ਨਾਲ ਦੇ ਕਮਰੇ, ਹੁਕਮ ਬੱਧੇ ਗੁਲਾਮਾਂ ਵਾਂਗ, ਮਲਨੇ ਹਨ | ਉਹ ਘਰ, ਜਿਸ ਦਾ ‘ਡਰਾਇੰਗ ਹਾਲ’ (ਗੋਲ ਕਮਰਾ) ‘ਧਰਮਸਾਲ’ ਹੈ, ਸਿੱਖ ਦਾ ਹੈ | ਨਹੀਂ! ‘ਸਿੱਖ’ ਸਤਿਗੁਰਾਂ ਦੇ ਪਹਿਲੇ, ਤੇ ਹੋਰ ਸਭ ਕੁਝ ‘ਪਿਛੋਂ’ | ਕੂੜੀਆਂ ਇਜ਼ਤਾਂ ਤੇ ਦੁਨੀਆਂ ਦੀਆਂ ਧੜੇਬੰਦੀਆਂ ਥੀਂ ਅਸਾਂ ਮੂੰਹ ਮੋੜਨਾ ਹੈ ਜੀ | ਅੰਦਰ-ਬਾਹਰ, ਸਤਿਗੁਰਾਂ ਦੀ ‘ਧਰਮਸਾਲ’ ਦੀ ਸੇਵਾ ਕਰਨ ਵਾਸਤੇ, ਅਸਾਂ ਜੀਣਾ ਹੈ ਜੀ | ਸਾਡੇ ਘਰਾਂ ਵਿਚ ਰਾਗ, ਰੰਗ, ਖੁਸ਼ੀਆਂ, ਅਨੰਦ ਅਬਿਚਲੀ ਜੋਤ ਵਾਲੇ ਹੋਣੇ ਹਨ ਜੀ |

ਸਤਿਗੁਰ ਮਿਹਰ ਕਰਨ, ਜੇ ਇਹ ਹੋਵੇ ਤਾਂ ਸਾਡਾ ਪੰਥ ਜਗਤ ਭਰ ਦੇ ਦੁਖੜੇ ਦੂਰ ਕਰਨ ਦੇ ਸਮਰੱਥ ਹੋਵੇ | ਸਤਿਗੁਰੂ ਸਹਾਈ ਹੋਵਣ |

ਸੂਖ ਮਹਲ ਜਾ ਕੇ ਊਚ ਦੁਆਰੇ ||
ਤਾ ਮਹਿ ਵਾਸਹਿ ਭਗਤ ਪਿਆਰੇ ||
ਸਹਜ ਕਥਾ ਪ੍ਰਭ ਕੀ ਅਤਿ ਮੀਠੀ ||
ਵਿਰਲੈ ਕਾਹੂ ਨੇਤ੍ਰਹੁ ਡੀਠੀ ||
ਤਹ ਗੀਤ ਨਾਦ ਅਖਾਰੇ ਸੰਗਾ ||
ਊਹਾ ਸੰਤ ਕਰਹਿ ਹਰਿ ਰੰਗਾ ||
ਤਹ ਮਰਣੁ ਨ ਜੀਵਣੁ ਸੋਗੁ ਨ ਹਰਖਾ ||
ਸਾਚ ਨਾਮ ਕੀ ਅੰਮ੍ਰਿਤ ਵਰਖਾ ||
ਗੁਹਜ ਕਥਾ ਇਹ ਗੁਰ ਤੇ ਜਾਣੀ ||
ਨਾਨਕੁ ਬੋਲੈ ਹਰਿ ਹਰਿ ਬਾਣੀ ||(ਪੰਨਾ-739)
ਮਾਈ ਰੀ ਪੇਖਿ ਰਹੀ ਬਿਸਮਾਦ ||
ਅਨਹਦ ਧੁਨੀ ਮੇਰਾ ਮਨੁ ਮੋਹਿਓ ਅਚਰਜ ਤਾ ਕੇ ਸ੍ਵਾਦ ||
ਮਾਤ ਪਿਤਾ ਬੰਧਪ ਹੈ ਸੋਈ ਮਨਿ ਹਰਿ ਕੋ ਅਹਿਲਾਦ ||
ਸਾਧ ਸੰਗਿ ਗਾਏ ਗੁਨ ਗੋਬਿੰਦ ਬਿਨਸਿਓ ਸਭੁ ਪਰਮਾਦ ||
ਡੋਰੀ ਲਪਟਿ ਰਹੀ ਚਰਨਹ ਸੰਗਿ ਭ੍ਰਮ ਭੈ ਸਗਲੇ ਖਾਦ ||
ਏਕੁ ਅਧਾਰੁ ਨਾਨਕ ਜਨ ਕੀਆ ਬਹੁਰਿ ਨ ਜੋਨਿ ਭ੍ਰਮਾਦ ||(ਪੰਨਾ-1226)
ਆਉ ਜੀ ਤੂ ਆਉ ਹਮਾਰੈ ਹਰਿ ਜਸਿ ਸ੍ਰਵਨ ਸੁਨਾਵਨਾ ||
ਤੁਧੁ ਆਵਤ ਮੇਰਾ ਮਨੁ ਤਨੁ ਹਰਿਆ ਹਰਿ ਜਸੁ ਤੁਮ ਸੰਗਿ ਗਾਵਨਾ ||
ਸੰਤ ਕ੍ਰਿਪਾ ਤੇ ਹਿਰਦੈ ਵਾਸੈ ਦੂਜਾ ਭਾਉ ਮਿਟਾਵਨਾ ||
ਭਗਤ ਦਇਆ ਤੇ ਬੁਧਿ ਪਰਗਾਸੈ ਦੁਰਮਤਿ ਦੂਖ ਤਜਾਵਨਾ ||
ਦਰਸਨੁ ਭੇਟਤ ਹੋਤ ਪੁਨੀਤਾ ਪੁਨਰਪਿ ਗਰਭਿ ਨ ਪਾਵਨਾ ||
ਨਉਨਿਧਿ ਰਿਧਿ ਸਿਧਿ ਪਾਈ ਜੋ ਤੁਮਰੈ ਮਨਿ ਭਾਵਨਾ ||
ਸੰਤ ਬਿਨਾ ਮੈ ਥਾਉ ਨ ਕੋਈ ਅਵਰ ਨ ਸੂਝੈ ਜਾਵਨਾ ||
ਮੋਹਿ ਨਿਰਗੁਨ ਕਉ ਕੋਇ ਨ ਰਾਖੈ ਸੰਤਾ ਸੰਗਿ ਸਮਾਵਨਾ ||
ਕਹੁ ਨਾਨਕ ਗੁਰ ਚਲਤ ਦਿਖਾਇਆ ਮਨ ਮਧੇ ਹਰਿ ਹਰਿ ਰਾਵਨਾ ||(ਪੰਨਾ-1018)

(ਸਮਾਪਤ)


Upcoming Samagams:Close

28 Sep - 05 Oct - (India)
Dodra, PB
Gurudwara Sahib Brahm Bunga Dodra, Mansa Punjab

06 Jul - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe