‘ਗੁਰ ਉਪਦੇਸ਼ਾਂ’ ਰਾਹੀਂ ਮੁੜ-ਮੁੜ ਮੌਕੇ (chances) ਦਿੰਦਾ ਰਹਿੰਦਾ ਹੈ, ਅਤੇ ਇਹ ਮੌਕੇ ਸਿਰਫ਼ ਇਕ ਜਨਮ ਤਾਈਂ ਸੀਮਤ ਨਹੀਂ ਹੁੰਦੇ, ਬਲਕਿ ਕਈ ਜਨਮਾਂ ਤਾਈਂ ਰੂਹ ਦੀ ਆਤਮਿਕ ਤਰੱਕੀ ਲਈ ਲਗਾਤਾਰ ਮੌਕੇ (chances) ਦਿਤੇ ਜਾਂਦੇ ਹਨ, ਜਦ ਤਕ ਕਿ ਉਹ ‘ਰੂਹ’ ਮਾਇਆ ਦੇ ‘ਅੰਧ-ਗੁਬਾਰ’ ਵਿਚੋਂ ਨਿਕਲ ਕੇ ਆਤਮਿਕ ਮੰਡਲ ਵਿਚ ‘ਸਮਾ’ ਨਹੀਂ ਜਾਂਦੀ।
ਕਾਇਨਾਤ ਵਿਚ ਹਰ ਇਕ ਚੀਜ਼ ਬਦਲ ਰਹੀ ਹੈ - ਸਿਰਫ਼, ਅਕਾਲ ਪੁਰਖ ਅਤੇ ਉਸ ਦਾ ‘ਨਾਮ’ ਅਟੱਲ ਅਤੇ ਸਥਿਰ ਹੈ।
ਐਸੀ ਬਦਲਵੀਂ ਦੁਨੀਆਂ ਵਿਚ ਹਰ ਇਕ ਜੀਵ ਆਪੋ-ਆਪਣੇ ਵਾਤਾਵਰਣ ਅਤੇ ‘ਸੰਗਤ’ ਅਨੁਸਾਰ ਬਦਲ ਰਿਹਾ ਹੈ।
ਜੋ ਜੀਵ ਅਜ ਮਨਮੁਖ ਹੈ ਉਹ ‘ਸੰਗਤ ਦੁਆਰਾ ਸਹਿਜੇ-ਸਹਿਜੇ ਗੁਰਮੁਖ ਬਣ ਸਕਦਾ ਹੈ। ਇਸ ਦੇ ਉਲਟ ਮਾੜੀ ਸੰਗਤ ਅਥਵਾ ਕੁਸੰਗਤ ਦੁਆਰਾ ਜੀਵ ਗੁਰਮੁਖ ਅਵਸਥਾ ਤੇ ਮਾਨਸਿਕ ਮੰਡਲ ਵੱਲ ਰਿਸਕ ਸਕਦਾ ਹੈ।
ਪਰ ਅਸੀਂ ਇਸ ਦੈਵੀ ਅਸੂਲ ਦੇ ਐਨ ਉਲਟ, ਦੂਜਿਆਂ ਦੀਆਂ ਭੁੱਲਾਂ ਨੂੰ ਖਿਮਾ ਕਰਕੇ, ਇਕ ਵਾਂਗੇ ਭੀ ਉਨ੍ਹਾਂ ਨੂੰ ਸੁਧਾਰਨ ਯਾ ਤਰੱਕੀ ਕਰਨ ਦਾ ਮੌਕਾ (chance) ਦੇਣ ਲਈ ਤਿਆਰ ਨਹੀਂ, ਬਲਕਿ ਉਸ ਨੂੰ ਸਦਾ ਲਈ ਨਿਖਿੱਧ (condemn) ਕਰਕੇ ਆਪਣੀ ਪੱਕੀ ‘ਕਾਲੀ ਸੂਚੀ’ ਵਿਚ ਚਾੜ੍ਹ ਦਿੰਦੇ ਹਾਂ।
ਇਸ ਤਰ੍ਹਾਂ ਅਸੀਂ ਕਿਸੇ ਦਾ ਇਕ ਅਉਗਣ ਦੇਖ ਕੇ ਹੀ ਉਸ ਨੂੰ ਆਪਣੀ ਬਣਾਈ ਹੋਈ ਕਾਲੀ ਸੂਚੀ ਵਿਚ ਸਦਾ ਲਈ ਪੱਕੇ ਤੌਰ ਤੇ ਦਰਜ ਕਰ ਦਿੰਦੇ ਹਾਂ ਅਤੇ ਉਸ ਦੀ ਮਾਨਸਿਕ ਤੌਰ ਤੇ ਬਦਲਣ ਦੀ ਸੰਭਾਵਨਾ ਨੂੰ ਅੱਖਾਂ ਤੋਂ ਓਹਲੇ ਕਰ ਦਿੰਦੇ ਹਾਂ। ਇਹ ਸਾਡੀ ਨਿਰੀ-ਪੁਰੀ ‘ਹਉਮੈ ਦੀ ਢੀਠਤਾਈ’ ਹੈ।
ਸਾਡੀ ਇਸ ਹਉਮੈ ਦੀ ਢੀਠਤਾਈ ਦੇ ਬਾਵਜੂਦ ਭੀ ਪਰਮੇਸ਼ਰ ਹਰ ਇਕ ਰੂਹ ਨੂੰ ਆਤਮਿਕ ਤਰੱਕੀ ਲਈ ਲਗਾਤਾਰ ਮੌਕੇ (chances) ਦਿੰਦਾ ਰਹਿੰਦਾ ਹੈ। ਕਿਉਕਿ ਇਲਾਹੀ ਮੰਡਲ ਵਿਚ ਕੋਈ ‘ਕਾਲੀ ਸੂਚੀ’ (black list) ਨਹੀਂ ਹੈ। ਇਲਾਹੀ ਮੰਡਲ ਵਿਚ ਸਾਰੇ ਜੀਵ ‘ਰੂਹਾਨੀ ਬੱਚੇ’ ਹੀ ਮੰਨੇ ਜਾਂਦੇ ਹਨ।