ਮਨ ਦੇ ਐਸੇ ਮਲੀਨ ਜ਼ਹਿਰੀਲੇ ‘ਨਜ਼ਰੀਏ’ ਨਾਲ ਉਸਨੂੰ ਦੁਨੀਆਂ ਅੰਦਰ -
ਕੋਈ ਚੰਗਿਆਈ ਨਜ਼ਰ ਨਹੀਂ ਆਉਂਦੀ,
ਕੋਈ ਸੁਹਣੱਪ ਨਹੀਂ ਦਿਸਦੀ,
ਕੋਈ ਦੈਵੀ-ਗੁਣ ਮਹਿਸੂਸ ਨਹੀਂ ਹੁੰਦੇ,
ਕੋਈ ਉਚੇਰਾ ਸਾਹਸ ਨਹੀਂ ਉਪਜਦਾ,
ਕੋਈ ਉਮਾਹ ਨਹੀਂ ਉਠਦਾ,
ਕੋਈ ਚਾਉ ਨਹੀਂ ਆਉਂਦਾ,
ਪਿਆਰ ਦੇ ਵਲਵਲੇ ਤੋਂ ਵਾਂਝੇ ਰਹਿੰਦੇ ਹਨ,
ਕੋਈ ‘ਮਿੱਤਰ’ ਨਜ਼ਰ ਨਹੀਂ ਆਉਂਦਾ,
ਕੋਈ ‘ਹਮਦਰਦ’ ਮਹਿਸੂਸ ਨਹੀਂ ਹੁੰਦਾ।
ਕੋਈ ਸੁਹਣੱਪ ਨਹੀਂ ਦਿਸਦੀ,
ਕੋਈ ਦੈਵੀ-ਗੁਣ ਮਹਿਸੂਸ ਨਹੀਂ ਹੁੰਦੇ,
ਕੋਈ ਉਚੇਰਾ ਸਾਹਸ ਨਹੀਂ ਉਪਜਦਾ,
ਕੋਈ ਉਮਾਹ ਨਹੀਂ ਉਠਦਾ,
ਕੋਈ ਚਾਉ ਨਹੀਂ ਆਉਂਦਾ,
ਪਿਆਰ ਦੇ ਵਲਵਲੇ ਤੋਂ ਵਾਂਝੇ ਰਹਿੰਦੇ ਹਨ,
ਕੋਈ ‘ਮਿੱਤਰ’ ਨਜ਼ਰ ਨਹੀਂ ਆਉਂਦਾ,
ਕੋਈ ‘ਹਮਦਰਦ’ ਮਹਿਸੂਸ ਨਹੀਂ ਹੁੰਦਾ।
ਇਸ ਤਰ੍ਹਾਂ ਇਸ ਵਿਸ਼ਾਲ ਦੁਨੀਆਂ ਵਿਚ ਵਿਚਰਦਿਆਂ ਹੋਇਆਂ ਜਿਉਂਦਿਆਂ- ਜਾਗਦਿਆਂ ਹੀ, ਉਹ ਜੀਵ, ‘ਭੂਤਾਂ-ਪਰੇਤਾਂ’ ਵਾਲੀ ‘ਇਕੱਲ’ ਮਹਿਸੂਸ ਕਰਦਾ ਹੈ ਅਤੇ ਆਪਣੀ ‘ਹਉਮੈ’ ਦੀ ‘ਇਕੱਲ-ਕੋਠਰੀ’ (solitary cell) ਵਿਚ ਪਲਚ-ਪਲਚ ਕੇ ਆਪਣਾ ਅਮੋਲਕ ਜੀਵਨ ਅਜਾਈ ਗਵਾਉਂਦਾ ਹੈ।
ਐਸਾ ਜੀਵ, ਆਪ ਭੀ ‘ਘੋਰ ਨਰਕ’ ਭੋਗਦਾ ਹੈ, ਤੇ ਇਸ ਸੁਹਾਵਣੀ ਕਾਇਨਾਤ ਨੂੰ ਭੀ ਆਪਣੀ ਈਰਖਾ, ਦਵੈਤ, ਵੈਰ-ਵਿਰੋਧ ਦੀ ਗੁੱਝੀ ਅੱਗ ਲਾਈ ਜਾਂਦਾ ਹੈ।
ਸਮੁੱਚੀ ਦੁਨੀਆਂ ਦੀ ਅਜੋਕੀ ਭਿਆਨਕ ਹਾਲਤ, ਇਸ ਗੱਲ ਦਾ ਪ੍ਰਤੱਖ ਸਬੂਤ ਹੈ।
ਇਸੇ ਲਈ ਐਸੇ ਮਨਮੁਖ ਜੀਵ ਅਕਾਲ ਪੁਰਖ ਦੇ ਸਾਰੇ ਦੈਵੀ ‘ਗੁਣਾਂ’ ਅਤੇ ‘ਬਰਕਤਾਂ’, ਜਿਹਾ ਕਿ :-
ਸਤ
ਸੰਤੋਖ
ਦਇਆ
ਖਿਮਾ
ਸੁਖ
ਸ਼ਾਂਤੀ
ਮੈਤ੍ਰੀ-ਭਾਵ
ਸੇਵਾ-ਭਾਵ
Upcoming Samagams:Close