ਸਾਧਸੰਗਿ ਜਪੀਐ ਹਰਿ ਨਾਮੁ ॥(ਪੰਨਾ-866)
ਸਾਡਾ ਗਿਆਨ, ਸਾਡੀ ਬੁੱਧੀ ਦੇ ਵਿਕਾਸ ਤੱਕ ਸੀਮਤ ਹੈ। ਇਨਸਾਨ ਦੀ ਗ੍ਰਹਿਣ ਸ਼ਕਤੀ ਬੇਅੰਤ ਹੈ, ਪਰ ਮਜ਼ੇ ਦੀ ਗੱਲ ਇਹ ਹੈ ਕਿ ਸਾਡੀ ਇਹ ਬੁੱਧੀ ਆਪਣੇ ਆਪ ਵਿਚ ਸ਼ਕਤੀ ਨਹੀਂ ਰਖਦੀ। ਇਸ ਨੂੰ ਸ਼ਕਤੀ ਇਲਾਹੀ ਬੁੱਧੀ (Divine Intelligence) ਦੇ ‘ਅਕਸ’ (reflection) ਤੋਂ ਪ੍ਰਾਪਤ ਹੁੰਦੀ ਹੈ। ਪਰ ਸਾਡਾ ਸਾਰਾ ਜ਼ੋਰ ਪਦਾਰਥਕ ਖੋਜ (material research) ਵੱਲ ਲਗ ਰਿਹਾ ਹੈ ਅਤੇ ਅਸੀਂ ਆਪਣੇ ‘ਕੇਂਦਰ’ ਤੋਂ ਬਿਲਕੁਲ ਅਨਜਾਣ ਜਾਂ ਅਵੇਸਲੇ ਹੋਈ ਜਾ ਰਹੇ ਹਹੈ। ਜਿਸ ਕਾਰਣ ਅਸੀਂ ਉੱਚੇ-ਸੁੱਚੇ ਸੁਖਦਾਈ, ਅਸਲ ਇਲਾਹੀ ‘ਆਤਮਿਕ ਗਿਆਨ’ ਤੋਂ ਵਾਂਝੇ ਹੁੰਦੇ ਜਾ ਰਹੇ ਹਾਂ।
ਅੰਗਰੇਜ਼ੀ ਵਿਚ ਕਿਸੇ ਨੇ ਠੀਕ ਹੀ ਲਿਖਆਿ ਹੈ -
Our intellectual knowledge can take us, at best, to the outer court yard of the Divinity and no further. Only intuitional Divine knowledge can introduce and usher us into Divine Realm. Divine intelligence is the all-in-all, complete, perfect, sublime light and knowledge, from which our little brains derive light and knowledge. Divine intelligence being the mother of all-intelligence, is the only knowledge worth learning and acquiring and all other knowledge will follow by reflection.
ਇਸ ਦਾ ਪੰਜਾਬੀ ਅਨੁਵਾਦ ਇਸ ਤਰ੍ਹਾਂ ਹੈ : -
‘ਸਾਡਾ ਦਿਮਾਗੀ ਗਿਆਨ, ਜ਼ਿਆਦਾ ਤੋਂ ਜ਼ਿਆਦਾ ਆਤਮਿਕ ਦਾਇਰੇ ਦੇ ਬਾਹਰਲੇ ਵਿਹੜੇ ਤਾਈਂ ਸਾਨੂੰ ਪੁਚਾ ਸਕਦਾ ਹੈ, ਉਸ ਤੋਂ ਅਗੇ ਨਹੀਂ। ਸਿਰਫ ਅਨੁਭਵ ਦੁਆਰਾ ਹੀ ਆਤਮਿਕ ਪ੍ਰਕਾਸ਼ ਦੇ ਝਲਕਾਰੇ ਵਜ ਸਕਦੇ ਹਨ।