ਮਹਾਂ-ਪੁਰਖ, ਸੰਤ, ਸਾਧੂ, ਗੁਰਮੁਖ ਪਿਆਰੇ ਇਸ ਦੁਨੀਆਂ ਤੇ ਪਠਾਏ, ਤਾਂ ਕਿ ਉਹ ਸਾਡੇ ਕਮਜ਼ੋਰ ਤੇ ਭੁੱਲੜ ਮਨਾਂ ਨੂੰ ਉਪਦੇਸ਼ ਤੇ ‘ਜੀਵਨ-ਸੇਧ’ ਦੇ ਕੇ ਸਹਾਇਤਾ ਕਰਨ ਅਤੇ ਬਖਸ਼ੀ ਹੋਈ ਤੀਖਣ ਬੁੱਧੀ ਤੇ ‘ਆਤਮ ਨਿਰਨਾ’ ਸ਼ਕਤੀ ਦਾ ਸਹੀ ਵਰਤਾਓ ਕਰਕੇ ਆਪਣੇ ਕਰਤੇ ਵੱਲ ਮੁੜ ਉਦਮ ਤੇ ਘਾਲਨਾ ਕਰ ਸਕੀਏ ।
ਇਹ, ਇਲਾਹੀ ‘ਮਾਤਾ’ ‘ਪਿਤਾ’ ਹੋਣ ਦੇ ਨਾਤੇ ਵਜੋਂ, ਅਕਾਲ ਪੁਰਖ ਦੀ ਆਪਣੀ ‘ਅੰਸ਼’ ਜੀਵਾਂ ਲਈ, ਅਪਾਰ ਡੂੰਘਾ ਪਿਆਰ, ਮਿਹਰ, ਬਖਸ਼ਿਸ਼ ਹੈ। ਇਸ ਲਈ ਬਾਣੀ ਵਿਚ ਗੁਰੂ ਸਾਹਿਬਾਨ ਨੇ ਪ੍ਰਮਾਤਮਾ ਨੂੰ ਇਨ੍ਹਾਂ ਸੋਹਣੇ ਲਫ਼ਜ਼ਾਂ ਨਾਲ ਸੰਬੋਧਨ ਕੀਤਾ ਹੈ :-
ਸਦ ਬਖਸ਼ਿੰਦ
ਸਦ ਮਿਹਰਬਾਨ
ਅਤਿ-ਪ੍ਰੀਤਮ
ਪ੍ਰੇਮ-ਪੁਰਖ
ਅਉਗਣ ਕੋ ਨਾ ਚਿਤਾਰੇ
ਮਿਠ ਬੋਲੜਾ।
ਇਸੇ ਇਲਾਹੀ ਪਿਆਰ, ਬਖਸ਼ਿਸ਼, ਗੁਰ-ਪ੍ਰਸਾਦਿ ਗੁਪਤ ‘ਹੁਕਮ’ ਦੇ ਰੂਪ ਵਿਚ, ਸਾਰੀ ਕਾਇਨਾਤ :-
1. ਇਲਾਹੀ ‘ਕਵਾਓ’ ਦੇ ਉਛਾਲ ਵਿਚੋਂ ਉਪਜੀ ਹੈ।
2. ਇਲਾਹੀ ਹੁਕਮ ਦੀ ‘ਰਵਾਨਗੀ’, ਕਾਇਨਾਤ ਦੇ ਜ਼ਰੇ ਜ਼ਰੇ ਵਿਚ
ਓਤ-ਪੋਤ ਵਰਤ ਰਹੀ ਹੈ।
3. ਇਸ ਰੱਬੀ ਪਿਆਰ ਦੇ ‘ਜੀਵਨ ਰੌਂ’, ‘ਨਾਮ’ ਨਾਲ ਇਸ ਦੀ ਸੰਭਾਲ
ਹੋ ਰਹੀ ਹੈ।
4. ਇਨ੍ਹਾਂ ਜੀਵਾਂ ਨੂੰ ਅਗਵਾਈ ਦੇਣ ਲਈ ਇਨ੍ਹਾਂ ਦੇ ਅੰਤਰ ਆਤਮੇ
‘ਨਾਲ’ ਹੀ ‘ਹੁਕਮ’ ਲਿਖ ਦਿਤਾ ਹੈ।
5. ਆਪਣੀ ਅੰਸ਼ ਜੀਵਾਂ ਦੇ ਪਾਲਣ-ਪੋਸਣ ਲਈ ਬੇਅੰਤ ਕੁਦਰਤੀ ਦਾਤਾਂ ਰਚ ਦਿੱਤੀਆਂ ਹਨ।
Upcoming Samagams:Close