ਜਿਉ ਜਾਨਹੁ ਤਿਉ ਰਾਖੁ ਹਰਿ ਪ੍ਰਭ ਤੇਰਿਆ॥
ਕੇਤੇ ਗਨਉ ਅਸੰਖ ਅਵਗਣ ਮੇਰਿਆ॥(ਪੰਨਾ-704)
ਕੇਤੇ ਗਨਉ ਅਸੰਖ ਅਵਗਣ ਮੇਰਿਆ॥(ਪੰਨਾ-704)
ਹਮ ਮੂਰਖ ਮੁਗਧ ਅਗਿਆਨ ਮਤੀ ਸਰਣਾਗਤਿ ਪੁਰਖ ਅਜਨਮਾ॥
ਕਰਿ ਕਿਰਪਾ ਰਖਿ ਲੇਵਹੁ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ॥(ਪੰਨਾ-799)
ਕਰਿ ਕਿਰਪਾ ਰਖਿ ਲੇਵਹੁ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ॥(ਪੰਨਾ-799)
ਤੁਮ ਸਮਰਥਾ ਕਾਰਨ ਕਰਨ॥
ਢਾਕਨ ਢਾਕਿ ਗੋਬਿਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰਨ॥...
ਹਮਰੋ ਸਹਾਉ ਸਦਾ ਸਦ ਭੂਲਨ
ਤੁਮਰੋ ਬਿਰਦੁ ਪਤਿਤ ਉਧਰਨ॥(ਪੰਨਾ-828)
ਢਾਕਨ ਢਾਕਿ ਗੋਬਿਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰਨ॥...
ਹਮਰੋ ਸਹਾਉ ਸਦਾ ਸਦ ਭੂਲਨ
ਤੁਮਰੋ ਬਿਰਦੁ ਪਤਿਤ ਉਧਰਨ॥(ਪੰਨਾ-828)
ਤ੍ਰਾਹਿ ਤ੍ਰਾਹਿ ਸਰਣਾਗਤੀ ਹਰਿ ਦਇਆ ਧਾਰਿ ਪ੍ਰਭ ਰਾਖੁ॥(ਪੰਨਾ-997)
ਕਹਿ ਨਾਨਕ ਸਭ ਅਉਗਨ ਮੋ ਮਹਿ ਰਾਖਿ ਲੇਹੁ ਸਰਨਾਇਓ॥(ਪੰਨਾ-1232)
ਤ੍ਰਾਹਿ ਤ੍ਰਾਹਿ ਕਰਿ ਸਰਨੀ ਆਏ ਜਲਤਉ ਕਿਰਪਾ ਕੀਜੈ॥(ਪੰਨਾ-1270)
ਅਪਨੀ ਕਰਨੀ ਕਰਿ ਨਰਕ ਹੂ ਨ ਪਾਵਉ ਠਉਰੁ
ਤੁਮਰੇ ਬਿਰਦੁ ਕਰਿ ਆਸਰੇ ਸਮਾਰ ਹੌਂ।(ਕ.ਭਾ.ਗੁ.503)
ਤੁਮਰੇ ਬਿਰਦੁ ਕਰਿ ਆਸਰੇ ਸਮਾਰ ਹੌਂ।(ਕ.ਭਾ.ਗੁ.503)
ਪਰ ਸਾਡਾ ਮੈਲਾ ਅਤੇ ਘਮੰਡੀ ਮਨ ਸਾਨੂੰ ਆਪਣੇ ਅਉਗਣ ‘ਮੰਨਣ’ ਤੋਂ ਹੋੜਦਾ ਹੈ। ਬਲਕਿ ਅਸੀਂ ਆਪਣੀ ਹਰ ਇਕ ਗਲਤੀ ਨੂੰ ਛੁਪਾਉਣ ਯਾ ਢਕਣ ਲਈ ਆਪਣੀ ਕੂੜੀ ਚਤੁਰਾਈ ਨਾਲ ਅਨੇਕਾਂ ਢਕੌਂਸਲੇ ਘੜਦੇ ਹਾਂ ਅਤੇ ਆਪਣੀਆਂ ਗਲਤੀਆਂ ਨੂੰ ਜਾਇਜ਼ ਕਰਾਰ ਦੇਣ ਲਈ ਕਈ ਬਹਾਨਿਆਂ ਯਾ ਹਥ-ਕੰਡਿਆਂ ਨਾਲ ‘ਪੋਚਾ ਪਾਉਣ’ ਦੀ ਕੋਸ਼ਿਸ਼ ਕਰਦੇ ਹਾਂ।
ਇਸ ਤਰ੍ਹਾਂ ਸਾਡਾ ‘ਦੁਸ਼’ ਯਾ ਜੁਰਮ ਦੂਹਰਾ (double) ਹੋ ਜਾਂਦਾ ਹੈ -
ਪਹਿਲਾ - ਗਲਤੀ ਕਰਨ ਦਾ ਦੋਸ਼, ਅਤੇ
ਦੂਜਾ - ਗਲਤੀ ਨੂੰ ਛੁਪਾਉਣ ਯਾ ‘ਜਾਇਜ਼ ਬਨਾਉਣ’ ਦਾ ਦੋਸ਼।
ਅਸਲ ਵਿਚ ਸਾਡਾ ਹਉਮੈ ਵੇੜ੍ਹਿਆ ਮਨ - ਭਰਮ ਦੇ ਭੁਲੇਖੇ ਵਿਚ, ਆਪਣੇ ਆਪ ਨੂੰ ‘ਦੋਸ਼ ਹੀਣ’, ਨਿਰਮਲ ਅਤੇ ‘ਪੂਰਨ’ ਹਸਤੀ ਸਮਝੀ ਬੈਠਾ ਹੈ, ਅਤੇ ਇਹ ਗੱਲ ਮੰਨਣ ਲਈ ਤਿਆਰ ਹੀ ਨਹੀਂ ਕਿ ਸਾਡੇ ਅੰਦਰ ਕੋਈ ‘ਮੈਲ’ ਅਥਵਾ ‘ਕਾਲੀ ਸੂਚੀ’ ਹੋ ਸਕਦੀ ਹੈ।
Upcoming Samagams:Close