ਉਪਰਲੀ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਅਕਾਲ ਪੁਰਖ ਦੀ ਆਪਣੀ ‘ਅੰਸ਼’, ਜੀਵਾਂ ਪ੍ਰਤੀ, ‘ਮਾਂ’ ‘ਬਾਪ’ ਵਾਲਾ ਨਾਤਾ ਹੋਣ ਕਰਕੇ, ਆਪਣੇ ਬੱਚਿਆਂ ਲਈ ਅਤਿਅੰਤ ਡੂੰਘਾ ‘ਮਾਂ’ ਪਿਆਰ ਹੈ। ਇਸੇ ਇਲਾਹੀ ਪਿਆਰ ਨਾਲ ਹੀ ਜੀਵਾਂ ਦੀ :
‘ਪ੍ਰਿਤਪਾਲਣਾ’
ਸਾਰ ਸੰਭਾਲਨਾ
‘ਲਾਡ ਲਡਾਉਣਾ’
ਖੇਲ ਖਿਲਾਉਣਾ
ਪ੍ਰਫੁਲਤਾ
ਭਲਾਈ
ਖੁਸ਼ਹਾਲੀ
ਆਤਮਿਕ ਤਰੱਕੀ
ਆਤਮਿਕ ਬਖਸ਼ਿਸ਼
ਗੁਰ-ਪ੍ਰਸਾਦਿ
‘ਨਾਮ-ਦਾਨ’
ਕਲਿਆਣ
ਮੁਕਤੀ
ਸਹਿਜੇ ਹੀ ਹੋ ਰਹੀ ਹੈ। ਪਰ ਜਦ ਅਸੀਂ ਆਪਣੇ ਇਲਾਹੀ ਮਾਤ-ਪਿਤਾ ਨੂੰ ਭੁਲਾ ਕੇ, ‘ਹਉਮੈ’ ਦੇ ਅਧੀਨ ਹੋ ਕੇ, ‘ਆਪ ਹੁਦਰੇ’ ਹੋ ਜਾਂਦੇ ਹਾਂ ਤੇ ਇਲਾਹੀ ‘ਮਾਂ’ ਦੀ ਪਿਆਰੀ ਗੋਦ ਵਿਚੋਂ ਨਿਕਲ ਜਾਂਦੇ ਹਾਂ, ਤਾਂ ਇਸ ਦੁਨੀਆਂ ਵਿਚ ‘ਕਰਮ-ਬੱਧ’ ਹੋ ਕੇ ਦੁਖ-ਸੁਖ ਭੋਗਦੇ ਹਾਂ।
ਫਿਰ ਭੀ, ਅਕਾਲ ਪੁਰਖ ਸਦ-ਬਖਸ਼ਿੰਦ, ਸਦ-ਮਿਹਰਬਾਨ ਦਾ ਬਿਰਦ ਪਾਲਦਾ ਹੋਇਆ, ਸਾਡੀ ਬੇਮੁਖਤਾ, ਭੁੱਲ ਅਤੇ ਅਵਗੁਣਾਂ ਨੂੰ ਅਣਡਿਠ ਕਰਦਾ ਹੈ ਅਤੇ ਆਪਣੀ ਪਿਆਰੀ ‘ਅੰਸ਼’ ਜੀਵ ਨੂੰ -
Upcoming Samagams:Close