ਆਦਿ, ਦੈਵੀ ਭਾਵਨਾਵਾਂ ਤੋਂ ਵਾਂਝੇ ਅਤੇ ਕੋਰੇ ਰਹਿੰਦੇ ਹਨ।
ਸਰੀਰਕ ਬੀਮਾਰੀਆਂ ਦੇ ਇਲਾਜ ਲਈ ਪ੍ਰਹੇਜ਼ ਅਤੇ ਦਵਾਈਆਂ ਲਾਜ਼ਮੀ ਹਨ। ਜਿਸ ਚੀਜ਼ ਤੋਂ ਸਾਨੂੰ ਐਲਰਜੀ (allergy) ਹੋਵੇ - ਉਸ ਦਾ ਪ੍ਰਹੇਜ ਅਤੇ ਤਿਆਗ ਭੀ ਲਾਜ਼ਮੀ ਹੈ।
ਪਰਹੇਜ਼ ਤੋਂ ਬਗੈਰ ਦਵਾਈਆਂ ਕਾਰਗਰ ਨਹੀਂ ਹੁੰਦੀਆਂ।
ਇਸੇ ਤਰ੍ਹਾਂ ਰੋਸੇ, ਗਿਲੇ, ਈਰਖਾ, ਦਵੈਤ, ਵੈਰ, ਵਿਰੋਧ ਦੀਆਂ ਗੰਭੀਰ ਮਾਨਸਿਕ ਬੀਮਾਰੀਆਂ ਦੇ ਇਲਾਜ ਲਈ ਭੀ ‘ਪਰਹੇਜ਼’ ਯਾ ‘ਤਿਆਗ’ ਦੀ ਅਤੀ ਲੋੜ ਹੈ।
ਪਰ ਰੋਸੇ-ਗਿਲੇ ਤੋ ‘ਪਰਹੇਜ਼’ ਕਰਨ ਦੀ ਬਜਾਏ, ਅਸੀਂ ਦੂਜਿਆਂ ਦੇ ਅਉਗਣਾਂ ਨੂੰ ਘੋਟ-ਘੋਟ ਕੇ, ਅਥਵਾ ਨਿੰਦਾ ਚੁਗਲੀ ਕਰਕੇ ‘ਸੁਆਦ’ ਮਾਣਦੇ ਹਾਂ।
ਇਸ ਤਰ੍ਹਾਂ ਲੋਕਾਂ ਦੇ ਅਉਗੁਣਾਂ ਦੀ ਗੰਦਗੀ ਦੇ ‘ਛਿਦਰ’ ਫੋਲ-ਫੋਲ ਕੇ ਉਸ ਦੀ ‘ਬਦਬੋ’ ਨੂੰ ਸੁੰਘਦੇ ਅਤੇ ਮਾਣਦੇ ਹਾਂ, ਜਿਸ ਨਾਲ ਸਾਡਾ ਮਨ-ਬੁਧੀ-ਚਿਤ ਹੋਰ ਭੀ ਮਲੀਨ ਹੁੰਦਾ ਰਹਿੰਦਾ ਹੈ।
ਇਹ ਕਾਲੀਆਂ ਮੈਲੀਆਂ ਅਤੇ ਦੈਵੀ ਭਾਵਨਾ ਵਾਲੀਆਂ ਸਫ਼ੈਦ ਸੂਚੀਆਂ ਸਾਡੇ ਆਪੋ-ਆਪਣੇ ਖਿਆਲਾਂ-ਨਿਸ਼ਚਿਆਂ-ਭਾਵਨਾਵਾਂ ਅਥਵਾ ਮਨ ਦੀ ਰੰਗਤ ਅਨੁਸਾਰ ਭਿੰਨ-ਭਿੰਨ ਜੀਵਨ ਤਜਰਬਿਆਂ ਤੋਂ ਬਣਦੀਆਂ ਹਨ। ਕਿਉਕਿ ਸਾਡੀਆਂ ਭਾਵਨਾਵਾਂ ਅਤੇ ਨਿਜੀ ਤਜਰਬੇ ਭਿੰਨ-ਭਿੰਨ ਹੁੰਦੇ ਹਨ - ਇਸ ਲਈ ਸਾਡੀਆਂ ਸੂਚੀਆਂ ਭੀ ਅੱਡੋ-ਅੱਡਰੀਆਂ ਹੁੰਦੀਆਂ ਹਨ। ਇਕ ਦੀ ‘ਕਾਲੀ ਸੂਚੀ’ ਵਾਲਾ ਪ੍ਰਾਣੀ ਦੂਜੇ ਦੇ ‘ਸਫ਼ੈਦ ਸੂਚੀ’ ਵਿਚ ਦਰਜ ਹੋ ਸਕਦਾ ਹੈ।