ਸੋਝੀ, ਗਿਆਨ, ਸਾਡੀ ਬੁੱਧੀ ਦੀ :-
ਪਕੜ ਤੋਂ ਪਰ੍ਹੇ ਹੈ
ਸਮਝ ਤੋਂ ਪਰ੍ਹੇ ਹੈ
ਵਿਚਾਰ ਤੋਂ ਪਰ੍ਹੇ ਹੈ
ਬੋਲੀ ਤੋਂ ਪਰ੍ਹੇ ਹੈ
ਅੱਖਰ ਹੀਣ ਹੈ
ਮਨ ਦੇ ਵਲਵਲਿਆਂ ਤੋਂ ਉਪਰ ਹੈ।
ਤੇ ਇਸ ਦੀ ਅੰਤਰ-ਆਤਮੇ, ਅਨੁਭਵ ਦੁਆਰਾ ਅਤੇ ਨਿੱਜੀ ਆਤਮਿਕ ਤਜਰਬੇ (personal spiritual experience) ਨਾਲ ਹੀ :-
ਵਿਚਾਰ
ਸਿਆਣ
ਪਛਾਣ
ਚੀਨਿਆ
ਬੁਝਿਆ
ਸਮਝਿਆ ਜਾਂ
ਸੋਝੀ ਆ ਸਕਦੀ ਹੈ।
ਇਸ ਲਈ ਇਸ ਦਾ ‘ਬਿਆਨ’, ‘ਗਿਆਨ’, ‘ਸੇਧ’, ‘ਭੇਦ’ ਅਤੇ ‘ਟੋਹ’ ਭੀ:-
ਹੋਰਵੇਂ ਹੈ
ਵਿਲੱਖਣ ਹੈ
ਅਨੁਭਵੀ ਹੈ
ਚੁੰਬਕੀ ਹੈ
ਬਿਸਮਾਦੀ ਹੈ
ਅਚੱਰਜ ਹੈ
ਮਸਤੀ ਹੈ
‘ਰੁਣ-ਝੁਣ’ ਹੈ
Upcoming Samagams:Close