ਬਾਹਰਮੁਖੀ ਕਰਮ-ਕਿਰਿਆ ਨੂੰ ਹੀ ‘ਸੰਪੂਰਨ ਧਰਮ’ ਮੰਨੀ ਬੈਠੇ ਹਾਂ ਤੇ ਇਸ ਵਿਚ ਹੀ ਐਨੇ ‘ਸੰਤੁਸ਼ਟ’ ਤੇ ਮਸਤ ਹੋ ਗਏ ਹਾਂ ਕਿ ਗੁਰਬਾਣੀ ਵਿਚ ਦਰਸਾਏ ਇਲਾਹੀ ਉੱਚੇ ਸੁੱਚੇ ਅਨੁਭਵੀ ਮੰਡਲ ਦੇ
ਜਾਣਨ
ਸਮਝਨ
ਬੁਝਨ
ਚੀਨਣ
ਸੀਝਨ
ਵਿਚਾਰਨ
ਪਹਿਚਾਨਣ
ਨਿਰਨਾ ਕਰਨ
ਧਿਆਨ ਕਰਨ
ਮਾਨਣ
ਤੋਂ ਅਸੀਂ ਅਸਮਰਥ, ਅਨਜਾਣ ਤੇ ਅਵੇਸਲੇ ਹੋ ਗਏ ਹਾਂ। ਜਿਸ ਦਾ ਨਤੀਜਾ ਇਹ ਹੈ ਕਿ ਬਾਹਰਮੁਖੀ ‘ਕਰਮ-ਕਿਰਿਆ’ ਵਾਲੇ ਧਰਮ ਤੋਂ ‘ਬਗੈਰ’, ਹੋਰ ਕਿਸੇ ‘ਆਤਮਿਕ ਮੰਡਲ’ ਦੇ ਅਨੁਭਵੀ ਉਚੇਰੇ ਆਤਮਿਕ ਉਪਦੇਸ਼ਾਂ ਦਾ ਸਾਨੂੰ:-
ਖਿਆਲ ਹੀ ਨਈਂ
ਲਾਲਸਾ ਹੀ ਨਹੀਂ
ਲੋੜ ਹੀ ਨਹੀਂ
ਫੁਰਸਤ ਹੀ ਨਹੀਂ
ਚਾਓ ਹੀ ਨਹੀਂ
ਉਮਾਹ ਹੀ ਨਹੀਂ
ਉਦਮ ਹੀ ਨਹੀਂ
ਨਿਸਚਾ ਹੀ ਨਹੀਂ (ਜਾਂ ਓਪਰਾ ਹੈ)
ਹੈਰਾਨੀ ਤੇ ਅਫਸੋਸ ਵਾਲੀ ਗੱਲ ਤਾਂ ਇਹ ਹੈ ਕਿ ਬਾਵਜੂਦ :-
ਨਿਤਾ-ਪ੍ਰਤੀ ਗੁਰਬਾਣੀ ਦੇ ਪਾਠ, ਗਾਇਣ, ਕਥਾ ਕਰਦਿਆਂ, ਗੁਰਬਾਣੀ ਵਿਚ ਦਰਜ ਉੱਚੇ-ਸੁੱਚੇ ਆਤਮਿਕ ਮੰਡਲ ਸਬੰਧੀ ਪੜ੍ਹਦਿਆਂ, ਪੜ੍ਹਾਉਂਦਿਆਂ, ਸੁਣਦਿਆਂ-ਸੁਣਾਉਂਦਿਆਂ, ਗਿਆਨ ਘੋਟਦਿਆਂ ਭੀ, ਇਹ ਅਣਗਹਿਲੀ ਹੋ ਰਹੀ ਹੈ।
Upcoming Samagams:Close