‘ਮੈਂ-ਮੇਰੀ’ ਦੇ ਭਰਮ-ਭੁਲਾਵੇ ਅੰਦਰ-ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪੰਜ- ਤੱਤ ਇਸ ਦੇ ਪਰਚਾਵੇ ਲਈ ਉਪਜਾਏ। ਇਸ ਮਾਇਕੀ ਦੁਨੀਆਂ ਵਿਚ ਮਨੁੱਖ ਜੂਨੀ ਨੂੰ ਸਭ ਤੋਂ ਉੱਚਾ ਅਸਥਾਨ ਦਿਤਾ ਤੇ ਇਸ ਨੂੰ ਆਪਣੇ ਸਰੂਪ ਵਿਚ ਸਾਜ ਕੇ, ਹੋਰਨਾਂ ਜੂਨੀਆਂ ਨਾਲੋਂ ਵਿਲੱਖਣ :-
1. ਤੀਖਣ ਬੁੱਧੀ (unlimited intelligence)
2. ਨਿਰਨਾ ਸ਼ਕਤੀ (dicriminating power)
3. ਸੂਖਮ ਭਾਵਨਾ (sensitive feelings)
4. ਖਿਆਲਾਂ ਤੇ ਕਰਮਾਂ ਦੀ ਆਜ਼ਾਦੀ (freedom of thought and actions)
5. ਅਨੁਭਵੀ ਗਿਆਨ ਦੀ ਲਾਲਸਾ
6. ਇਲਾਹੀ ਮੰਡਲ ਦੀ ਖਿੱਚ
‘ਦਾਤਾਂ ਬਖਸ਼ੀਆਂ’।
ਆਪਣੀ ਖਿਆਲੀ ਆਜ਼ਾਦੀ ਤੇ ਤੀਖਣ ਬੁੱਧੀ ਦੀ ਗਲਤ ਵਰਤੋਂ ਕਰਕੇ ਇਨਸਾਨ ਨੇ ਆਪਣੇ ਆਪ ਨੂੰ ‘ਕਰਮ-ਬੱਧ’ ਕਰ ਲਿਆ ਤੇ ਇਲਾਹੀ ‘ਹੁਕਮ’ ਤੋਂ ਦੁਰੇਡੇ ਚਲਾ ਗਿਆ ਅਤੇ ਆਪਣੇ ‘ਕਰਤੇ’ ਨੂੰ ਹੀ ਭੁੱਲ ਗਿਆ।
ਦਾਤਿ ਪਿਆਰੀ ਵਿਸਰਿਆ ਦਾਤਾਰਾ ॥
ਜਾਣੈ ਨਾਹੀ ਮਰਣੁ ਵਿਚਾਰਾ ॥(ਪੰਨਾ-676)
ਜਾਣੈ ਨਾਹੀ ਮਰਣੁ ਵਿਚਾਰਾ ॥(ਪੰਨਾ-676)
ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ ॥(ਪੰਨਾ-138)
ਕੀਤੇ ਕਉ ਮੇਰੇ ਸੰਮਾਨੇ ਕਰਣਹਾਰੁ ਤ੍ਰਿਣੁ ਜਾਨੈ ॥(ਪੰਨਾ-613)
ਭਾਗਹੀਣ ਮਨਮੁਖਿ ਨਹੀ ਲੀਆ ਤ੍ਰਿਣ ਓਲੈ ਲਾਖੁ ਛੁਪਾਇਆ ॥(ਪੰਨਾ-880)
ਇਸ ਤਰ੍ਹਾਂ ਇਨਸਾਨ, ਆਪਣੇ ਹੀ ਕਰਮਾਂ ਦੇ ਜਾਲ ਵਿਚ ਫਸ ਕੇ, ਦੁਖ- ਸੁਖ ਭੋਗ ਰਿਹਾ ਹੈ। ਮਿਹਰਵਾਨ ਤੇ ਸਦ ਬਖਸ਼ੰਦ ਅਕਾਲ ਪੁਰਖ ਨੇ ਜੀਵ ਨੂੰ ਨਿਰੋਲ ਇਸ ਦੀ ਆਪਣੀ ਸਿਆਣਪ ਦੇ ਆਸਰੇ ਤੇ ਨਹੀਂ ਛਡਿਆ, ਬਲਕਿ ਆਪਣੇ ਜੀਵਾਂ ਤੇ ਤਰਸ ਕਰਕੇ, ਆਦਿ ਤੋਂ ਹੀ ਗੁਰੂ, ਪੈਗੰਬਰ, ਅਵਤਾਰ,
Upcoming Samagams:Close