ਆਪਣਾ ਜੀਵਨ ਢਾਲਣਾ ਪਵੇਗਾ-
ਸੁਖੁ ਨਾਹੀ ਰੇ ਹਰਿ ਭਗਤਿ ਬਿਨਾ॥(ਪੰਨਾ-210)
ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ॥
ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ॥(ਪੰਨਾ-281)
ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ॥(ਪੰਨਾ-281)
ਸਤਿਗੁਰੁ ਸੁਖ ਸਾਗਰੁ ਜਗ ਅੰਤਰਿ ਹੋਰ ਥੈ ਸੁਖੁ ਨਾਹੀ॥(ਪੰਨਾ-603)
ਅਬਿਨਾਸੀ ਖੇਮ ਚਾਹਹਿ ਜੇ ਨਾਨਕ ਸਦਾ ਸਿਮਰਿ ਨਾਰਾਇਣ॥(ਪੰਨਾ-714)
ਜੇ ਲੋੜਹਿ ਸਦਾ ਸੁਖੁ ਭਾਈ॥
ਸਾਧੂ ਸੰਗਤਿ ਗੁਰਹਿ ਬਤਾਈ॥(ਪੰਨਾ-1182)
ਸਾਧੂ ਸੰਗਤਿ ਗੁਰਹਿ ਬਤਾਈ॥(ਪੰਨਾ-1182)
ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ॥(ਪੰਨਾ-1427)
ਪਰ ਅਸੀਂ ਆਪਣੀਆਂ ਆਦਤਾਂ ਨਿਸਚਿਆਂ ਅਤੇ ਅੰਤਿਸ਼ਕਰਨ ਦੇ ਡੂੰਘੇ ਅਸਰ ਹੇਠ ‘ਕਰਮ-ਬਧ’ ਹੋ ਕੇ ਰੋਜ਼ਾਨਾ ਜੀਵਨ ਦੇ ‘ਰੋੜ੍ਹ’ (routine) ਵਿਚ ਇਤਨੇ ਗਲਤਾਨ, ਮਸਤ ਅਤੇ ਗੁਆਚੇ ਰਹਿੰਦੇ ਹਾਂ ਕਿ ਪੁਰਾਣੀ ਜੀਵਨ ਪ੍ਰਣਾਲੀ ਵਿਚੋਂ ਨਿਕਲਣ ਦਾ ਸਾਨੂੰ ਕਦੇ -
ਖਿਆਲ
ਚਿਤਵਨੀ
ਚਾਉ
ਉਮਾਹ
ਉਦਮ
ਹੀ ਨਹੀਂ ਆਉਂਦਾ।
ਜਨਮਾਂ-ਜਨਮਾਂਤਰਾਂ ਤੋਂ ਆਪਣੇ ਅੰਤਿਸ਼ਕਰਨ ਦੇ ਅਧੀਨ ਪੁਰਾਣੇ ਖਿਆਲਾਂ, ਨਿਸਚਿਆਂ ਦਾ ਇਤਨਾ ਅਭਿਆਸ (practice) ਕੀਤਾ ਹੋਇਆ ਹੈ ਕਿ ਹਉਂਧਾਰੀ ‘ਭਰਮ-ਗੜ੍ਹ’ ਦੇ ਘੁੰਮਣ-ਘੇਰੇ ਵਿਚ ਹੀ ਪਲਚਿ ਪਲਚਿ ਕੇ ਆਪਣਾ ਅਮੋਲਕ ਜਵਨ ਅਜਾਈਂ ਗਵਾ ਰਹੇ ਹਾਂ।
ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ॥(ਪੰਨਾ-133)
ਇਨ੍ਹਾਂ ਪੁਰਾਣੇ ਖਿਆਲਾਂ, ਨਿਸਚਿਆਂ, ਆਦਤਾਂ ਦੇ ਦੁਖਦਾਈ ਚੱਕਰ ਤੋਂ ਬਾਹਰ ਕਿਸੇ ਹੋਰ -
ਉਚੇਰੇ
ਚੰਗੇਰੇ
Upcoming Samagams:Close