ਇਸ ਤਰ੍ਹਾਂ ਆਪਣੇ ਆਪ ਨੂੰ ਉਤਮ, ‘ਭਲਾ-ਭਲੇਰਾ’ ਅਤੇ ‘ਅਭੁੱਲ’ ਸਮਝਣਾ ਅਤੇ ਦੂਜਿਆਂ ਨੂੰ ਨੀਵਾਂ ਅਤੇ ਬੁਰਾ ਸਮਝ ਕੇ ‘ਨੱਕ ਚਾੜ੍ਹਨਾ’ ਅਤੇ ਅਉਗੁਣ ਛਾਂਟਣੇ ਸਾਡੀ ਹਉਮੈ ਦੀ ਨਿਰੀਪੁਰੀ ਢੀਠਤਾਈ ਹੈ।
ਪਰ ਇਸ ਦੇ ਉਲਟ ਗੁਰਬਾਣੀ ਸਾਨੂੰ ਇਉ ਹਲੇਮੀ ਅਤੇ ਨਿਮਰਤਾ ਦੇ ਉਪਦੇਸ਼ ਦਿੰਦੀ ਹੈ -
ਹਮ ਨਹੀਂ ਚੰਗੇ ਬੁਰਾ ਨਹੀਂ ਕੋਇ॥
ਪ੍ਰਣਵਤਿ ਨਾਨਕੁ ਤਾਰੇ ਸੋਇ॥(ਪੰਨਾ-728)
ਪ੍ਰਣਵਤਿ ਨਾਨਕੁ ਤਾਰੇ ਸੋਇ॥(ਪੰਨਾ-728)
ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥
ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੇਇ॥(ਪੰਨਾ-1368)
ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੇਇ॥(ਪੰਨਾ-1368)
ਇਸ ‘ਮਾਨਸਿਕ ਪਰਹੇਜ਼’ ਹੈ ਜੋ ਮਾਨਸਿਕ ‘ਸਤਹ’ ਅਥਵਾ ਖਿਆਲਾਂ ਅਤੇ ਵਲਵਲਿਆਂ ਦੁਆਰਾ ਹੀ ਹੋ ਸਕਦਾ ਹੈ।
ਇਸ ‘ਮਾਨਸਿਕ ਪਰਹੇਜ਼’ ਦਾ ਇਕੋਇਕ ਅਤਿ ਸੌਖਾ ਤੇ ‘ਕਾਰਗਰ’ ਤਰੀਕਾ ਇਹ ਹੈ ਕਿ ਜਦ ਸਾਡੇ ਅੰਦਰ ਕਿਸੇ ਦੇ ਖਿਲਾਫ਼ ਕੋਈ ਨੀਵਾਂ-ਭੈੜਾ ਖਿਆਲ ਆਵੇ ਯਾ ਰੋਸੇ-ਗਿਲੇ ਦਾ ਵਲਵਲਾ ਉਠੇ, ਤਾਂ ਉਸ ਨੂੰ ਫੌਰਨ -
‘ਹੋਊ’
‘ਕੋਈ ਨਾ’
‘ਫਿਰ ਕੀ ਹੋਇਆ’
‘ਜਾਣ ਦੇ’
‘ਛੱਡ ਪਰੇ’
‘ਕੋਈ ਨਾ’
‘ਫਿਰ ਕੀ ਹੋਇਆ’
‘ਜਾਣ ਦੇ’
‘ਛੱਡ ਪਰੇ’
ਕਹਿ ਕੇ, ਉਸੇ ਵੇਲੇ ‘ਭੁਲਾ ਕੇ’ (forget), ‘ਤਿਆਗ’ (ignore) ਦਿਤਾ ਜਾਵੇ।
ਐਸਾ ਉਤਮ ਵਰਤਾਰਾ ਦੈਵੀ ਗੁਣ - ‘ਖਿਮਾ’ ਤੋਂ ਹੀ ਉਪਜ ਸਕਦਾ ਹੈ ਅਤੇ ‘ਖਿਮਾ’ ਦਾ ਹੀ ਪ੍ਰਤੀਕ ਅਤੇ ਪ੍ਰਗਟਾਵਾ ਹੈ। ਇਸ ਲਈ ‘ਖਿਮਾ’ ਦੇ ਦੈਵੀ ਗੁਣ ਦੀ ਬਾਬਤ ਕੁਝ ਵਿਚਾਰਾਂ ਪੇਸ਼ ਕੀਤੀਆਂ ਜਾਂਦੀਆਂ ਹਨ।
‘ਖਿਮਾ’ ਲਫ਼ਜ਼ ਦੇ ਅਰਥ ਹਨ -
ਮਾਫ ਕਰਨਾ
ਬਖਸ਼ ਦੇਣਾ
ਗਲਤੀ ਨੂੰ ਅਣਡਿਠ ਕਰਨਾ।
ਬਖਸ਼ ਦੇਣਾ
ਗਲਤੀ ਨੂੰ ਅਣਡਿਠ ਕਰਨਾ।
Upcoming Samagams:Close