ਹੋਇਆ, ਆਪਣੀ ਨਿੱਘੀ ਆਤਮਿਕ ਗੋਦ ਦਾ ਰਸ ਬਖਸ਼ਦਾ ਹੈ।
ਅਕਾਲ ਪੁਰਖ, ਸਾਡੇ ਭੁਲੇ-ਭਟਕੇ, ਬੇਮੁਖ ਜੀਵਾਂ ਦੇ ਕਲਿਆਣ ਹਿਤ, ਆਪਣੀ ਬਖਸ਼ਿਸ਼ ਅਤੇ ਗੁਰ ਪ੍ਰਸਾਦਿ ਦਾ ਪ੍ਰਗਟਾਵਾ, ਧੁਰੋਂ ਕਰਦਾ ਆਇਆ ਹੈ, ਜਿਵੇਂ ਕਿ -
ਇਹ ਸਭ ਕੁਝ ਅਕਾਲ ਪੁਰਖ ਦੀ ਮਿਹਰ, ਬਖਸ਼ਿਸ਼, ਗੁਰ ਪ੍ਰਸਾਦਿ, ਪ੍ਰੀਤ, ਪਿਆਰ, ਪ੍ਰੇਮ ਦੇ ਪ੍ਰਤੀਕ ਹਨ।
ਸਾਡੀ ਵਿਦਿਅਕ ਪ੍ਰਣਾਲੀ ਵਿਚ ਕਈ ਸ਼੍ਰੇਣੀਆਂ ਹਨ - Primary, Middle, High, Graduate ਅਤੇ Post Graduate ਕਲਾਸਾਂ। ਉਸ ਤੋਂ ਉਪਰੰਤ ਕੋਈ ਟਾਵੇਂ-ਟਾਵੇਂ ਜਾਂ ਵਿਰਲੇ ਵਿਦਿਆਰਥੀ, ਜਿਨ੍ਹਾਂ ਦੀ ਅਤਿਅੰਤ ਤੀਖਣ ਬੁੱਧੀ ਤੇ ਪਿਛਲੇ ਜਨਮਾਂ ਦੇ ਸੰਸਕਾਰਾਂ ਦੀ ਰੁਚੀ ਹੁੰਦੀ ਹੈ, ਉਹ specialisation course ਵਿਚ ਦਾਖਲ ਹੁੰਦੇ ਹਨ। ਐਸੇ course ਵਿਚ ਪਹਾੜੇ ਯਾਦ ਕਰਨੇ, ਫਾਰਮੂਲਿਆਂ ਦੇ ਰੱਟੇ ਲਾਉਣੇ, ਖਤਮ ਹੋ ਜਾਂਦੇ ਹਨ ਤੇ ਵਿਦਿਆਰਥੀ ਨੂੰ ਕਿਸੇ ਇਕ ਵਿਸ਼ੇ ਦੀ ਅੰਤ੍ਰੀਵ ਖੋਜ (research) ਜੁਦ ਕਰਨੀ ਪੈਂਦੀ ਹੈ ਤੇ ਵਿਸ਼ੇ ਦੇ ਅੰਤ੍ਰੀਵ ਗਿਆਨ ਬਾਰੇ thesis ਲਿਖਣੀ ਪੈਂਦੀ ਹੈ। ਐਨ ਇਸੇ ਤਰ੍ਹਾਂ ਅਸੀਂ ਮਾਇਕੀ ਧਾਰਮਿਕ ਪ੍ਰਣਾਲੀ ਦੇ ਕਈ ਪੜਾਵਾਂ ਵਿਚ ਦੀ ਲੰਘਦੇ ਹਾਂ।