁ ਜਾਗਾਤੀ ਲੂਟੈ॥(ਪੰਨਾ-747)
ਕਰਮ ਧਰਮ ਲਖ ਜੋਗ ਭੋਗ ਲਖ ਪਾਠ ਪੜ੍ਹਾਈ।
ਆਪੁ ਗਣਾਇ ਵਿਗੁਚਣਾ ਓਹੁ ਥਾਇ ਨ ਪਾਈ।(ਵਾ.ਭਾ.ਗੁ. 27/18)
ਆਪੁ ਗਣਾਇ ਵਿਗੁਚਣਾ ਓਹੁ ਥਾਇ ਨ ਪਾਈ।(ਵਾ.ਭਾ.ਗੁ. 27/18)
ਸਾਡਾ ਫਰਜ਼ ਅਥਵਾ ‘ਜਤਨ’ ਤਾਂ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝਣਾ, ਬੁੱਝਣਾ ਅਤੇ ਕਮਾਉਣਾ ਹੀ ਹੈ।
‘ਹੋਇ ਮਿਹਰਵਾਨਾ’ ਅਥਵਾ ਸਤਿਗੁਰੂ ਦੀ ਬਖਸ਼ਿਸ਼ ਤਾਂ ਸਹਿਜੇ ਅਤੇ ਅਵੱਸ਼ ਹੀ ਹੋ ਰਹੀ ਹੈ ਅਤੇ ਹੁੰਦੀ ਰਹੇਗੀ, ਜਿਸ ਤਰ੍ਹਾਂ ਸੂਰਜ ਤੋਂ ਸੂਰਜ ਦੀ ਧੁੱਪ।
‘ਕਰਉ ਜਤਨ’ ਦੀ ਕਮਾਈ ਲਈ ਗੁਰਬਾਣੀ ਇਉਂ ਸਾਡੀ ਅਗਵਾਈ, ਪ੍ਰੇਰਨਾ ਅਤੇ ਸਹਾਇਤਾ ਕਰਦੀ ਹੈ :-
ਅਵਰਿ ਕਾਜ ਤੇਰੈ ਕਿਤੈ ਨ ਕਾਮ॥
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ॥(ਪੰਨਾ-12)
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ॥(ਪੰਨਾ-12)
ਭਾਈ ਰੇ ਰਾਮੁ ਕਹਹੁ ਚਿਤੁ ਲਾਇ॥
ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ॥(ਪੰਨਾ-22)
ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ॥(ਪੰਨਾ-22)
ਮੇਰੇ ਮਨ ਹਰਿ ਹਰਿ ਨਾਮੁ ਧਿਆਇ॥
ਕਰਿ ਸੰਗਤਿ ਨਿਤ ਸਾਧ ਕੀ ਗੁਰ ਚਰਣੀ ਚਿਤੁ ਲਾਇ॥(ਪੰਨਾ-87)
ਕਰਿ ਸੰਗਤਿ ਨਿਤ ਸਾਧ ਕੀ ਗੁਰ ਚਰਣੀ ਚਿਤੁ ਲਾਇ॥(ਪੰਨਾ-87)
Upcoming Samagams:Close