ਲਾਲਟੈਣ (lantern) ਦੀ ਚਿਮਨੀ ਜੇ ਸਾਫ਼ ਹੋਵੇ ਤਾਂ ਅੰਦਰਲੀ ਰੌਸ਼ਨੀ ਦਾ ਅਕਸ ਬਾਹਰ ਪੈਣਾ ਲਾਜ਼ਮੀ ਹੈ। ਜੇ ‘ਰੌਸ਼ਨੀ’ ਬਾਹਰ ਵਲ ਪੂਰੀ ਨਹੀਂ ਆਉਂਦੀ ਤਾਂ ਚਿਮਨੀ ਮੈਲੀ ਹੁੰਦੀ ਹੈ।
ਜੀਵਾਂ ਦੇ ਅੰਤ੍ਰ - ਆਤਮੇ ਹਰੀ ਦੀ ‘ਨਿਰਮਲ ਜੋਤ’ - ਨਿਸ ਬਾਸੁਰ ਜਗ-ਮਗਾ ਰਹੀ ਹੈ। ਜੇਕਰ ‘ਇਲਾਹੀ ਜੋਤ’ ਦਾ ‘ਅਕਸ’ ਸਾਡੇ ਮਨ ਉਤੇ ਨਹੀਂ ਪੈਂਦਾ ਅਥਵਾ ‘ਗੋਬਿੰਦ ਨਹੀਂ ਗੱਜਦਾ’, ਤਾਂ ਇਹ ਪੱਕਾ ਸਬੂਤ ਹੈ ਕਿ ‘ਰੋਸੇ-ਗਿਲੇ’, ‘ਈਰਖਾ-ਦਵੈਤ’ ਆਦਿ ਦੀਆਂ ਮਲੀਨ ਭਾਵਨਾਵਾਂ ਨਾਲ ਸਾਡਾ ਮਨ ਅਤਿਅੰਤ ਮੈਲਾ ਹੋਇਆ ਹੋਇਆ ਹੈ।
ਜੇਕਰ ਸਾਡਾ ਮਨ ਨਿਰਮਲ ਹੋਵੇ ਤਾਂ ‘ਇਲਾਹੀ ਜੋਤ’ ਦਾ ‘ਅਕਸ’ ਅਥਵਾ ‘ਆਤਮਿਕ ਰੋਸ਼ਨੀ’ ਸਾਡੇ ਮਨ-ਚਿਤ-ਅੰਤਿਸ਼ਕਰਨ ਨੂੰ ‘ਰੁਸ਼ਨਾ’ ਦਿੰਦੀ ਹੈ।
ਮਨੂ ਤਨੁ ਰਾਤੋ ਹਰਿ ਕੈ ਰੰਗਿ॥(ਪੰਨਾ-892)
ਇਸ ਲਈ ਮਨ ਵਿਚ ਰੋਸੇ-ਗਿਲੇ, ਈਰਖਾ-ਦਵੈਤ ਆਦਿ ਦੀ ਮਲੀਨਤਾ ਦੇ ਹੁਦਿਆਂ ਹੋਇਆਂ ਭੀ ਆਪਣੇ ਆਪ ਨੂੰ ‘ਭਲਾ-ਭਲੇਰਾ’ ਅਤੇ ‘ਪੂਰਨ’ ਸਮਝਣਾ, ਸਾਡੀ ‘ਹਉਮੈ ਦੀ ਢੀਠਤਾਈ’ ਅਤੇ ਅਗਿਆਨਤਾ ਦਾ ਦੀਰਘ ‘ਭਰਮ-ਭੁਲੇਖਾ’ ਹੈ ਅਤੇ ਆਪਣੇ ਆਪ ਨਾਲ ‘ਧੋਖਾ’ ਹੈ।
ਇਸ ਤਰ੍ਹਾਂ ਸਾਡਾ ਮਨ ਹੋਰ ਭੀ ਮੈਲਾ ਹੁੰਦਾ ਜਾਂਦਾ ਹੈ ਅਤੇ ਅਸੀਂ ਮਾਇਕੀ ਰਸਾਤਲ ਵਲ ਰੁੜ੍ਹੇ ਜਾਂਦੇ ਹਾਂ।
ਦੂਜੇ ਪਾਸੇ-ਜੇਕਰ ਸਤਸੰਗ ਕਰਦਿਆਂ ਹੋਇਆਂ ਸਾਨੂੰ ਆਪਣੀ ਗਲਤੀ ਯਾ ਅਉਗੁਣ ਮਹਿਸੂਸ ਹੋ ਜਾਵੇ ਤੇ ਅਸੀਂ ਉਸ ਉਤੇ ਪਛਤਾਵਾ ਕਰਕੇ ਮਾਫ਼ੀ ਮੰਗੀਏ ਤਾਂ ਇਹ ਮਾਨਸਿਕ ਗੁਣ, ਜਿਹਾ ਕਿ -
ਪਛਤਾਵਾ ਕਰਨਾ
ਤੌਬਾ ਕਰਨੀ
ਨਿੰਮੋਝੂਣੇ ਹੋਣਾ
ਤ੍ਰਾਹ-ਤ੍ਰਾਹ ਕਰਨਾ
ਸਚੇ ਦਿਲੋਂ ਮਾਫ਼ੀ ਮੰਗਣੀ