ਵਾਲਾ ਸਾਡਾ ਹਸ਼ਰ ਹੁੰਦਾ ਹੈ।
ਜਦ ਸਾਡੀ ‘ਜੀਵਨ-ਰੌਂ’ ਹਉਮੈ ਰੂਪੀ ‘ਛੱਪੜ’ ਵਿਚ ਕੈਦ ਹੋ ਕੇ ਗੰਧਲੀ, ਮੈਲੀ ਹੋ ਜਾਂਦੀ ਹੈ ਤਾਂ ਫਿਰ ਅਸੀਂ ਆਪ ਹੀ ਦੁਖੀ ਨਹੀਂ ਹੁੰਦੇ, ਬਲਕਿ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਭੀ, ‘ਹਉਮੈ’ ਵਿਚੋਂ ਉਪਜੀ ਬਦਬੂ ਨਾਲ, ਗੰਧਲਾ ਕਰ ਦਿੰਦੇ ਹਹੈ। ਜਿਸ ਦਾ ਭੈੜਾ ਅਸਰ ਵਿਸ਼ਵ ਵਿਚ vibrations ਦੁਆਰਾ ਫੈਲ ਜਾਂਦਾ ਹੈ। ਇਸ ਤਰ੍ਹਾਂ ਅਸੀਂ ਦੂਜਿਆਂ ਨੂੰ, ਸੁਖ ਪਹੁੰਚਾਉਣ ਦੀ ਥਾਂ, ਆਪਣੇ ‘ਹਉਮੈ ਦੀਰਘ ਰੋਗ’ ਦਾ ਜ਼ਹਿਰ ਰੱਬੀ ਕੁਦਰਤ ਵਿਚ ਫੈਲਾਉਣ ਦੇ ਅਪਰਾਧੀ ਬਣਦੇ ਹਾਂ।
‘ਰੱਬੀ ਰੌਂ’ ਦੀ ‘ਰਵਾਨਗੀ’ ਭਾਣੇ ਵਿਚੋਂ ਨਿਕਲ ਕੇ, ‘ਹਉਮੈ’ ਵੇੜੇ ਜੀਵ, ਆਪ ਹੀ ‘ਭਲੇ-ਭਲੇਰੇ’, ‘ਹਉ ਵਿਚ ਸਚਿਆਰੁ’ ਬਣ ਕੇ, ਹੋਰਨਾਂ ਨੂੰ ਨੀਵੀਂ ਨਜ਼ਰ ਨਾਲ ਦੇਖਦੇ ਹਨ ਤੇ ‘ਫਤਵੇ’ ਲਾਉਣ ਲਈ ਤਤਪਰ ਰਹਿੰਦੇ ਹਨ। ਇਹ ਸਭ ਹਉਮੈ-ਵੇੜੇ ਮਨ ਦੀ ਢੀਠਤਾਈ ਹੈ, ਜਿਸ ਦਾ ਨਤੀਜਾ, ਸਾਡੇ ਸਾਹਮਣੇ, ਸਾਡੀ ਮਾਨਸਿਕ, ਧਾਰਮਿਕ ਤੇ ਆਤਮਿਕ ਗਿਰਾਵਟ ਤੇ ਗਲਿਆਨਤਾ ਦੇ ਰੂਪ ਵਿਚ, ਪ੍ਰਤੱਖ ਜ਼ਾਹਿਰ ਹੋ ਰਿਹਾ ਹੈ।
ਹਉ ਵਿਚਿ ਜੰਮਿਆ ਹਉ ਵਿਚ ਮੁਆ ॥.....
ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥
ਮੋਖ ਮੁਕਤਿ ਕੀ ਸਾਰ ਨ ਜਾਣਾ ॥
ਹਉ ਵਿਚਿ ਮਾਇਆ ਹਉ ਵਿਚ ਛਾਇਆ ॥
ਹਉਮੈ ਕਰਿ ਕਰਿ ਜੰਤ ਉਪਾਇਆ ॥
ਹਉਮੈ ਬੂਝੈ ਤਾ ਦਰੁ ਸੂਝੈ ॥
ਗਿਆਨ ਵਿਹੂਣਾ ਕਥਿ ਕਥਿ ਲੂਝੈ ॥(ਪੰਨਾ-466)
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥(ਪੰਨਾ-466)
ਜਨਮਾਂ-ਜਨਮਾਂ ਤੋਂ ਬਾਹਰ ਮੁਖੀ ਮਾਇਕੀ ਧਰਮ ਦੇ ਕਰਮ-ਕਿਰਿਆ ਦਾ ਅਭਿਆਸ (practice) ਕਰਦਿਆਂ ਹੋਇਆਂ, ਸਾਡੇ ਮਨ, ਬੁੱਧੀ, ਅੰਤਿਸ਼ਕਰਨ ਵਿਚ ਇਹ ਕਰਮ-ਕਾਂਡ ਇਤਨੇ ਧਸ, ਵਸ, ਰਸ, ਗਏ ਹਨ ਕਿ ਅਸੀਂ ਇਨ੍ਹਾਂ