ਦਾ ਹੁਕਮ ਹੋਇਆ ਹੈ। ਇਹ ਇਕੋ-ਇਕ “ਸਰਬ ਰੋਗ ਕਾ ਅਉਖਦੁ ਨਾਮੁ” ਹੈ, ਸਾਨੂੰ ਗੁਰੂ ਸਾਹਿਬਾਂ ਨੇ ਸੰਸਾਰ ਦੇ ਸਾਰੇ ਸਰੀਰਕ, ਮਾਨਸਿਕ, ਆਤਮਿਕ ਰੋਗਾਂ ਨੂੰ ਦੂਰ ਕਰਨ ਲਈ ‘ਅਮਾਨਤ’ ਵਜੋਂ ਦਿਤਾ ਸੀ। ਉਹ ਅਸੀਂ ਆਪ ਵੀ ਨਹੀਂ ਵਰਤਿਆ ਤੇ ਨਾ ਹੀ ਸੰਸਾਰ ਨੂੰ ਵਰਤਾਇਆ ਹੈ। ਇਸ ਦੇ ਉਲਟ, ਇਸ ਮਹਾਨ ਇਲਾਹੀ ‘ਦਾਤ’ ਨੂੰ ਆਪਣੇ ਮਾਇਕੀ ਸੁਆਰਥ ਲਈ ਵਰਤ ਕੇ, ਉਲਟਾ ‘ਪਾਪ’ ਕਮਾ ਰਹੇ ਹਾਂ। ਇਸ ਕਰਕੇ ਇਸ ਦੀਰਘ ਤੇ ਮਹਾਨ ਭੁੱਲ ਦੀ ਸਜ਼ਾ ਵਜੋਂ ਸਾਡੀ ਵਰਤਮਾਨ ਦੁਖਦਾਈ ਤੇ ਹਾਸੋਹੀਣੀ ਅਧੋਗਤੀ ਹੋ ਰਹੀ ਹੈ। ਇਹ ਵਿਸ਼ਾ, ਅਜ ਸਿੱਖ ਪੰਥ ਦੇ ਸਮੂਹ ਗਿਆਨੀਆਂ, ਵਿਦਵਾਨਾਂ, ਧਾਰਮਿਕ ਲੀਡਰਾਂ ਦੇ ਖਾਸ ਧਿਆਨ ਤੇ ਦੀਰਘ ਵੀਚਾਰ ਗੋਚਰਾ ਹੈ।
ਜਿਸ ਤਰ੍ਹਾਂ ‘ਪਿਆਰ’, ਪੜਾਇਆ ਜਾ ਸਿਖਾਇਆ ਨਹੀਂ ਜਾ ਸਕਦਾ, ਸਿਰਫ ‘ਛੋਹ’ ਨਾਲ ਹੀ ਸਫੁਟਿਤ ਹੁੰਦਾ ਹੈ (Love is caught not taught)। ਇਸੇ ਤਰ੍ਹਾਂ ‘ਆਤਮਿਕ-ਤਤ-ਗਿਆਨ’ ਦੀ ਭੀ ‘ਤਤ ਗਿਆਨ ਦੇ ਬੇਤੇ’ ਗੁਰਮੁਖ ਜਨਾਂ ਦੀ ਅਨੁਭਵੀ ‘ਛੋਹ’ ਨਾਲ ਹੀ ‘ਆਤਮਿਕ ਜਾਗ’ ਲਗ ਸਕਦੀ ਹੈ ਅਤੇ ਆਤਮਿਕ ‘ਝਲਕਾਰੇ’ ਵੱਜ ਸਕਦੇ ਹਨ। ਇਸ ਦੀ ਬਾਬਤ ਗੁਰਬਾਣੀ ਵਿਚ ਇਸ ਤਰ੍ਹਾਂ ਦਰਸਾਇਆ ਗਿਆ ਹੈ -
ਜਿਸੁ ਭੇਟਤ ਲਾਗੈ ਪ੍ਰਭ ਰੰਗੁ ॥(ਪੰਨਾ- 392-93)
ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ॥(ਪੰਨਾ-204)
ਦਰਸਨ ਭੇਟਤ ਹੋਤ ਪੁਨੀਤਾ ਹਰਿ ਮੰਤੁ ਦ੍ਰਿੜਾਇਓ ॥੧॥
ਕਾਟੇ ਰੋਗ ਭਏ ਮਨ ਨਿਰਮਲ ਹਰਿ ਹਰਿ ਅਉਖਧੁ ਖਾਇਓ ॥ ੨ ॥
ਅਸਥਿਤ ਭਏ ਬਸੇ ਸੁਖ ਥਾਨਾ ਬਹੁਰਿ ਨ ਕਤਹੂ ਧਾਇਓ ॥ ੩ ॥
ਸੰਤ ਪ੍ਰਸਾਦਿ ਤਰੇ ਕੁਲ ਲੋਗਾ ਨਾਨਕ ਲਿਪਤ ਨ ਮਾਇਓ ॥ ੪ ॥(ਪੰਨਾ-1299)
ਦਰਸਨੁ ਭੇਟਤ ਹੋਤ ਨਿਹਾਲ ॥(ਪੰਨਾ-272)
ਸਾਧਸੰਗਿ ਜਪੀਐ ਹਰਿ ਨਾਮੁ ॥(ਪੰਨਾ-866)