ਨੁਕਤਾਚੀਨੀ ਕਰਨੀ
ਅਉਗੁਣ ਛਾਂਟਣੇ
ਛਿੱਥੇ ਪੈਣਾ
ਰੋਸ ਕਰਨਾ
ਕੁਲਝਣਾ
ਨਕ ਚਾੜ੍ਹਨਾ
ਮੱਥੇ ਵੱਟ ਪਾਉਣਾ
ਵਿਅੰਗ ਕਰਨਾ
ਤਾਹਨੇ ਮਾਰਨੇ
ਜ਼ਹਿਰੀਲੇ ਮਿਹਣੇ ਮਾਰਨੇ
ਘਿਰਨਤ ਵਤੀਰਾ ਕਰਨਾ,
ਅਥਵਾ ਆਪਣੇ ਸੰਬੰਧੀਆਂ, ਦੋਸਤਾਂ, ਮਿੱਤਰਾਂ, ਹਮਦਰਦੀਆਂ ਨੂੰ ‘ਲਾਹ-ਲਾਹ’ ਕੇ ਪਰੇ ਸੁਟਣਾ (repulse) ਅਤੇ ਉਹਨਾਂ ਨਾਲ ਵੈਰ-ਵਿਰੋਧ ਰਚਾਉਣਾ ਹੀ, ਹੇ ਜਾਂਦਾ ਹੈ।
ਇਸ ਤਰ੍ਹਾਂ ਅਸੀਂ ਸਮਾਜ (society) ਤੋਂ ਅਲਗ-ਥਲਗ (isolate) ਹੋ ਜਾਂਦੇ ਹਾਂ ਅਤੇ ਆਪੂੰ ਘੜੀ ਹੋਈ ‘ਇਕੱਲ ਕੋਠੜੀ’ ਵਿਚ ਨਰਕ ਮਈ ਜੀਵਨ ਭੋਗਦੇ ਹਾਂ, ਨਾਲੇ ਪਰਮਾਰਥ ਤੋਂ ਭੀ ਦੁਰੇਡੇ ਹੁੰਦੇ ਜਾਂਦੇ ਹਾਂ।
ਐਸੇ ਲਗਾਤਾਰ ਨੀਵੇਂ ਅਤੇ ਮਲੀਨ ਖਿਯਾਲਾਂ, ਵਲਵਲਿਆਂ ਅਤੇ ਵਤੀਰੇ ਦਾ ਅਸਰ ਸਾਡੇ ਚਿਹਰੇ-ਮੋਹਰੇ, ਦਿਲ-ਦਿਮਾਗ ਅਤੇ ਸ਼ਖਸੀਅਤ ਉਤੇ ਭੀ ਪੈਂਦਾ ਹੈ। ਇਸ ਤਰ੍ਹਾਂ ਸਾਡੀ ਸ਼ਕਲ-ਸੂਰਤ ਭੀ ਕੁਰੂਪ ਅਤੇ ਭਿਆਨਕ ਬਣ ਜਾਂਦੀ ਹੈ ਤੇ ਲੋਕ, ਸਾਡੇ ਕੇਲੋਂ ਪਰਹੇਜ਼ ਕਰਨ ਲਗ ਜਾਂਦੇ ਹਨ।
ਐਸਾ ਮਨਮੁਖੀ ਜੀਵਨ ‘ਸਰਪ’ (snake) ਜੈਸਾ ਹੁੰਦਾ ਹੈ, ਕਿਉਂਕਿ ਉਹ ਦਿਨ-ਰਾਤ ਸਰਪ ਵਾਂਗ ਆਪਣੀ ਅੰਦਰਲੀ ਜ਼ਹਿਰ ਨਾਲ ਆਪ ਹੀ ਸੜਦੇ, ਬਲਦੇ ਕੁਲਝਦੇ ਰਹਿੰਦੇ ਹਨ, ਅਤੇ ਜੇ ਕੋਈ ਉਹਨਾਂ ਦੇ ਨੇੜੇ ਜਾਵੇ, ਤਾਂ ਉਸ ਨੂੰ ਆਪਣੇ ਜ਼ਹਿਰ ਨਾਲ ਸਾੜ ਸੁੱਟਦੇ ਹਨ।
ਬਿਨੁ ਸਿਮਰਨ ਜੇ ਜੀਵਨੁ ਬਲਨਾ
ਸਰਪ ਜੈਸੇ ਅਰਜਾਗੇ॥(ਪੰਨਾ-712)
ਸਰਪ ਜੈਸੇ ਅਰਜਾਗੇ॥(ਪੰਨਾ-712)
ਸਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ॥
ਪੂਰਬਿ ਲਿਖਿਆ ਪਾਈਐ ਕਿਸ ਨੋ ਦੀਜੈ ਦੋਸੁ॥(ਪੰਨਾ-1009)
ਪੂਰਬਿ ਲਿਖਿਆ ਪਾਈਐ ਕਿਸ ਨੋ ਦੀਜੈ ਦੋਸੁ॥(ਪੰਨਾ-1009)
Upcoming Samagams:Close