ਸਾਧਸੰਗਤਿ ਬਿਨਾ ਭਾਉ ਨਹੀ ਊਪਜੈ
ਭਾਵ ਬਿਨੁ ਭਗਤਿ ਨਹੀ ਹੋਇ ਤੇਰੀ॥
(ਪੰਨਾ-694)
ਸਤਸੰਗਤਿ ਮਿਲੈ ਤ ਦਿੜਤਾ ਆਵੈ
ਹਰਿ ਰਾਮ ਨਾਮਿ ਨਿਸਤਾਰੇ॥
(ਪੰਨਾ-981)
ਉਪਰਲੀਆਂ ਵਿਚਾਰਾਂ ਤੋਂ ਪਤਾ ਲੱਗਾ ਕਿ ਸ੍ਰਿਸ਼ਟੀ ਵਿਚ ਦੋ ਅੱਡ-ਅੱਡ ਮੁਤਜ਼ਾਦ ਮੰਡਲ ਹਨ -
- ਹਉਮੈ-ਵੇੜੀ ਸਿਆਣਪ ਦਾ ਮੰਡਲ - ਜਿਸ ਵਿਚ ਦੁਖ, ਕਲੇਸ਼, ਚਿੰਤਾ, ਫਿਕਰ, ਤ੍ਰਿਸਨਾ ਦੀ ਅੱਗ ਵਰਤ ਰਹੀ ਹੈ।
- ‘ਨਿਜ ਘਰ’, ‘ਬੇਗਮਪੁਰਾ’ ਅਥਵਾ ‘ਅਨੁਭਵੀ ਮੰਡਲ’, ਜਿਸ ਵਿਚ -
ਸਦਾ ਖੈਰ
ਸਦਾ ਸੁਖ
ਸਦਾ ਖੁਸ਼ੀ
ਪ੍ਰੀਤ
ਪ੍ਰੇਮ
ਰਸ
ਚਾਉ
ਨਾਮ
ਸ਼ਾਂਤੀ
ਵਰਤ ਰਹੀ ਹੈ।
ਇਨਸਾਨ ਦੇ ਸਾਹਮਣੇ ਇਹ ਮਹੱਤਵਪੂਰਨ ਚਣੌਤੀ ਹੈ ਕਿ ਉਹ ਇਨ੍ਹਾਂ ਦੋਹਾਂ ਮੰਡਲਾਂ ਵਿਚੋਂ ਕਿਹੜੇ ਮੰਡਲ ਵਿਚ ਵਿਚਰਨਾ ਤੇ ਵਸਣਾ ਚਾਹੁੰਦਾ ਹੈ। ਇਸ ਚੋਣ ਦਾ ਨਿਰਣਾ - ‘ਫੈਸਲਾ’ ਸਾਡੇ ਨਿਸਚਿਆਂ, ਭਾਵਨਾਵਾਂ ਅਤੇ ‘ਅਨੁਭਵ’ ਤੇ ਨਿਰਭਰ ਹੈ।
❈
Upcoming Samagams:Close