ਕਰਉ ਜਤਨ ਜੇ ਹੋਇ ਮਿਹਰਵਾਨਾ॥
ਕਰਉ ਜਤਨ ਜੇ ਹੋਇ ਮਿਹਰਵਾਨਾ॥(ਪੰਨਾ-562)
ਗੁਰਬਾਣੀ ਦੀ ਇਸ ਪੰਗਤੀ ਦੇ ਦੋ ਪੱਖ ਹਨ -
1. ‘ਕਰਉ ਜਤਨ’ ਅਤੇ
2. ‘ਹੋਇ ਮਿਹਰਵਾਨਾ’
‘ਕਰਉ ਜਤਨ’ ਦੇ ਅੰਤ੍ਰੀਵ ਭਾਵ ਨੂੰ ਸਪਸ਼ਟ ਕਰਨ ਲਈ ਕੁਝ ਵਿਚਾਰਾਂ ਪੇਸ਼ ਕੀਤੀਆਂ ਜਾਂਦੀਆਂ ਹਨ।
ਸੂਰਜ ਹਮੇਸ਼ਾ ਪ੍ਰਕਾਸ਼ਵਾਨ ਹੈ, ਤੇ ਇਸ ਦੀ ਧੁੱਪ ਦਾ ਪ੍ਰਕਾਸ਼, ਆਦਿ ਤੋਂ ਹੀ ਸਹਿਜ-ਸੁਭਾਇ ਹੋ ਰਿਹਾ ਹੈ।
ਇਸ ਤਰ੍ਹਾਂ ਇਹ ‘ਪ੍ਰਕਾਸ਼’:-
ਇਲਾਹੀ ਦਾਤ ਹੈ
ਅਮਿਤ ਹੈ
ਅਥਾਹ ਹੈ
ਇਕਸਾਰ ਹੈ
ਸਦੀਵੀ ਹੈ
ਸਹਿਜ-ਸੁਭਾਇ ਹੈ
ਨਿੱਘ ਸਰੂਪ ਹੈ
ਸੁਖਦਾਈ ਹੈ
ਜੀਵਨ ਦਾਤੀ ਹੈ
ਸ਼ਕਤੀ ਦਾਤੀ ਹੈ
ਪ੍ਰਕਾਸ਼-ਰੂਪ ਹੈ
ਹਨੇਰ ਖੰਡਨ ਹੈ
Upcoming Samagams:Close