ਜਦ ਮਾਂ ਬਾਪ ਦੇ ਘਰ ਬੱਚੇ ਦਾ ਜਨਮ ਹੁੰਦਾ ਹੈ ਤਾਂ ਮਾਂ ਬਾਪ ਆਪਣੇ ਬੱਚੇ ਦਾ ਪਾਲਣ-ਪੋਸ਼ਣ, ਖੁਸ਼ਹਾਲੀ, ਵਿਦਿਆ, ਵਿਆਹ, ਰੋਜ਼ਗਾਰ ਆਦਿ ਦੀਆਂ ਵਿਉਂਤਾਂ ਸੋਚਣਾ ਸ਼ੁਰੂ ਕਰ ਦਿੰਦੇ ਹਨ ਤੇ ਸਾਰੀ ਉਮਰ ਉਸ ਲਈ ‘ਸ਼ੁਭ-ਇਛਾਵਾਂ’ ਤੇ ਅਸੀਸਾਂ ਹੀ ਦਿੰਦੇ ਰਹਿੰਦੇ ਹਨ। ਦੇਖਿਆ ਗਿਆ ਹੈ ਕਿ ਜਨਮ ਤੋਂ ਪਹਿਲਾਂ ਹੀ ਮਾਂ ਬੱਚੇ ਲਈ ਦੁੱਧ ਵਾਲੀ ਬੋਤਲ (feeding bottle) ਤੇ ਪੋਤੜੇ (napkins) ਆਦਿ ਤਿਆਰ ਕਰ ਲੈਂਦੀ ਹੈ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਮਾਂ ਦੀ ਕੁੱਖ ਵਿਚ ਬੱਚੇ ਦੇ ਨਿੰਮਣ (conception) ਨਾਲ ਹੀ ਉਸ ਦੀ ਭਲਾਈ ਦੀ ਸੋਰ ਜਾਂ ਫ਼ਿਕਰ ਮਾਂ ਦੇ ਹਿਰਦੇ ਵਿਚ ‘ਉਪਜ’ ਪੈਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਜੀਵ ਦੇ ‘ਉਪਜਣ’ ਦੇ ਨਾਲ ਹੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਜੀਵ ਦੀ ‘ਭਲਾਈ’ ਲਈ ਸਾਰੇ ਪ੍ਰਬੰਧ ਅਗੇਤਰੇ ਹੀ ਆਰੰਭ ਹੋ ਜਾਂਦੇ ਹਨ। ਇਸ ਤਰ੍ਹਾਂ ‘ਲਿਖਿਆ ਨਾਲ’ (in laid) ਵਾਲਾ ‘ਹੁਕਮ’ ਜੀਵ ਦੇ ਜਨਮ, ਪਾਲਣ-ਪੋਸ਼ਣ ਤੇ ਭਲਾਈ ਲਈ (creation, development and sustenance) ਸੰਪੂਰਨ, ਅਭੁੱਲ ਤੇ ਸਹਿਜੇ ਹੀ ਵਰਤ ਰਿਹਾ ਹੈ।
ਗਰਭ ਅਗਨਿ ਮਹਿ ਜਿਨਹਿ ਉਬਾਰਿਆ॥
ਬਾਰ ਬਿਵਸਥਾ ਤੁਝਹਿ ਪਿਆਰੈ ਦੂਧ॥
ਭਰਿ ਜੋਬਨ ਭੋਜਨ ਸੁਖ ਸੂਧ॥
ਬਿਰਧਿ ਭਇਆ ਊਪਰਿ ਸਾਕ ਸੈਨ॥
ਮੁਖਿ ਅਪਿਆਉ ਬੈਠ ਕਉ ਦੈਨ॥(ਪੰਨਾ-266)
ਜਿਸ ਤਰ੍ਹਾਂ ਕਿ ਬੂਟੇ ਦੇ ਬੀਜ ਵਿਚ ਉਸਦੇ ਉਪਜਣ, ਪ੍ਰਫੁਲਤ ਤੇ ਲੈ ਹੋਣ ਦਾ ਮੁਕੰਮਲ ‘ਹੁਕਮ’ - ਉਸ ਦੇ ਅੰਤਰ ਹੀ ‘ਨਾਲ ਲਿਖਿਆ’ ਹੁੰਦਾ ਹੈ।
ਇਹ ‘ਲਿਖਿਆ ਨਾਲ’, ਵਾਲਾ ‘ਹੁਕਮ’ ਜੀਵ ਦੇ ਦੁਨਿਆਵੀ ਜੀਵਨ ਦੀ ਖੁਸ਼ਹਾਲੀ ਲਈ ਹੀ ਕਾਫੀ ਨਹੀਂ ਬਲਕਿ ਉਸਦੇ ਆਤਮਿਕ ਜੀਵਨ ਲਈ ਭੀ ਸਹਾਇਕ ਹੈ ਤੇ ਜੀਵਨ ਨੂੰ ਮੁੜ ਆਪਣੇ ‘ਨਿਜ ਘਰ’ ਵਲ ਪ੍ਰੇਰਦਾ ਤੇ ਅਗਵਾਈ ਕਰਦਾ ਹੈ, ਜਿਸ ਦੁਆਰਾ ਉਹ ਇਸ ‘ਨਾਲ ਲਿਖੇ ਹੁਕਮ’ ਨੂੰ ਬੁੱਝ ਕੇ ਇਸ ਦੀ ‘ਰਜ਼ਾ’ ਵਿਚ ਚਲਣਾਂ ਸਿੱਖ ਲਵੇ।
05 Jul - 06 Jul - (India)
Delhi, DL
Gurudwara Rakab Ganj Sahib, Bhai Lakhi Saah Banjara Haal