ਇਸ ਤੋਂ ਜ਼ਾਹਰ ਹੁੰਦਾ ਹੈ ਕਿ ‘ਇਨਸਾਨ’ ਕਿਤਨੇ -
ਸੁਆਰਥੀ
ਅਕਿਰਤਘਣ
ਆਪ ਮੁਹਾਰੇ
ਪਾਖੰਡੀ
ਕਪਟੀ
ਹਨ।
ਐਸੀ ਮਲੀਨ ਫ਼ਿਤਰਤ ਅਥਵਾ ‘ਪ੍ਰਵਿਰਤੀ’-ਹਉਮੈ ਦੀ ਢੀਠਤਾਈ ਅਤੇ ਅਗਿਆਨਤਾ ਦਾ ਪ੍ਰਤੀਕ ਹੈ।
ਅਸੀਂ ਆਪੂੰ-ਬਣੇ ‘ਜੱਜ’ (self appointed judge) ਤਾਂ ਲੋਕਾਂ ਦੇ ਅਉਗੁਣਾਂ ਬਾਬਤ ਫੈਸਲਾ ਕਰਨ ਅਥਵਾ ‘ਫ਼ਤਵਾ’ ਲਾਉਣ ਲਈ ‘ਤਤਪਰ’ ਰਹਿੰਦੇ ਹਾਂ - ਪਰ ਜਦ ਕੋਈ ਸਾਡੇ ਅਉਗੁਣ ਜ਼ਾਹਰ ਕਰਦਾ ਹੈ ਤਾਂ ਅਸੀਂ ਘਬਰਾਉਂਦੇ ਹਾਂ।
ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ‘ਆਪੇ’ ਅਤੇ ਲੋਕਾਂ ਨੂੰ ਤਾਂ ਧੋਖਾ ਦੇ ਸਕਦੇ ਹਾਂ, ਪਰ ਧਰਮਰਾਏ ਦੇ ‘ਚੀਰੇ’ ਤੋਂ ਨਹੀਂ ਬਚ ਸਕਦੇ। ਐਸੀ ਹਉਮੈ ਦੀ ਢੀਠਤਾਈ ਦੀ ਵਜਾਹ ਨਾਲ ਅਸੀਂ ਲੋਕ-ਪਰਲੋਕ ਦੋਨੋਂ ਗਵਾ ਲੈਂਦੇ ਹਾਂ ਅਤੇ ਆਵਾਗਵਨ ਦੇ ਚੱਕਰ ਵਿਚ ਮੁੜ-ਮੁੜ ਕੇ ਖੁਆਰ ਹੋ ਕੇ ਨਰਕ ਭੋਗਦੇ ਰਹਿੰਦੇ ਹਾਂ।
ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ॥(ਪੰਨਾ-680)
ਪਰਗਟ ਭਏ ਨਿਦਾਨ ਸਭ ਜਬ ਪੂਛੇ ਧਰਮ ਰਾਦਿ॥(ਪੰਨਾ-1370)
ਜੇ ਕਿਤੇ ਇਮਤਿਹਾਨ (examination) ਵਿਚ ਬੱਚਾ ਫੇਲ ਹੋ ਜਾਵੇ ਤਾਂ ਉਸ ਨੂੰ ਦੁਬਾਰਾ ਇਮਤਿਹਾਨ ਦੇਣ ਦਾ ਮੌਕਾ (chance) ਦਿੱਤਾ ਜਾਂਦਾ ਹੈ। ਜੇਕਰ ਉਹ ਫਿਰ ਭੀ ਫੇਲ ਹੋ ਜਾਵੇ ਤਾਂ ਉਸ ਨੂੰ ਮੁੜ ਮੁੜ ਕੇ ਵਿਦਿਅਕ ਤਰੱਕੀ ਦੇ ਮੌਕੇ (chances) ਦਿਤੇ ਜਾਂਦੇ ਹਨ।
ਇਨਸਾਨ ਭੁਲਣਹਾਰ ਹੋਣ ਕਰਕੇ, ਮੁੜ ਮੁੜ ਗਲਤੀਆ ਕਰਦਾ ਹੈ ਅਤੇ ਪਰਮੇਸ਼ਰ ਆਪਣੇ ‘ਸਦ ਬਖਸਿੰਦ’, ‘ਸਦਾ ਮਿਹਰਵਾਨਾ’, ‘ਅਉਗਣ ਕੋ ਨ ਚਿਤਾਰਦਾ’ ਦੇ ਇਲਾਹੀ ਬਿਰਦ ਦੁਆਰਾ, ਉਸ ਨੂੰ ਜੀਵਨ ਸੁਧਾਰ ਲਈ, ‘ਸਾਧ ਸੰਗਤ’ ਅਤੇ