ਸਤਿਗੁਰ ਤੁਮਰੇ ਕਾਜ ਸਵਾਰੇ॥
ਸਤਿਗੁਰ ਤੁਮਰੇ ਕਾਜ ਸਵਾਰੇ॥(ਪੰਨਾ-201)
ਗੁਰਬਾਣੀ ਦੀਆਂ ਇਨ੍ਹਾਂ ਪੰਗਤੀਆਂ ਦੇ ਸਧਾਰਨ ਅਰਥ ਇਹ ਹਨ -
ਗੁਰੂ ਸਾਹਿਬ ਆਪਣੇ ਗੁਰ ਸਿਖਾਂ, ਹਰਿਜਨ-ਪਿਆਰਿਆਂ ਪ੍ਰਤੀ ਉਪਦੇਸ਼ ਦਿੰਦੇ ਹਨ ਕਿ ਆਪਣੇ ਮਨ ਨੂੰ ਆਪਣੇ ‘ਥਿਰੁ ਘਰਿ’ ਅਥਵਾ ‘ਆਤਮਾ’ ਵਿਚ ਟਿਕਾ ਕੇ ਬੈਠਾ ਰਹੇ ਤਾਂ ਸਤਿਗੁਰੂ ਤੇਰੇ ਕਾਜ ਸਵਾਰ ਦੇਵੇਗਾ।
ਇਹ ਗੱਲ ਹੈ ਤਾਂ ਸਿੱਧੀ-ਸਾਦੀ, ਪਰ ਇਸ ਵਿਚ ਅਤਿਅੰਤ ਡੂੰਘੇ ਆਤਮਿਕ ‘ਭੇਦ’ ਛੁਪੇ ਹੋਏ ਹਨ। ਇਸ ਲਈ ਇਨ੍ਹਾਂ ਗੁਪਤ ‘ਆਤਮਿਕ ਭੇਦਾਂ’ ਨੂੰ ਖੋਲਣ ਲਈ, ਅਤਿ ਡੂੰਘੀ ਵਿਚਾਰ ਕਰਨ ਦੀ ਲੋੜ ਹੈ।
ਇਸ ਪਹਿਲੀ ਪੰਗਤੀ ਦੇ ਮੁਢਲੇ ਤਿੰਨ ਅੱਖਰ ‘ਥਿਰੁ ਘਰਿ ਬੈਸਹੁ’ ਦੇ ਅੰਤ੍ਰੀਵ ਭਾਵਾਂ ਤੇ ਗੁੱਝੇ ਭੇਦਾਂ ਦੀ ਵੱਖ-ਵੱਖ ਵਿਚਾਰ ਕੀਤੀ ਜਾਂਦੀ ਹੈ -
1. ‘ਥਿਰੁ’ - ‘ਥਿਰੁ’ ਅੱਖਰ ਇਸ ਪੰਗਤੀ ਵਿਚ ‘ਘਰਿ’ ਅੱਖਰ ਦਾ ਵਿਸ਼ੇਸ਼ਣ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਸਾਨੂੰ ਗੁਰਬਾਣੀ ਪ੍ਰੇਰਨਾ ਕਰਦੀ ਹੈ ਕਿ ਅਸੀਂ ਅਪਣੇ ‘ਮਨ’ ਨੂੰ ਐਸੇ ਘਰ ਵਿਚ ਟਿਕਾ ਲਈਏ - ਜੋ ਸਦੀਵੀ, ਨਿਹਚਲ, ਸਥਿਰ, ਅਹਿੱਲ, ਅਟੱਲ ਅਤੇ ਅਚੱਲ ਹੈ।
ਪਰ ਸਾਡੇ ਬਾਹਰਮੁਖੀ ਦਿਮਾਗੀ ਗਿਆਨ ਅਨੁਸਾਰ ਅਸੀਂ ਇਟਾਂ, ਗਾਰਾ, ਸੀਮਿੰਟ, ਲਕੜਾਂ ਆਦਿ ਨਾਲ ਬਣੇ ਹੋਏ ਦ੍ਰਿਸ਼ਟਮਾਨ ਘਰਾਂ ਨੂੰ ਹੀ ਆਪਣਾ ‘ਨਿਜ ਘਰ’ ਅਥਵਾ ‘ਥਿਰ ਘਰਿ’ ਸਮਝੀ ਬੈਠੇ ਹਾਂ।
ਇਹ ਦੀਸਣਹਾਰ ‘ਘਰ’ ਸਦੀਵੀ ਬਦਲਦੇ ਅਤੇ ਢਹਿੰਦੇ ਰਹਿੰਦੇ ਹਨ। ਇਸ ਲਈ ਇਹ ਨਾਸ਼ਵੰਤ ਘਰ - ‘ਥਿਰੁ ਘਰਿ’ ਅਥਵਾ ‘ਨਿਜ ਘਰ’ ਨਹੀਂ ਅਖਵਾ ਸਕਦੇ।
ਇਸ ਦੇ ਉਲਟ ਗੁਰਬਾਣੀ ਵਿਚ ਦਸੇ ਹੋਏ ਆਤਮਿਕ ਮੰਡਲ ਦੇ ‘ਥਿਰੁ ਘਰਿ’ ਅਥਵਾ ‘ਨਿਜ ਘਰ’ ਦੇ -