ਬਾਹਰ ਢੂੰਡਣਾ ਹੈ। | ‘ਘਰਿ ਮਹਿ ਸਭ ਕਿਛੁ’ ਹੈ। | |
ਸਰੀਰਕ ਕਰਮ-ਕਿਰਿਆ ਹੈ। | ‘ਅੰਤਰ’ ਵਿਰੋਲਣਾ ਹੈ। | |
ਉਤਰਾਓ ਚੜ੍ਹਾਓ ਹੈ। | ‘ਸਹਿਜ’ ਹੈ। | |
ਰਸ-ਹੀਣ ਤੇ ਫੋਕੀ ਕਿਰਿਆ ਹੈ। | ਮਹਾਂ-ਰਸ ਹੈ। | |
ਮੁਰਦੇ ਸਾਧਨ ਹਨ। | ‘ਜੀਵਨ ਰੌਂ’ ਹੈ। | |
‘ਮਾਇਕੀ ਜੀਵਨ’ ਹੈ। | ਇਲਾਹੀ ਜੀਵਨ ਹੈ। | |
ਦੁਖ ਸੁਖ ਹੈ। | ਸਦਾ ਸੁਖ ਹੈ। | |
ਆਵਾ-ਗਵਨ ਹੈ। | ‘ਅਮਰ’ ਹੈ। | |
ਪਾਪ-ਪੁੰਨ ਹੈ। | ਸਭ ਭਲਾ ਹੀ ਹੈ। | |
ਹਉ ਵਿਚ ਸਚਿਆਰੁ ਹੈ। | ਨਿਰੋਲ ‘ਸੱਚ’ ਹੈ। | |
ਬਾਹਰਲਾ ਇਸ਼ਨਾਨ ਹੈ। | ਅੰਤਰ ਆਤਮੇ ਹਰਿ ਜਲ ਨਾਲ ਇਸ਼ਨਾਨ ਹੈ। | |
ਤੁਅੱਸਬ ਹੈ। | ਰਵਾਦਾਰੀ ਹੈ। | |
ਵਿਛੋੜਾ ਹੈ। | ਅੰਤਰ-ਆਤਮੇ ਸਦੀਵੀ ਮੇਲ ਹੈ। | |
ਘਿਰਨਾ ਵਾਲਾ ‘ਦੂਰ-ਦੂਰ’ ਹੈ। | ਆਤਮਿਕ ਖਿੱਚ ਹੈ। | |
ਅਨੇਕ ਮੰਤ੍ਰ ਹਨ। | ਇਕੋ ਮਹਾਂ ਮੰਤ੍ਰ ਹੈ (wordless word) | |
ਅਨੇਕ ਬਾਣੀਆਂ ਹਨ। | ‘ਏਕਾ ਬਾਣੀ’ ਹੈ। | |
ਅਨੇਕ ਗੁਰੂ ਹਨ। | ‘ਇਕ ਗੁਰੂ’ ਹੈ। | |
ਅਨੇਕ ਸ਼ਬਦ ਹਨ। | ‘ਇਕੋ ਸਬਦ’ ਹੈ। |
ਹੁਣ ਤਾਈਂ ਸਾਡੇ ਬਾਹਰ-ਮੁਖੀ ਮਾਇਕੀ ਮੰਡਲ ਤੇ ਇਸ ਵਿਚ ਪ੍ਰਚਲਤ ਧਰਮਾਂ ਦੇ ਪ੍ਰਚਾਰ ਦੀ ਬਾਬਤ, ਵੇਰਵੇ ਸਹਿਤ ਖੋਲ੍ਹ ਕੇ ਵਿਚਾਰ ਕੀਤੀ ਗਈ ਹੈ। ਇਸ ਤੋਂ ਅਗੇ, ਧਰਮ ਦੇ ਅਧਿਆਤਮਿਕ ਪੱਖ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਹੇਠਲੇ ਜ਼ਰੂਰੀ ਨੁਕਤਿਆਂ ।
ਦੁਹਰਾਉਣ
ਸਮਝਣ
ਦ੍ਰਿੜ ਕਰਨ
ਦੀ ਲੋੜ ਹੈ, ਕਿ ਵਿਸ਼ਵ ਵਿਚ ਦੋ ਅੱਡ-ਅੱਡ ਮੰਡਲ ਹਨ :
1. ਅੰਤ੍ਰੀਵ ਆਤਮਿਕ ਅਨੁਭਵੀ ਮੰਡਲ ਤੇ ‘ਤ੍ਰੈਗੁਣੀ’ ਬਾਹਰਮੁਖੀ ‘ਮਾਇਕੀ ਮੰਡਲ’।
Upcoming Samagams:Close