‘ਖਿਮਾ’ ਦੇ ਕਈ ਮਾਨਸਿਕ ਦਰਜੇ ਹਨ -
- ਉਪਰਲੇ ਮਨ ਨਾਲ ਦੂਜੇ ਦੀ ਗਲਤੀ ਮਾਫ ਤਾਂ ਕਰ ਦੇਣੀ ਪਰ ਅੰਤ੍ਰਗਤ
‘ਰੋਸ’ ਯਾ ‘ਖੋਰ’ ਰਖਣਾ।
ਇਸ ਤਰ੍ਹਾਂ ਕਰਨ ਨਾਲ ਮਨ ਦੀ ਮੈਲ ਅਨਜਾਣੇ ਹੀ ਹੋਰ ਵਧਦੀ ਅਤੇ ਜਮ੍ਹਾਂ ਹੁੰਦੀ ਰਹਿੰਦੀ ਹੈ, ਤੇ ਆਖਿਰ ਮਾਨਸਿਕ ‘ਰੋਸ’ ਦਾ ‘ਬੰਬ’ ਫੁਟ ਪੈਂਦਾ ਹੈ। ਇਹ ਨਿਰਾ-ਪੁਰਾ ‘ਪਖੰਡ’ ਅਤੇ ਆਪਣੇ ਆਪ ਨਾਲ ‘ਧੋਖਾ’ ਹੈ। ਇਸ ਨੂੰ ‘ਖਿਮਾ’ ਨਹੀਂ ਕਿਹਾ ਜਾ ਸਕਦਾ। - ਸਚੇ ਦਿਲੋਂ ਗਲਤੀ ਮਾਫ ਕਰ ਦੇਣਾ।
ਇਸ ਤਰ੍ਹਾਂ ਮਨ ਉਤੇ ‘ਰੋਸ’ ਤਾਂ ਆਉਂਦਾ ਹੈ ਪਰ ਦਿਮਾਗੀ ਗਿਆਨ ਦੁਆਰਾ ‘ਰੋਸ’ ਨੂੰ ‘ਭੁਲਣ’ ਦੀ ਕੋਸ਼ਿਸ਼ ਕਰਦੇ ਹਾਂ।
ਇਸ ਨਾਲ ‘ਰੋਸ’ ਤਾਂ ਭਾਵੇਂ ਮਿਟ ਜਾਵੇ ਪਰ ‘ਰੋਸ’ ਦੀ ਮੈਲ ਦਾ ‘ਦਾਗ’ ਅਥਵਾ ‘ਧੱਬਾ’ ਅੰਤਿਸ਼ਕਰਨ ਦੀਆਂ ਡੂੰਘਿਆਈਆਂ ਵਿਚ ਟਿਕਿਆ ਰਹਿੰਦਾ ਹੈ। - ਦੂਜੇ ਦੇ ਅਉਗੁਣਾਂ ਨੂੰ ਬਿਲਕੁਲ ਅਣਡਿਠ ਕਰਕੇ ਉਸ ਨਾਲ ‘ਭਲਾ’
ਕਰਨਾ। ਇਹ ਉਲਟੀ ਖੇਲ ਹੈ, ਜੋ ਬੜੀ ਕਠਿਨ ਹੈ।
ਫ਼ਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥(ਪੰਨਾ-1382)
- ਮਨ ਉਤੇ ਦੂਜੇ ਦੀ ਬੁਰਿਆਈ ਦਾ ਅਸਰ ‘ਗ੍ਰਹਿਣ’ ਹੀ ਨਾ ਕਰਨਾ। ਇਹ ਅਧਿਆਤਮਿਕ ਅਵਸਥਾ ਹੈ ਜਿਸ ਵਿਚ ਹਿਰਦਾ ਨਾਮ-ਸਿਮਰਨ ਅਤੇ ਇਲਾਹੀ, ‘ਪ੍ਰੇਮ-ਸਵੈਪਨਾ’ ਵਿਚ ਇਤਨਾ ‘ਮਗਨ’ ਹੁੰਦਾ ਹੈ ਕਿ ਉਸ ਉਤੇ ਬਾਹਰਲੇ ਨੀਵੇਂ ਮਲੀਨ ਵਰਤਾਰੇ ਦਾ ਕੋਈ ਅਸਰ, ਹੀ ਨਹੀਂ ਹੁੰਦਾ।
ਉਸਤਤਿ ਨਿੰਦਾ ਦੇਊ ਤਿਆਗੈ ਖੋਜੈ ਪਦੁ ਨਿਰਬਾਨਾ॥
ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ॥(ਪੰਨਾ-219)
ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ॥(ਪੰਨਾ-219)
ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ॥(ਪੰਨਾ-528)
ਪਰ ਅਸੀਂ ‘ਖਿਮਾ’ ਦੇ ਦੈਵੀ ਗੁਣ ਤੋ ਬਿਲਕੁਲ ਅਨਜਾਣ ਹਾਂ ਯਾ ਜਾਣ ਬੁਝ ਕੇ ‘ਮਚਲੇ’ ਹੋਏ ਰਹਿੰਦੇ ਹਾਂ, ਜਿਵੇਂ ਕਿ ‘ਖਿਮਾ’ ਦਾ ਉਪਦੇਸ਼ ਕਿਸੇ ਹੋਰ ਲਈ ਉਚਾਰਿਆ ਹੋਵੇ।
Upcoming Samagams:Close