‘ਅਨਹਦ ਸਬਦ’
‘ਅਨਹਦ ਧੁਨੀ’
‘ਏਕਾ ਬਾਣੀ’
‘ਇਕ ਗੁਰੂ’
‘ਮਾਣਕ ਮੋਤੀ’
‘ਅੰਮ੍ਰਿਤ ਭੋਜਨ’
‘ਹਰਿ ਜਲ’
‘ਪ੍ਰੇਮ ਪਿਆਲਾ’
‘ਅਕੱਥ ਕਥਾ’
‘ਰੁਣ-ਝੁਣ’
‘ਸਹਿਜ’
‘ਹੁਕਮ’
‘ਨਾਮ’
‘ਤਤ’
ਆਦਿ, ਲਫ਼ਜ਼ਾਂ ਦੀ ਕਥਾ, ਆਪਣੀ ਅਲਪ ਬੁੱਧੀ ਨਾਲ, ਅਣਜਾਣੇ ਹੀ,
ਓਪਰੀ ਜਿਹੀ
ਗਲਤ
ਉਲਟ
ਹਾਸੋ ਹੀਣੀ
ਟਾਲਮ-ਟੋਲਾ
ਹੀ ਕਰ ਛਡਦੇ ਹਾਂ ਤੇ ਗੁਰਬਾਣੀ ਵਿਚ ਦਰਸਾਏ ਹੀਰੇ, ਮੋਤੀ, ਮਾਣਕ, ਅਮੋਲਕ ਰਤਨਾਂ ਦੇ ਉਪਰ ਹੀ ਲੰਘ ਜਾਂਦੇ ਹਾਂ :-
ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ ॥
ਜੋਤਿ ਬਿਨਾ ਜਗਦੀਸ ਕੀ ਜਗਤੁ ਉਲੰਘੇ ਜਾਇ ॥(ਪੰਨਾ-1370)
ਜੋਤਿ ਬਿਨਾ ਜਗਦੀਸ ਕੀ ਜਗਤੁ ਉਲੰਘੇ ਜਾਇ ॥(ਪੰਨਾ-1370)
ਅਸੀਂ ਤ੍ਰੈਗੁਣੀ ‘ਮਾਇਕੀ ਮੰਡਲ’ ਵਿਚ ਰਹਿੰਦੇ ਹਾਂ, ਤੇ ਜਦ ਤਾਂਈਂ ‘ਸਾਧ ਸੰਗਤਿ’ ਤੇ ਗੁਰ ਪ੍ਰਸਾਦਿ ਦੁਆਰਾ, ਇਸ ਮੰਡਲ ਤੋਂ ਉਪਰ ਉਠ ਕੇ ‘ਆਤਮਿਕ ਮੰਡਲ’ ਵਿਚ ਨਹੀਂ ਪੁਜਦੇ, ਸਾਨੂੰ ਇਸ ਮਾਇਕੀ ਮੰਡਲ ਦੇ ਅਸੂਲਾਂ ਅਨੁਸਾਰ,
Upcoming Samagams:Close