ਵਿਚ, ਦਿਮਾਗੀ ਗਿਆਨ ਤੇ ਅਧਾਰਤ ਹਨ। ਇਸ ਅਵਸਥਾ ਨੂੰ, ਸਕੂਲ, ਕਾਲਜ ਦੀ ਵਿਦਿਆ ਪ੍ਰਣਾਲੀ ਨਾਲ ਸੰਕੇਤਿਤ ਕੀਤਾ ਜਾ ਸਕਦਾ ਹੈ। ਪਿਛਲਿਆਂ ਜਨਮਾਂ ਦੀ ਕਮਾਈ ਵਾਲੀਆਂ, ਵਿਰਲੀਆਂ, ਉਤਮ, ਨਿਰਮਲ ਰੂਹਾਂ ਦੀ ਅਵਸਥਾ ਵਿਲੱਖਣ ਹੈ ਅਤੇ ਇਨ੍ਹਾਂ ਲਈ ‘ਧਰਮ’ ਦਾ ‘ਗਿਆਨ’ ਤੇ ਧਰਮ ਪਰਚਾਰ ਭੀ ਹੋਰਵੇਂ ਹੈ।
ਜਿਸ ਤਰ੍ਹਾਂ specialisation course ਵਿਚ ਬਾਹਰਲੀ ਪੜ੍ਹਾਈ ਖਤਮ ਹੋ ਜਾਂਦੀ ਹੈ ਤੇ ਉਸ ਦੇ thesis ਲਈ, ਆਪਣੇ ਅੰਦਰਲੀ research ਦੁਆਰਾ, ਕਿਸੇ ਵਿਸ਼ੇ ਦੇ ਖਾਸ ਪਹਿਲੂ ਨੂੰ ਪ੍ਰਗਟਾਉਣਾ ਹੁੰਦਾ ਹੈ। ਇਸੇ ਤਰ੍ਹਾਂ ਜਦ ਇਹ ਨਿਰਮਲ ਰੂਹਾਂ ਬਾਹਰਲੇ ਦਿਮਾਗੀ ਗਿਆਨ ਤੋਂ ਸੰਤੁਸ਼ਟ ਨਹੀਂ ਹੁੰਦੀਆਂ ਤਾਂ ਉਨ੍ਹਾਂ ਦੇ ਅੰਤਰ-ਆਤਮੇ ਕਿਸੇ ਉਚੇਰੀ-ਸੁਚੇਰੀ, ਇਲਾਹੀ ‘ਭੁੱਖ’ ‘ਪਿਆਸ’ ਅਤੇ ‘ਕਾਂਖੀ’ ਲਗ ਜਾਂਦੀ ਹੈ ਤੇ ਉਹ ਆਪਣੇ ਅੰਤਰ-ਆਤਮੇ ਸਿਮਰਨ ਦੁਆਰਾ ‘ਖੋਜ’ ਕਰਦੇ ਹਨ। ਇਸ ਵਿਲੱਖਣ ਅੰਤਰ-ਆਤਮੇ ਖੋਜ ਵਿਚ, ਬਖਸ਼ੇ ਹੋਏ ਗੁਰਮੁਖ ਪਿਆਰੇ, ਮਹਾਂ-ਪੁਰਖ ਹੀ ਅਗਵਾਈ ਤੇ ਸਹਾਇਤਾ ਕਰ ਸਕਦੇ ਹਨ। ਇਹ ਅੰਤਰ-ਮੁਖੀ ਡੂੰਘੀ ਖੋਜ ‘ਆਤਮਿਕ-ਤਤ ਬੇਤੇ’ ਤੋਂ ਬਿਨਾਂ ਸੰਭਵ ਨਹੀਂ। ਇਥੇ ਤ੍ਰੈਗੁਣੀ ਦਿਮਾਗੀ ਗਿਆਨੀਆਂ ਦੀਆਂ ਵਿਦਿਅਕ ਡਿਗਰੀਆਂ ਦੀ ਕੋਈ ਪਹੁੰਚ ਨਹੀਂ ਹੈ। ਜਿਵੇਂ ਕਿ ਗੁਰਬਾਣੀ ਵਿਚ ਫੁਰਮਾਨ ਹੈ -
ਸਭ ਫੋਕਟ ਧਰਮ ਅਬੀਨਿਆ ॥(ਪੰਨਾ-1351)
ਬਿਨ ਏਕ ਨਾਮ ਆਧਾਰ ਸਭ ਕਰਮ ਭਰਮ ਵੀਚਾਰ ।(ਅਕਾਲ ਉਸਤਤਿ)
ਪ੍ਰੀਤਿ ਨਹੀ ਜਉ ਨਾਮ ਸਿਉ ਤਉ ਏਊ ਕਰਮ ਬਿਕਾਰ ॥(ਗਉੜੀ ਬਾਵਨ ਅੱਖਰੀ ਮ: ੫-252)