ਜੇ ਕਿਸੇ ਪ੍ਰਾਣੀ ਨਾਲ ਸਾਡਾ ਤਜਰਬਾ ਮਨ ਭਾਉਂਦਾ, ਸੁਖਾਵਾਂ ਅਤੇ ਲਾਭਦਾਇਕ ਹੋਵੇ ਤਾਂ ਉਸ ਨਾਲ ਖਿੱਚ, ਮਿੱਤ੍ਰਤਾ, ਭਰੋਸਾ, ਪਿਆਰ, ਸਤਿਕਾਰ ਅਤੇ ਸ਼ਰਧਾ ਭਾਵਨੀ ਉਪਜਦੀ ਹੈ ਤੇ ਉਹ ‘ਸਫ਼ੈਦ ਸੂਚੀ’ ਵਿਚ ਦਰਜ ਹੋ ਜਾਂਦਾ ਹੈ।
ਐਨ ਇਸ ਦੇ ਉਲਟ ਕਿਸੇ ਦੂਜੇ ਮਨੁੱਖ ਦਾ ਉਸੇ ਪ੍ਰਾਣੀ ਨਾਲ ਤਲਖ ਅਤੇ ਹਾਨੀਕਾਰਕ ਤਜਰਬਾ ਹੋਵੇ ਤਾਂ ਰੋਸ, ਘਿਰਨਾ, ਕ੍ਰੋਧ, ਵੈਰ-ਵਿਰੋਧ ਉਪਜਦਾ ਹੈ ਤੇ ਉਹ ‘ਕਾਲੀ-ਸੂਚੀ’ ਤੇ ਚੜ੍ਹ ਜਾਂਦਾ ਹੈ।
ਜੇ ਸਾਡਾ ਮਨ ਮੈਲਾ ਹੈ ਤਾਂ ਸਾਡੇ ਹਿਰਦੇ ਵਿਚ ‘ਕਾਲੀ ਸੂਚੀ’ ਵਧਦੀ ਜਾਵੇਗੀ; ਇਸੇ ਤਰ੍ਹਾਂ ਜਿਉਂ-ਜਿਉਂ ਸਾਡਾ ਮਨ ਨਿਰਮਲ ਹੁੰਦਾ ਜਾਵੇਗਾ ਤਿਉਂ ਤਿਉਂ ਕਾਲੀ ਸੂਚੀ ਘਟਦੀ ਜਾਵੇਗੀ ਅਤੇ ਸ਼ਰਧਾ ਭਾਵਨੀ ਵਾਲੀ ‘ਸਫ਼ੈਟ ਸੂਚੀ’ ਵਧਦੀ ਜਾਵੇਗੀ।
ਪਰ ‘ਸਫ਼ਾਈ ਇੰਸਪੈਕਟਰ’ (sanitary inspector) ਵਾਂਗ ਸਾਡਾ ਸੁਭਾਉ - ਲੋਕਾਂ ਦੋ ਅਉਗੁਣ ਛਾਂਟਣੇ ਅਤੇ ਉਹਨਾਂ ਨਾਲ ਘਿਰਨਾ ਕਰਨਾ ਹੀ ਹੈ।
ਲੇਕਾਂ ਦੇ ਅਉਗੁਣ ਛਾਂਟਣੇ, ਨੱਕ-ਬੁੱਲ੍ਹ ਚਾੜ੍ਹਨੇ ਅਤੇ ਨਿੰਦਾ ਕਰਨੀ, ਸਾਡੀ ਅੰਦਰਲੀ ਮਾਨਸਿਕ ‘ਮੈਲ’ ਦਾ ਪ੍ਰਤੱਖ ਸਬੂਤ ਤੇ ਪ੍ਰਤੀਕ ਹੈ।
ਆਠ ਪਹਰ ਚਿਤਵੈ ਨਹੀ ਪਹੁਚੈ
ਬੁਰਾ ਚਿਤਵਤ ਚਿਤਵਤ ਮਰੀਐ॥(ਪੰਨਾ-823)
ਸਹਿਜੇ-ਸਹਿਜੇ ਸਾਡੇ ਅੰਤਿਸ਼ਕਰਨ ਵਿਚ ਇਸ ਤਰ੍ਹਾਂ ਦੀਆਂ ‘ਗੰਦਗੀ’ ਦੀਆਂ ‘ਗੰਢਾਂ’ ਅਥਵਾ ‘ਮਿਸਲਾਂ’ (case files) ਬਣਦੀਆਂ ਰਹਿੰਦਿਆਂ ਹਨ। ਇਹਨਾਂ ਵਿਚੋਂ ਅਸੀਂ ਕਦੀ ਕਿਸੇ-ਕਦੀ ਕਿਸੇ ਦੀ ‘ਮਿਸਲ’ ਫੋਲ ਕੇ, ਉਸ ਨਾਲ ਰੋਸੇ, ਗਿਲੇ, ਈਰਖਾ, ਦਵੈਤ, ਘਿਰਨਾ, ਵੈਰ-ਵਿਰੋਧ ਦੇ ਤੀਖਣ ਵਲਵਲਿਆਂ ਨਾਲ, ਆਪਣਾ ਤਨ- ਮਨ-ਚਿਤ-ਅੰਤਿਸ਼ਕਰਨ ‘ਸਾੜੀ-ਬਾਲੀ’ ਜਾਂਦੇ ਹਾਂ।
ਜਿਸ ਦੀ ਵਜ੍ਹਾ ਨਾਲ ਸਾਡਾ ‘ਸੁਭਾਉ’ - ਲੋਕਾਂ ਦੀ ਨਿੱਕੀ ਨਿੱਕੀ ਗੱਲ ਤੇ -