ਇਸੇ ਤਰ੍ਹਾਂ ਜਦ ‘ਗੁਰਮੁਖ ਜਨ’ ਅਥਵਾ ‘ਹਰਿਜਨ ਪਿਆਰੇ’ ਆਪਣੀ ਕੂੜੀ ਹਉਮੈ ਅਥਵਾ -
ਸਿਆਣਪਾਂ
ਉਕਤੀਆਂ-ਜੁਗਤੀਆਂ
ਏਹੜ-ਤੇਹੜ
ਗਿਆਨ
ਫਿਲਾਸਫੀਆਂ
‘ਕਿਉਂ’
‘ਕਿਆ’
‘ਕੈਸੇ’ ਦੇ -
ਫ਼ਿਕਰ
ਚਿੰਤਾ
ਤੌਖਲੇ
ਚਿੰਤਾ
ਤੌਖਲੇ
ਵਾਲੀ ਬੁੱਧੀ ਦੇ ਢਕੌਂਸਲੇ ਅਤੇ ਸਕੀਮਾਂ ਛੱਡ ਕੇ, ਨਿੱਕੇ ਬੱਚੇ ਵਾਂਗ, ਸਤਿਗੁਰੂ ਦੀ ਚਰਨ-ਸਰਨ, ਪ੍ਰੇਮ-ਸਵੈਪਨਾ ਦੀ ਨਿੱਘੀ ਗੋਦ ਅਥਵਾ ‘ਥਿਰੁ ਘਰਿ’ ਵਿਚ ‘ਬੈਸ ਕੇ’ ਅਟੁਟ ਸਿਮਰਨ ਦੁਆਰਾ ਸ਼ਬਦ-ਸੁਰਤ ਵਿਚ ‘ਲਿਵ’ ਲਾਉਂਦਾ ਹੈ - ਤਦ ਸਤਿਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ, ਜਿਨ੍ਹਾਂ ਨੂੰ ਗੁਰਬਾਣੀ ਵਿਚ ਇਉਂ ਬਿਆਨ ਕੀਤਾ ਗਿਆ ਹੈ -
ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ॥
ਸਤਿਗੁਰਿ ਤੁਮਰੇ ਕਾਜ ਸਵਾਰੇ॥
ਦੁਸਟ ਦੂਤ ਪਰਮੇਸਰਿ ਮਾਰੇ॥
ਜਨ ਕੀ ਪੈਜ ਰਖੀ ਕਰਤਾਰੇ॥
ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ॥
ਅੰਮ੍ਰਿਤ ਨਾਮ ਮਹਾ ਰਸ ਪੀਨੇ॥
ਨਿਰਭਉ ਹੋਇ ਭਜਹੁ ਭਗਵਾਨ॥
ਸਾਧ ਸੰਗਤਿ ਮਿਲਿ ਕੀਨੋ ਦਾਨੁ॥
ਸਰਣਿ ਪਰੇ ਪ੍ਰਭ ਅੰਤਰਜਾਮੀ॥
ਨਾਨਕ ਓਟ ਪਕਰੀ ਪ੍ਰਭ ਸੁਆਮੀ॥
ਸਤਿਗੁਰਿ ਤੁਮਰੇ ਕਾਜ ਸਵਾਰੇ॥
ਦੁਸਟ ਦੂਤ ਪਰਮੇਸਰਿ ਮਾਰੇ॥
ਜਨ ਕੀ ਪੈਜ ਰਖੀ ਕਰਤਾਰੇ॥
ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ॥
ਅੰਮ੍ਰਿਤ ਨਾਮ ਮਹਾ ਰਸ ਪੀਨੇ॥
ਨਿਰਭਉ ਹੋਇ ਭਜਹੁ ਭਗਵਾਨ॥
ਸਾਧ ਸੰਗਤਿ ਮਿਲਿ ਕੀਨੋ ਦਾਨੁ॥
ਸਰਣਿ ਪਰੇ ਪ੍ਰਭ ਅੰਤਰਜਾਮੀ॥
ਨਾਨਕ ਓਟ ਪਕਰੀ ਪ੍ਰਭ ਸੁਆਮੀ॥
ਜਦ ‘ਹਰਿਜਨ’ ਸਤਿਗੁਰੂ ਦੀ ਪ੍ਰੇਮ ਸਵੈਪਨਾ ਦੇ ਇਲਾਹੀ ਮੰਡਲ ਵਿਚ ‘ਬੇਬੀ’ (baby) ਵਾਂਗ ਭੋਲੇ-ਭਾਇ ਵਸਦਾ ਹੈ ਤਾਂ ਸਤਿਗੁਰੂ ਉਸ ਗੁਰਮੁਖ ਰੂਹ ਨੂੰ ਇਉਂ
Upcoming Samagams:Close