ਇਸ ਕਰਕੇ ਇਨਸਾਨ ਦੀ ਕਲਿਆਣ ਪਰਮੇਸ਼ਰ ਵੇ ਦੈਵੀ ਗੁਣ ‘ਖਿਮਾ’ ਦੇ ‘ਬਿਰਦ’ ਦੁਆਰਾ ਹੀ ਹੋ ਸਕਦੀ ਹੈ।
ਗੁਰਬਾਣੀ ਵਿਚ ਦਰਸਾਇਆ ਹੈ ਕਿ ਅਕਾਲ ਪੁਰਖ ਸਾਡੀਆਂ ਅਨੇਕਾਂ ਗਲਤੀਆਂ, ਭੁਲਾਂ ਇਆਣਪਾਂ ਅਥਵਾ ਪਾਪਾਂ ਨੂੰ ਆਪਣੇ -
‘ਸਦ ਬਖਸਿੰਦੁ’
‘ਸਦਾ ਮਿਹਰਵਾਨਾ’
‘ਅਉਗਣ ਕੋ ਨ ਚਿਤਾਰਦਾ’
‘ਬਹੁਤ ਇਆਣਪ ਜਰਤ’
‘ਪਤਿਤ ਪਾਵਨ’
‘ਸਦਾ ਮਿਹਰਵਾਨਾ’
‘ਅਉਗਣ ਕੋ ਨ ਚਿਤਾਰਦਾ’
‘ਬਹੁਤ ਇਆਣਪ ਜਰਤ’
‘ਪਤਿਤ ਪਾਵਨ’
ਦੇ ਇਲਾਹੀ ‘ਬਿਰਦ’ ਅਨੁਸਾਰ ਅਣਡਿਠ ਕਰਕੇ ‘ਭੁਲਾ’ ਦਿੰਦਾ ਹੈ ਅਤੇ ਫੇਰ ਭੀ ਬੇਮੁਖ ਜੀਵਾਂ ਨੂੰ ‘ਪ੍ਰਤਿਪਾਲਦਾ’ ਅਤੇ ‘ਨਿਤ ਸਾਰ ਸਮਾਲਦਾ’ ਹੈ।
ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥(ਪੰਨਾ-47)
ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ॥(ਪੰਨਾ-612)
ਅਕਿਰਤਘਣਾ ਕਾ ਕਰੇ ਉਧਾਰੁ॥
ਪ੍ਰਭੁ ਮੇਰਾ ਹੈ ਸਦਾ ਦਇਆਰੁ॥(ਪੰਨਾ-898)
ਪ੍ਰਭੁ ਮੇਰਾ ਹੈ ਸਦਾ ਦਇਆਰੁ॥(ਪੰਨਾ-898)
ਦੀਨ ਦਇਆਲ ਦਇਆਨਿਧਿ ਦੋਖਨ ਦੇਖਤ ਹੈ
ਪਰ ਦੇਤ ਨ ਹਾਰੈ॥(ਪੰਨਾ-10)
ਪਰ ਦੇਤ ਨ ਹਾਰੈ॥(ਪੰਨਾ-10)
ਪਰਮੇਸ਼ਰ ਨੇ ਇਸ ‘ਦੈਵੀ ਬਿਰਦ’ ਦੇ ਅਸੀਂ ਉਦੋਂ ‘ਪਾਤਰ’ ਹੁੰਦੇ ਹਾਂ ਜਦ ਅਸੀਂ ਆਪਣੀਆਂ ਗਲਤੀਆਂ ਅਥਵਾ ਅਉਗੁਣਾਂ ਨੂੰ -
ਮਹਿਸੂਸ ਕਰੀਏ
ਪਛਤਾਵਾ ਕਰੀਏ
ਤੌਬਾ ਕਰੀਏ
ਨਿੰਮੋਝੂਣੇ ਹੋਈਏ ਅਤੇ
ਤ੍ਰਾਹ ਤ੍ਰਾਹ ਕਰਕੇ
ਗੁਰੂ ਦੀ ਸ਼ਰਣੀ ਢਹਿ ਢੇਰੀ ਹੋ ਜਾਈਏ।
Upcoming Samagams:Close